ਆਪ ਵਿਧਾਇਕ ਨੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਕੇ ਰੋਪੜ ਦੇ ਲੋਕਾਂ ਨਾਲ ਕੀਤਾ ਵਿਸ਼ਵਾਸ਼ਘਾਤ : ਡਾ. ਚੀਮਾ

By  Shanker Badra May 4th 2019 08:05 PM -- Updated: May 4th 2019 08:08 PM

ਆਪ ਵਿਧਾਇਕ ਨੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਕੇ ਰੋਪੜ ਦੇ ਲੋਕਾਂ ਨਾਲ ਕੀਤਾ ਵਿਸ਼ਵਾਸ਼ਘਾਤ : ਡਾ. ਚੀਮਾ:ਚੰਡੀਗੜ੍ਹ : ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਰੋਪੜ ਤੋਂ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਉਹ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਰੋਪੜ ਤੋਂ ਦੁਬਾਰਾ ਚੋਣ ਲੜੇ, ਤਾਂ ਉਸ ਦਾ ਲੋਕਾਂ ਦਾ ਹਰਮਨਪਿਆਰਾ ਆਗੂ ਹੋਣ ਦਾ ਭੁਲੇਖਾ ਦੂਰ ਹੋ ਜਾਵੇਗਾ।ਅਮਰਜੀਤ ਸੰਦੋਆ ਦੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦੀਆਂ ਰਿਪੋਰਟਾਂ ਬਾਰੇ ਟਿੱਪਣੀ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਵਿਧਾਇਕ ਨੇ ਰੋਪੜ ਦੇ ਉਹਨਾਂ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ, ਜਿਹਨਾਂ ਉਸ ਨੂੰ ਆਪ ਦੀ ਟਿਕਟ ਉੱਤੇ ਆਪਣਾ ਨੁੰਮਾਇਦਾ ਚੁਣਿਆ ਸੀ। [caption id="attachment_291265" align="aligncenter" width="300"]AAP MLA Amarjit Singh Sandoa Congress Party Join Dr. Daljit Cheema Statement ਆਪ ਵਿਧਾਇਕ ਨੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਕੇ ਰੋਪੜ ਦੇ ਲੋਕਾਂ ਨਾਲ ਕੀਤਾ ਵਿਸ਼ਵਾਸ਼ਘਾਤ : ਡਾ. ਚੀਮਾ[/caption] ਉਹਨਾਂ ਕਿਹਾ ਇੰਝ ਜਾਪਦਾ ਹੈ ਕਿ ਅਮਰਜੀਤ ਸੰਦੋਆ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਅਤੇ ਵੱਖ ਵੱਖ ਕੇਸਾਂ ਵਿਚੋਂ ਛੁਟਕਾਰਾ ਪਾਉਣ ਲਈ ਖੁਦ ਨੂੰ ਕਾਂਗਰਸ ਕੋਲ ਵੇਚ ਦਿੱਤਾ ਹੈ।ਉਹਨਾਂ ਕਿਹਾ ਕਿ ਪਰ ਅਜਿਹਾ ਕਰਕੇ ਉਸ ਨੇ ਉਹਨਾਂ ਲੋਕਾਂ ਦਾ ਅਪਮਾਨ ਕੀਤਾ ਹੈ, ਜਿਹਨਾਂ ਨੇ ਉਸ ਨੂੰ ਵੋਟ ਪਾ ਕੇ ਜਿਤਾਇਆ ਸੀ।ਇਹ ਲੋਕ ਸੰਦੋਆ ਨੂੰ ਕਦੇ ਮੁਆਫ ਨਹੀਂ ਕਰਨਗੇ। [caption id="attachment_291264" align="aligncenter" width="300"]AAP MLA Amarjit Singh Sandoa Congress Party Join Dr. Daljit Cheema Statement ਆਪ ਵਿਧਾਇਕ ਨੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਕੇ ਰੋਪੜ ਦੇ ਲੋਕਾਂ ਨਾਲ ਕੀਤਾ ਵਿਸ਼ਵਾਸ਼ਘਾਤ : ਡਾ. ਚੀਮਾ[/caption] ਸੰਦੋਆ ਨੂੰ ਤੁਰੰਤ ਅਸਤੀਫਾ ਦੇਣ ਅਤੇ ਕਾਂਗਰਸ ਦੀ ਟਿਕਟ ਉੱਤੇ ਚੋਣ ਲੜਣ ਲਈ ਆਖਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਸੰਦੋਆ ਨੂੰ ਬਿਨਾਂ ਕੁੱਝ ਕੀਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਇਹੀ ਵਜ੍ਹਾ ਹੈ ਕਿ ਉਸ ਨੇ ਆਪਣੇ ਵੋਟਰਾਂ ਨੂੰ ਇਸ ਆਸਾਨੀ ਨਾਲ ਵੇਚ ਦਿੱਤਾ।ਉਹਨਾਂ ਕਿਹਾ ਕਿ ਰੋਪੜ ਦੀ ਜਨਤਾ ਹੁਣ ਸੰਦੋਆ ਨੂੰ ਸਬਕ ਸਿਖਾਉਣ ਦਾ ਇੰਤਜ਼ਾਰ ਕਰ ਰਹੀ ਹੈ। [caption id="attachment_291267" align="aligncenter" width="270"]AAP MLA Amarjit Singh Sandoa Congress Party Join Dr. Daljit Cheema Statement ਆਪ ਵਿਧਾਇਕ ਨੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਕੇ ਰੋਪੜ ਦੇ ਲੋਕਾਂ ਨਾਲ ਕੀਤਾ ਵਿਸ਼ਵਾਸ਼ਘਾਤ : ਡਾ. ਚੀਮਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੁਰਦੁਆਰਿਆਂ ‘ਤੇ ਹਮਲੇ ਕਰਵਾਉਣ ਵਾਲੀ ਕਾਂਗਰਸ ਦੇ ਉਮੀਦਵਾਰ ਹੁਣ ਗੁਰੂ ਘਰਾਂ ‘ਚ ਕਰ ਰਹੇ ਨੇ ਚੋਣ ਮੀਟਿੰਗਾਂ : ਸਿਰਸਾ ਡਾਕਟਰ ਚੀਮਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਕਾਂਗਰਸ ਨੇ ਇੱਕ ਬੇਇਤਬਾਰੇ ਆਗੂ ਨੂੰ ਆਪਣੀ ਟੋਲੀ ਵਿਚ ਸ਼ਾਮਿਲ ਕੀਤਾ ਹੈ।ਉਸ ਤੋਂ ਕਾਂਗਰਸ ਦੀ ਤਰਸਯੋਗ ਹਾਲਤ ਦਾ ਵੀ ਪਤਾ ਚੱਲਦਾ ਹੈ।ਉਹਨਾਂ ਕਿਹਾ ਕਿ ਜਦੋਂ ਲੋਕ ਕਾਂਗਰਸ ਪਾਰਟੀ ਕੋਲੋਂ ਉਹਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਦਾ ਜੁਆਬ ਮੰਗ ਰਹੇ ਹਨ ਤਾਂ ਕਾਂਗਰਸ ਨੇ ਸੰਦੋਆ ਨੂੰ ਆਪਣੇ ਨਾਲ ਰਲਾ ਕੇ ਆਪਣੀਆਂ ਨਾਕਾਮੀਆਂ ਨੂੰ ਲੁਕੋਣ ਦਾ ਯਤਨ ਕੀਤਾ ਹੈ।ਉਹਨਾਂ ਕਿਹਾ ਕਿ ਅਜਿਹੇ ਹਥਕੰਡੇ ਕਾਮਯਾਬ ਨਹੀਂ ਹੋਣਗੇ।ਚੁਣੇ ਹੋਏ ਨੁੰਮਾਇਦਿਆਂ ਦੀ ਖਰੀਦੋ-ਫਰੋਖ਼ਤ ਕਰਨ ਲਈ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਕਰਾਰਾ ਸਬਕ ਸਿਖਾਉਣਗੇ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post