'ਆਪ' ਦੇ ਵਿਧਾਇਕ ਖ਼ਰੀਦਣ ਦੇ ਦੋਸ਼ਾਂ ਦੀ ਸਿੰਟਿੰਗ ਜੱਜ ਤੋਂ ਕਰਵਾਈ ਜਾਵੇ ਜਾਂਚ : ਬਾਜਵਾ

By  Ravinder Singh September 15th 2022 09:00 PM -- Updated: September 15th 2022 09:02 PM

ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦਾ ਸਾਰਾ ਨਾਟਕ ‘ਆਪ੍ਰੇਸ਼ਨ ਲੋਟਸ’ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਸੇ ਕਰਨ ਦੀ ਕੋਸ਼ਿਸ਼ ਪ੍ਰਤੀਤ ਹੁੰਦਾ ਹੈ।

ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਨਾਲ ਸਬੰਧਤ ਜ਼ਿਆਦਾਤਰ ਮੁੱਦਿਆਂ 'ਤੇ ਅਰਵਿੰਦ ਕੇਜਰੀਵਾਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਭਗਵੰਤ ਮਾਨ ਦੇ ਵਿਦੇਸ਼ ਦੌਰੇ ਉਪਰ ਹੋਣ 'ਤੇ 'ਆਪ' ਨੇ 'ਆਪ੍ਰੇਸ਼ਨ ਲੋਟਸ' ਦਾ ਡਰਾਮਾ ਰਚਣ ਦਾ ਇਹੀ ਕਾਰਨ ਹੈ ਤੇ ਆਮ ਆਦਮੀ ਪਾਰਟੀ ਇਕ ਵੀ ਠੋਸ ਸਬੂਤ ਪੇਸ਼ ਨਹੀਂ ਕਰ ਸਕੀ।

'ਆਪ' ਦੇ ਵਿਧਾਇਕ ਖ਼ਰੀਦਣ ਦੇ ਦੋਸ਼ਾਂ ਦੀ ਜੱਜ ਤੋਂ ਕਰਵਾਈ ਜਾਵੇ ਜਾਂਚ : ਬਾਜਵਾਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਖੰਡੀ ਕਰਾਰ ਦਿੰਦਿਆਂ ਬਾਜਵਾ ਨੇ ਕਿਹਾ ਕਿ ਪਾਰਟੀ ਦਾ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦਾ ਦਾਅਵਾ ਸਿਰਫ਼ ਪੰਜਾਬ ਦੇ ਵੋਟਰਾਂ ਨੂੰ ਰਾਜ 'ਚ ਸੱਤਾ ਹਾਸਲ ਕਰਨ ਲਈ ਮਨਾਉਣ ਲਈ ਇਕ ਖ਼ਾਲੀ ਬਿਆਨਬਾਜ਼ੀ ਹੈ। ਇਸ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਿਰੁੱਧ ਸਿੱਧੀ ਕਾਰਵਾਈ ਕਰਨ ਦੀ ਬਜਾਏ ਸੋਸ਼ਲ ਮੀਡੀਆ ਉਪਰ ਇਕ ਆਡੀਓ ਕਲਿੱਪ ਜਾਰੀ ਹੋਣ ਤੋਂ ਬਾਅਦ, ਜਿਸ 'ਚ ਫੂਡ ਪ੍ਰੋਸੈਸਿੰਗ ਤੇ ਬਾਗਬਾਨੀ ਮੰਤਰੀ ਤੇ ਉਨ੍ਹਾਂ ਦੇ ਕਰੀਬੀ ਸਹਿਯੋਗੀ ਤਰਸੇਮ ਲਾਲ ਕਪੂਰ ਨੂੰ ਪੈਸਾ ਵਸੂਲਣ ਦੀਆਂ ਯੋਜਨਾਵਾਂ ਬਣਾਉਂਦੇ ਸੁਣਿਆ ਗਿਆ ਸੀ, ਨੂੰ "ਆਪ" ਸੀਨੀਅਰ ਲੀਡਰਸ਼ਿਪ' ਬੰਦ ਕਮਰਾ ਮੀਟਿੰਗਾਂ ਰਾਹੀਂ ਮਾਮਲੇ ਨੂੰ ਸੁਲਝਾਉਣ ਤੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ 4500 ਰੁਪਏ ਰਿਸ਼ਵਤ ਲੈਂਦਿਆਂ ਮਾਲ ਪਟਵਾਰੀ ਰੰਗੇ ਹੱਥੀਂ ਕਾਬੂ

ਬਾਜਵਾ ਨੇ ਕਿਹਾ ਕਿ ਇਸ ਮਾਮਲੇ 'ਚ ਆਡੀਓ ਕਲਿੱਪ ਵਾਇਰਲ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਸਰਕਾਰ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਵਿਰੁੱਧ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ ਜਦਕਿ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੇ ਮਾਮਲੇ 'ਚ ਕਦੇ ਵੀ ਕੋਈ ਸਬੂਤ ਜਨਤਕ ਨਹੀਂ ਕੀਤਾ ਗਿਆ।

ਦਰਅਸਲ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਡਾਕਟਰ ਸਿੰਗਲਾ ਉਪਰ ਸਿਹਤ ਵਿਭਾਗ ਦੇ ਟੈਂਡਰਾਂ ਤੇ ਹੋਰ ਖ਼ਰੀਦਦਾਰੀ 'ਤੇ ਕਥਿਤ ਤੌਰ 'ਤੇ 1 ਫ਼ੀਸਦੀ ਕਮਿਸ਼ਨ ਮੰਗਣ ਦੇ ਦੋਸ਼ ਲਾਏ ਸਨ। ਡਾ. ਸਿੰਗਲਾ ਨੂੰ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਨਹੀਂ ਕੱਢਿਆ ਗਿਆ। ਇਸ ਦੌਰਾਨ ਉਹ ‘ਆਪ’ ਲੀਡਰਸ਼ਿਪ ਦੇ ਜਨਤਕ ਇਕੱਠ ਕਰਦੇ ਦੇਖੇ ਜਾ ਸਕਦੇ ਹਨ। ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਫ਼ੌਜ 'ਚ ਭਰਤੀ ਕਰਨ ਦੀ ਅਗਨੀਪੱਥ ਸਕੀਮ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।

-PTC News

 

Related Post