ਭਾਰਤ ਦੀ ਸਰਹੱਦ 'ਚ ਦਾਖ਼ਲ ਹੋਇਆ 3 ਸਾਲਾ ਪਾਕਿਸਤਾਨੀ ਬੱਚਾ, ਬੀਐਸਐਫ ਨੇ ਨਿਭਾਈ ਇਨਸਾਨੀਅਤ

By  Ravinder Singh July 2nd 2022 08:26 AM -- Updated: July 2nd 2022 08:28 AM

ਫਿਰੋਜ਼ਪੁਰ : ਪੰਜਾਬ ਦਾ ਬਹੁਤਾ ਇਲਾਕਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਤੇ ਇਸ ਕਾਰਨ ਬਹੁਤ ਸਾਰੇ ਪਾਕਿਸਾਤਨੀ ਗਲਤੀ ਨਾਲ ਭਾਰਤ ਪੰਜਾਬ ਦੀ ਹੱਦ ਵਿੱਚ ਦਾਖ਼ਲ ਹੋ ਜਾਂਦੇ ਹਨ। ਉਥੇ ਹੀ ਦੇਰ ਰਾਤ ਇੱਕ ਪਾਕਿਸਤਾਨੀ ਬੱਚਾ ਵੀ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਕੇ ਭਾਰਤ ਵਿੱਚ ਦਾਖਲ ਹੋ ਗਿਆ।

ਭਾਰਤ ਦੀ ਸਰਹੱਦ 'ਚ ਦਾਖ਼ਲ ਹੋਇਆ 3 ਸਾਲਾ ਪਾਕਿਸਤਾਨੀ ਬੱਚਾਜਦੋਂ ਇਹ ਬੱਚਾ ਭਾਰਤ ਦੀ ਹੱਦ ਵਿੱਚ ਐਂਟਰੀ ਕਰ ਗਿਆ ਤਾਂ ਡਿਊਟੀ 'ਤੇ ਚੌਕਸ ਸੁਰੱਖਿਆ ਮੁਲਾਜ਼ਮਾਂ ਨੇ ਬੱਚੇ ਦੀ ਹਰਕਤ ਵੇਖੀ ਅਤੇ ਉਸ ਨੂੰ ਅੱਗੇ ਆਉਣ ਦਿੱਤਾ। ਜਦੋਂ ਬੱਚਾ ਅੱਗੇ ਆਇਆ ਤਾਂ ਡਿਊਟੀ ਉਤੇ ਤਾਇਨਾਤ ਗਾਰਡਾਂ ਨੇ ਬੱਚੇ ਨੂੰ ਚੁੱਕ ਲਿਆ ਤੇ ਸੁਰੱਖਿਆ ਜਗ੍ਹਾ ਉਤੇ ਲੈ ਗਏ। ਬੱਚੇ ਦੀ ਉਮਰ ਕਰੀਬ 3 ਸਾਲ ਦੱਸੀ ਜਾ ਰਹੀ ਹੈ। ਪਰਿੰਦਿਆਂ ਅਤੇ ਪਸ਼ੂਆਂ ਦੀ ਤਰ੍ਹਾਂ ਮਾਸੂਮ ਬੱਚਿਆਂ ਦੀ ਵੀ ਕੋਈ ਜਾਤ, ਮਜ਼ਹਬ ਜਾਂ ਦੇਸ਼ ਨਹੀਂ ਹੁੰਦਾ। ਹੁਣ ਇਸ ਨੂੰ ਦੋ ਦੁਸ਼ਮਣ ਦੇਸ਼ਾਂ ਦੀ ਸੱਭਿਆਚਾਰਕ ਸਾਂਝ ਦਾ ਨਤੀਜਾ ਹੀ ਆਖਿਆ ਜਾਵੇਗਾ ਕਿ ਜਿਥੇ ਦੇਰ ਸ਼ਾਮ ਇਕ ਦੂਜੇ ਦੇ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਤੱਕ ਉਤੇ ਸੀਨੇ ਗੋਲੀਆਂ ਨਾਲ ਛੱਲਣੀ ਕਰ ਦਿੱਤੇ ਜਾਂਦੇ ਹਨ, ਉਥੇ ਇਸ 'ਘੁਸਪੈਠੀਏ' ਦੀ ਆਮਦ 'ਤੇ ਚਾਕਲੇਟ ਤੇ ਟਾਫੀਆਂ ਦਿੱਤੀਆਂ ਗਈਆਂ।

ਭਾਰਤ ਦੀ ਸਰਹੱਦ 'ਚ ਦਾਖ਼ਲ ਹੋਇਆ 3 ਸਾਲਾ ਪਾਕਿਸਤਾਨੀ ਬੱਚਾਦੇਰ ਸ਼ਾਮ ਸਰਹੱਦੀ ਸੁਰੱਖਿਆ ਬਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਇਕ ਪਾਕਿਸਤਾਨੀ ਬੱਚਾ ਫਿਰੋਜ਼ਪੁਰ ਸੈਕਟਰ ਦੀ ਕਿਸੇ ਚੌਕੀ ਤੋਂ ਭਾਰਤੀ ਸਰਹੱਦ ਵਿਚ ਦਾਖ਼ਲ ਹੋ ਗਿਆ। ਡਿਊਟੀ ਤੇ ਤਾਇਨਾਤ ਬੀਐੱਸਐੱਫ ਜਵਾਨਾਂ ਵੱਲੋਂ ਬੱਚੇ ਨੂੰ ਦੇਖਦਿਆਂ ਹੀ ਉਸ ਦੀ ਮੂਵਮੈਂਟ ਉਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਅੱਗੇ ਤੱਕ ਆਉਣ ਦਿੱਤਾ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਬੱਚਾ ਬਹੁਤ ਛੋਟਾ ਸੀ। ਇਸ ਲਈ ਆਪਣਾ ਨਾਂ ਪਤਾ ਕੁਝ ਨਹੀਂ ਦੱਸ ਪਾ ਰਿਹਾ ਸੀ। ਉਸ ਦੇ ਮੂੰਹ ਵਿੱਚੋਂ ਸਿਰਫ਼ ਪਾਪਾ-ਪਾਪਾ ਸ਼ਬਦ ਨਿਕਲ ਰਹੇ ਸਨ। ਬੇਗਾਨੇ ਲੋਕਾਂ ਨੂੰ ਦੇਖ ਕੇ ਬੱਚਾ ਬਹੁਤ ਡਰ ਗਿਆ ਸੀ। ਬੀਐੱਸਐੱਫ ਅਧਿਕਾਰੀਆਂ ਵੱਲੋਂ ਉਸ ਨੂੰ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ।

ਭਾਰਤ ਦੀ ਸਰਹੱਦ 'ਚ ਦਾਖ਼ਲ ਹੋਇਆ 3 ਸਾਲਾ ਪਾਕਿਸਤਾਨੀ ਬੱਚਾ

ਅਧਿਕਾਰੀ ਨੇ ਦੱਸਿਆ ਕਿ ਬੱਚੇ ਕਾਰਨ ਮੌਕੇ ਦੀ ਅਹਿਮੀਅਤ ਵੇਖਦੇ ਹੋਏ ਬਿਨਾਂ ਕੋਈ ਦੇਰ ਕੀਤੇ ਬੀਐੱਸਐੱਫ ਨੇ ਪਾਕਿਸਤਾਨ ਰੇਂਜਰ ਨਾਲ ਸੰਪਰਕ ਕਰ ਕੇ ਛੇਤੀ ਵਿਚ ਬੱਚਾ ਪਾਕਿਸਤਾਨ ਵਿਚ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ।

-PTC News

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੇ ਵਿਸਥਾਰ ਦੇ ਚਰਚੇ, ਨਵੇਂ ਪੰਜ ਮੰਤਰੀ ਹੋਣਗੇ ਸ਼ਾਮਲ !

Related Post