15 ਸਾਲਾਂ ਤੱਕ ਫਰੀਜ਼ਰ 'ਚ ਰੱਖੀ ਦਾਦੀ ਦੀ ਲਾਸ਼ , 61 ਸਾਲਾ ਪੋਤੀ ਆਈ ਪੁਲਿਸ ਅੜਿੱਕੇ

By  Kaveri Joshi May 30th 2020 06:57 PM -- Updated: May 30th 2020 07:01 PM

ਅਮਰੀਕਾ - 15 ਸਾਲਾਂ ਤੱਕ ਫਰੀਜ਼ਰ 'ਚ ਰੱਖੀ ਦਾਦੀ ਦੀ ਲਾਸ਼ , 61 ਸਾਲਾ ਪੋਤੀ ਆਈ ਪੁਲਿਸ ਅੜਿੱਕੇ : ਪੈਸੇ ਜਾਂ ਜਾਇਦਾਦ ਦੇ ਲਾਲਚ 'ਚ ਕਿਸੇ ਦਾ ਕਤਲ ਕਰ ਦੇਣ ਦੇ ਮਾਮਲੇ ਤਾਂ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਅਮਰੀਕਾ ਦੇ ਪੈੱਨਸਿਲਵੇਨੀਆ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਉਪਰੋਕਤ ਸ਼ਹਿਰ 'ਚ ਇੱਕ ਮਹਿਲਾ ਨੇ ਲਾਲਚ 'ਚ 15 ਸਾਲ ਤੱਕ ਆਪਣੀ ਦਾਦੀ ਦੀ ਲਾਸ਼ ਨੂੰ ਫਰੀਜ਼ਰ 'ਚ ਰੱਖ ਛੱਡਿਆ। ਜਾਣਕਾਰੀ ਮੁਤਾਬਕ ਪੁਲਿਸ ਨੇ ਉਕਤ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਟੇਟ ਪੁਲਿਸ ਅਨੁਸਾਰ ਇਸ ਮਸਲੇ 'ਚ ਇਕ 61 ਸਾਲਾ ਮਹਿਲਾ ਸਿੰਥੀਆ ਕੈਰੋਲਿਨ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਸ ਔਰਤ ਨੇ ਮ੍ਰਿਤਕ ਦਾਦੀ ਦੇ ਸਮਾਜਿਕ ਸੁਰੱਖਿਆ ਲਾਭ ਇਕੱਠਾ ਕਰਨ ਦੇ ਲਾਲਚ 'ਚ ਆਪਣੀ ਦਾਦੀ ਦੀ ਲਾਸ਼ ਨੂੰ ਫ੍ਰੀਜ਼ਰ ਵਿੱਚ 15 ਸਾਲਾਂ ਤੋਂ ਰੱਖਿਆ ਹੋਇਆ ਸੀ । ਸਿੰਥੀਆ ਨੇ ਅਜਿਹਾ ਕਿਉਂ ਕੀਤਾ:- ਦੋਸ਼ੀ ਸਿੰਥੀਆ ਕੈਰੋਲਿਨ ਬਲੈਕ ਦੇ ਬਿਆਨਾਂ ਅਨੁਸਾਰ ਉਸਨੇ ਇਹ ਸਭ ਇਸ ਲਈ ਕੀਤਾ ਤਾਂ ਜੋ ਉਹ ਆਪਣੀ ਦਾਦੀ ਦੇ ਸਮਾਜਿਕ ਸੁਰੱਖਿਆ ਚੈੱਕ ਹਾਸਿਲ ਕਰ ਸਕੇ। ਦੱਸ ਦੇਈਏ ਕਿ ਇੱਕ ਸਕੀਮ ਤਹਿਤ ਰਿਟਾਇਰ ਹੋ ਚੁੱਕੇ ਅਤੇ ਸਰੀਰਕ ਤੌਰ 'ਤੇ ਅਸਮਰੱਥ (ਅਪਾਹਜ) ਲੋਕਾਂ ਦੇ ਨਾਲ ਉਨ੍ਹਾਂ ਦੇ ਪਤੀ/ਪਤਨੀ , ਬੱਚਿਆਂ ਅਤੇ ਉਨ੍ਹਾਂ 'ਤੇ ਨਿਰਭਰ ਲੋਕਾਂ ਨੂੰ ਸਰਕਾਰ ਵੱਲੋਂ ਵੱਡੀ ਰਕਮ (ਰਾਸ਼ੀ) ਮਿਲਦੀ ਹੈ। ਇਸ ਲਾਲਚ 'ਚ ਆ ਕੇ ਉਪਰੋਕਤ ਦੋਸ਼ੀ ਮਹਿਲਾ ਨੇ ਇਹ ਕਦਮ ਚੁੱਕਿਆ। ਕਦੋਂ ਹੋਇਆ ਖੁਲਾਸਾ :- ਮਿਲੀ ਜਾਣਕਾਰੀ ਮੁਤਾਬਿਕ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ, ਜਦੋਂ ਦੋ ਮਹਿਲਾਵਾਂ ਉਕਤ ਘਰ (ਜਿੱਥੇ ਦਾਦੀ ਨੂੰ ਰੱਖਿਆ ਸੀ) ਨੂੰ ਖਰੀਦਣ ਆਈਆਂ ਅਤੇ ਅਚਾਨਕ ਉਨ੍ਹਾਂ ਦੀ ਨਜ਼ਰ ਫਰੀਜ਼ਰ 'ਤੇ ਪਈ ਅਤੇ ਉਨ੍ਹਾਂ ਨੇ ਦਾਦੀ ( ਗਲੇਨੋਰਾ ਦੇਲਾਹ) ਦੀ ਲਾਸ਼ ਦੇਖ ਲਈ। ਜ਼ਿਕਰਯੋਗ ਹੈ ਕਿ ਸਿੰਥੀਆ ਦਾਦੀ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੇ ਨਾਲ ਰਹਿੰਦੀ ਸੀ। ਦਾਦੀ ਦੀ ਲਾਸ਼ ਨੂੰ 2007 'ਚ ਉਹ ਅਰਮਦੋਹ ਤੋਂ ਮਿਲਸਬਰਗ ਵਿਖੇ ਲੈ ਗਈ। ਕੁਝ ਚਿਰ ਬਾਅਦ ਲਾਸ਼ ਨੂੰ ਪੁਰਾਣੇ ਘਰ ਹੀ ਲਿਆਂਦਾ ਗਿਆ। ਉਸ ਘਰ ਦੀ ਖਰੀਦਦਾਰੀ ਕਰਨ ਆਏ ਲੋਕਾਂ ਨੇ ਜਦੋਂ ਲਾਸ਼ ਦੇਖੀ ਤਾਂ ਪੁਲਿਸ ਨੂੰ ਇਤਲਾਹ ਦਿੱਤੀ। ਇੱਕ ਰਿਪੋਰਟ ਮੁਤਾਬਕ ਸਿੰਥੀਆ ਦੀ ਗ੍ਰਿਫ਼ਤਾਰੀ 'ਚ ਦੇਰੀ ਹੋਈ ਹੈ, ਜਿਸਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ। ਪੁਲਿਸ ਵਲੋਂ ਕੀਤੀ ਛਾਣਬੀਣ ਦੌਰਾਨ ਇਹ ਪਤਾ ਲੱਗਾ ਕਿ ਗਲੇਨੋਰਾ ਦੀ ਮੌਤ 2004 'ਚ ਹੋਈ ਸੀ , ਉਦੋਂ ਉਹ 97 ਵਰ੍ਹਿਆਂ ਦੇ ਸਨ । ਉਹਨਾਂ ਦੀ ਪੋਤਰੀ ਸਿੰਥੀਆ ਨੇ ਸੋਸ਼ਲ ਸਕਿਓਰਿਟੀ ਚੈੱਕਸ (social security checks) ਸਮੇਤ ਬਾਕੀ ਸਾਰੀਆਂ ਸਕੀਮਾਂ ਦਾ ਲਾਭ ਵਸੂਲਣ ਦੇ ਲਾਲਚ 'ਚ ਆ ਕੇ ਦਾਦੀ ਦੀ ਲਾਸ਼ ਨੂੰ ਤਹਿਖਾਨੇ ਪਏ ਇਕ ਫਰੀਜ਼ਰ 'ਚ ਰੱਖ ਦਿੱਤਾ, ਜੋ ਕਿ 15 ਸਾਲਾਂ ਤੱਕ ਉਥੇ ਹੀ ਪਈ ਰਹੀ । ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸਾਲ 2001 ਤੋਂ ਲੈ ਕੇ 2010 ਤੱਕ ਗਲੇਨੋਰਾ ਨੂੰ 186,000 ਡਾਲਰ ਮਿਲੇ ਸਨ ਪਰ ਸਿੰਥੀਆ ਨੇ ਕਿੰਨੀ ਰਾਸ਼ੀ ਹੜੱਪੀ , ਇਸ ਬਾਰੇ ਕਿਸੇ ਵੱਲੋਂ ਜ਼ਿਕਰ ਨਹੀਂ ਕੀਤਾ ਗਿਆ । ਸਿੰਥੀਆ ਦੇ ਗੁਆਂਢੀਆਂ ਮੁਤਾਬਕ ਸਿੰਥੀਆ ਨਾਲ 55 ਸਾਲਾ ਪੁਰਸ਼ ਗ੍ਰੇਨ ਬਲੈਕ ਵੀ ਰਹਿੰਦਾ ਸੀ, ਜੋ ਕਿ ਕਿਸੇ ਵਿਅਕਤੀ ਉੱਤੇ ਹਮਲਾ ਕਰਨ ਦੇ ਦੋਸ਼ 'ਚ ਜੇਲ੍ਹ 'ਚ ਕੈਦ ਹੈ। ਗੁਆਂਢੀਆਂ ਮੁਤਾਬਕ ਸਿੰਥੀਆ ਦੇ ਪਰਿਵਾਰਕ ਮੈਂਬਰ ਮਿਲਣਸਾਰ ਨਹੀਂ ਸਨ। ਇਕ ਨਿਊਜ਼ ਰੀਲੀਜ਼ ਵਿਚ ਦੱਸਿਆ ਗਿਆ ਹੈ ਕਿ ਮੰਗਲਵਾਰ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ ਉਕਤ ਮਹਿਲਾ ਨੂੰ ਬੁੱਧਵਾਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬਲੈਕ ਸਿੰਥੀਆ ਦਾ ਕੋਈ ਵਕੀਲ ਹੈ ਜਾਂ ਨਹੀਂ। ਪੈਨਸਿਲਵੇਨੀਆ ਸਟੇਟ ਪੁਲਿਸ ਦੇ ਟਰੂਪਰ ਕੈਲੀ ਓਸਬਰਨ ਨੇ ਦੱਸਿਆ ਸੀ.ਐਨ ਐਨ.ਬਲੈਕ ਨੂੰ $ 50,000 ਦੀ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਹੈ।

Related Post