ਦਲਿਤਾਂ ਦੇ ਮੁੱਦੇ 'ਤੇ ਡਰਾਮੇਬਾਜ਼ੀ ਕਰ ਰਹੀ ਹੈ ‘ਆਪ ਸਰਕਾਰ’ : ਜਸਵੀਰ ਸਿੰਘ ਗੜ੍ਹੀ

By  Riya Bawa August 22nd 2022 04:36 PM -- Updated: August 22nd 2022 05:50 PM

ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਦਲਿਤ ਮੁੱਦਿਆਂ ਉਤੇ ਡਰਾਮੇਬਾਜ਼ੀ ਕਰਕੇ ਆਪਣੇ ਆਪ ਨੂੰ ਦਲਿਤ ਪੱਖੀ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਦੀਆਂ ਪੋਸਟਾਂ ਵਿਚ ਐਸਸੀ ਬੀਸੀ ਭਾਈਚਾਰੇ ਲਈ ਰਾਖਵਾਂਕਰਨ ਸੰਵਿਧਾਨਕ ਹੱਕ ਹੈ। ਆਪਣੇ ਹੱਕਾਂ ਲਈ ਲਾਮਬੰਦ ਹੋ ਰਹੇ ਐਸਸੀ ਬੀਸੀ ਭਾਈਚਾਰੇ ਤੋਂ ਡਰਦੇ ਹੋਏ ‘ਆਪ’ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ‘ਆਪ’ ਸਰਕਾਰ ਦੇ ਮੁੱਖ ਮੰਤਰੀ, ਮੰਤਰੀਆਂ ਤੇ ਵਿਧਾਇਕਾਂ ਨੇ ਜੋ ਸਰਕਾਰ ਨੂੰ ਦਲਿਤ ਪੱਖੀ ਹੋਣ ਦੇ ਦਾਅਵੇ ਕੀਤੇ ਹਨ ਉਹ ਸਭ ਡਰਾਮੇਬਾਜ਼ੀ ਹੈ। ਪ੍ਰੈਸ ਕਾਨਫਰੰਸ ਵਿਚ 11 ਦਲਿਤ ਮੰਤਰੀਆਂ ਤੇ ਵਿਧਾਇਕਾਂ ਦੀ ਖੋਖਲੀ ਬਿਆਨਬਾਜ਼ੀ ਕਠਪੁਤਲੀਆਂ ਦਾ ਨਾਚ ਸੀ।

ਗੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਲਿਤ ਵਿਧਾਇਕ ਤੇ ਕੈਬਨਿਟ ਮੰਤਰੀ ਲੀਪਾਪੋਤੀ ਕਰਨ ਵਾਲੀਆਂ ਕਠਪੁਤਲੀਆਂ ਹਨ। ਜੇਕਰ ਪੰਜਾਬ ਸਰਕਾਰ ਦਲਿਤ ਹਿਤੈਸ਼ੀ ਹੈ ਤਾਂ ਹਾਈਕੋਰਟ ਵਿਤਾਂ ਪਿਛੜੇ ਵਰਗਾਂ ਨੂੰ ਨਲਾਇਕ ਦਸਿਆ ਗਿਆ, ਓਦੋਂ ਕਿਉਂ ਨਹੀਂ ਬੋਲੇ। ਦਲਿਤ ਵਿਧਾਇਕ ਅੱਜ ਤੱਕ ਅਨਮੋਲ ਰਤਨ ਸਿੱਧੂ ਉਪਰ ਕੋਈ ਕਾਰਵਾਈ ਨਹੀਂ ਕਰਵਾ ਸਕੇ। ਸਰਕਾਰ ਦੇ 150 ਤੋਂ ਜ਼ਿਆਦਾ ਦਿਨ ਬੀਤਣ ਦੇ ਬਾਅਦ ਵੀ ਅੱਜ ਤੱਕ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਨਹੀ ਲੱਗਿਆ। ਓਬੀਸੀ ਲਈ ਮੰਡਲ ਕਮਿਸ਼ਨ ਰਿਪੋਰਟ, ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀਆਂ ਦੀਆ ਡਿਗਰੀਆਂ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, 85ਵੀ ਸੋਧ, 10/10/2014 ਦਾ ਪੱਤਰ, ਦਲਿਤ ਡਿਪਟੀ ਮੁੱਖ ਮੰਤਰੀ, ਮਜ਼ਦੂਰਾਂ ਦੇ ਨਰਮੇ ਦੇ ਬਕਾਏ ਪੈਸੇ ਆਦਿ ਮੰਗਾਂ ਬਦਸਤੂਰ ਜਾਰੀ ਹਨ।


ਇਹ ਵੀ ਪੜ੍ਹੋ:ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫ਼ੈਸਲਾ, ਲਾਅ ਅਫ਼ਸਰਾਂ ਦੀ ਨਿਯੁਕਤੀ ‘ਚ ਲਾਗੂ ਕੀਤਾ ਰਾਖਵਾਂਕਰਨ

ਬਸਪਾ ਪੰਜਾਬ ਪ੍ਰਧਾਨ ਨੇ 11 ਦਲਿਤ ਮੰਤਰੀਆਂ ਤੇ ਵਿਧਾਇਕਾਂ ਦੀ ਕਾਨਫਰੰਸ ਨੂੰ ਕਠਪੁਤਲੀਆਂ ਦੀ ਕਾਨਫਰੰਸ ਕਰਾਰ ਦਿੱਤਾ। ਪੰਜਾਬ ਦੀ ਲਾਅ ਅਫਸਰਾਂ ਦੀਆਂ ਪੋਸਟਾਂ ਵਿਚ ਰਾਖਵਾਂਕਰਨ ਦੇਣ ਵੇਲੇ 12 ਕੈਟਾਗਰੀ ਨੂੰ ਅਣਗੌਲਿਆ ਹੈ ਜਿਸ ਤਹਿਤ ਮੌਜੂਦਾ ਓਬੀਸੀ ਲਈ 12% ਰਾਖਵਾਂਕਰਨ, ਜਨਰਲ ਵਰਗ ਦੇ ਗਰੀਬਾਂ ਲਈ 10%, ਸਪੋਰਟਸਮੈਨ ਕੋਟਾ 3% ਦਿਵਆਂਗ ਦਾ 4%, ਅਜ਼ਾਦੀ ਘੁਲਾਟੀਆਂ ਦਾ 1%, ਆਦਿ ਪ੍ਰਮੁੱਖ ਹਨ। ਬਸਪਾ ਪੰਜਾਬ ਵਲੋਂ ਸਾਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਦਲਿਤ ਪਿਛੜਾ ਵਿਰੋਧੀ ਬੇਨਕਾਬ ਕਰਨ ਹਿਤ ਵੱਡੇ ਵੱਡੇ ਰੋਸ ਪ੍ਰਦਰਸ਼ਨ ਐਲਾਨ ਕੀਤੇ ਜਾ ਚੁੱਕੇ ਹਨ ਜਿਸ ਤਹਿਤ ਅੱਜ ਨਵਾਂਸ਼ਹਿਰ ਵਿਚ ਵੱਡਾ ਲੋਕ ਲਾਮਬੰਦੀ ਵਾਲਾ ਪ੍ਰਦਰਸ਼ਨ ਹੋਇਆ। ਅਗਸਤ 23 ਨੂੰ ਮਾਨਸਾ, 24ਮੋਗਾ, 25ਅੰਮ੍ਰਿਤਸਰ ਅਤੇ 26 ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਹੋਣਗੇ।



-PTC News

Related Post