Thu, May 2, 2024
Whatsapp

ਗੁਰਦੁਆਰਿਆਂ 'ਤੇ ਹਮਲੇ ਕਰਵਾਉਣ ਵਾਲੀ ਕਾਂਗਰਸ ਦੇ ਉਮੀਦਵਾਰ ਹੁਣ ਗੁਰੂ ਘਰਾਂ 'ਚ ਕਰ ਰਹੇ ਨੇ ਚੋਣ ਮੀਟਿੰਗਾਂ : ਸਿਰਸਾ

Written by  Shanker Badra -- May 04th 2019 07:43 PM
ਗੁਰਦੁਆਰਿਆਂ 'ਤੇ ਹਮਲੇ ਕਰਵਾਉਣ ਵਾਲੀ ਕਾਂਗਰਸ ਦੇ ਉਮੀਦਵਾਰ ਹੁਣ ਗੁਰੂ ਘਰਾਂ 'ਚ ਕਰ ਰਹੇ ਨੇ ਚੋਣ ਮੀਟਿੰਗਾਂ : ਸਿਰਸਾ

ਗੁਰਦੁਆਰਿਆਂ 'ਤੇ ਹਮਲੇ ਕਰਵਾਉਣ ਵਾਲੀ ਕਾਂਗਰਸ ਦੇ ਉਮੀਦਵਾਰ ਹੁਣ ਗੁਰੂ ਘਰਾਂ 'ਚ ਕਰ ਰਹੇ ਨੇ ਚੋਣ ਮੀਟਿੰਗਾਂ : ਸਿਰਸਾ

ਗੁਰਦੁਆਰਿਆਂ 'ਤੇ ਹਮਲੇ ਕਰਵਾਉਣ ਵਾਲੀ ਕਾਂਗਰਸ ਦੇ ਉਮੀਦਵਾਰ ਹੁਣ ਗੁਰੂ ਘਰਾਂ 'ਚ ਕਰ ਰਹੇ ਨੇ ਚੋਣ ਮੀਟਿੰਗਾਂ : ਸਿਰਸਾ:ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬਾਨ 'ਤੇ ਹਮਲੇ ਕਰਵਾ ਕੇ ਢਾਹ ਢੇਰੀ ਕਰਨ ਵਾਲੀ ਕਾਂਗਰਸ ਦੇ ਉਮੀਦਵਾਰ ਹੁਣ ਗੁਰੂ ਘਰਾਂ 'ਚ ਚੋਣ ਬੈਠਕਾਂ ਕਰਕੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ।ਅਖਬਾਰਾਂ 'ਚ ਛਪੀਆਂ ਖਬਰਾਂ ਦੇ ਹਵਾਲੇ ਨਾਲ ਦਿੱਲੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਗੁਰਦੁਆਰਿਆਂ ਅੰਦਰ ਚੋਣ ਮੀਟਿੰਗਾਂ ਕਰ ਰਹੇ ਹਨ।ਉਹਨਾਂ ਦੱਸਿਆ ਕਿ ਨੋਡਲ ਅਫਸਰ ਨੇ ਰਾਜਾ ਵੜਿੰਗ ਵੱਲੋਂ ਦਿੱਤੇ ਲਿਖਤੀ ਜਵਾਬ ਤੋਂ ਸੰਤੁਸਟ ਨਾ ਹੋ ਕੇ ਪੁਲਿਸ ਨੂੰ ਉਸ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦੀ ਵੀ ਸਿਫਾਰਸ ਕੀਤੀ ਹੈ। [caption id="attachment_291248" align="aligncenter" width="300"]Congress candidates Gurdwara Sahib doing Election meetings :Manjinder Sirsa ਗੁਰਦੁਆਰਿਆਂ 'ਤੇ ਹਮਲੇ ਕਰਵਾਉਣ ਵਾਲੀ ਕਾਂਗਰਸ ਦੇ ਉਮੀਦਵਾਰ ਹੁਣ ਗੁਰੂ ਘਰਾਂ 'ਚ ਕਰ ਰਹੇ ਨੇ ਚੋਣ ਮੀਟਿੰਗਾਂ : ਸਿਰਸਾ[/caption] ਸਿੱਖ ਆਗੂ ਨੇ ਕਿਹਾ ਕਿ ਇਸਤੋਂ ਪਹਿਲਾਂ ਵੀ ਇਸ ਉਮੀਦਵਾਰ ਵਿਰੁੱਧ ਚੋਣ ਅਧਿਕਾਰੀਆਂ ਨੂੰ ਕਈ ਸ਼ਿਕਾਇਤਾਂ ਮਿਲੀਆਂ ਹਨ ਅਤੇ ਇਸ ਆਗੂ ਦਾ ਪਿਛੋਕੜ ਜ਼ੁਰਮ ਤੇ ਨਸ਼ੇ ਨਾਲ ਜੁੜਿਆ ਰਿਹਾ ਹੈ।ਉਹਨਾਂ ਕਿਹਾ ਕਿ ਲੋਕਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪੈਸੇ ਲੈ ਕੇ ਟਿਕਟਾਂ ਵੰਡਣ ਕਰਕੇ ਹੀ ਇਸ ਕਾਂਗਰਸੀ ਆਗੂ ਤੋਂ ਯੂਥ ਕਾਂਗਰਸ ਦੀ ਪ੍ਰਧਾਨਗੀ ਖੁੱਸੀ ਸੀ। [caption id="attachment_291250" align="aligncenter" width="300"] Congress candidates Gurdwara Sahib doing Election meetings :Manjinder Sirsa ਗੁਰਦੁਆਰਿਆਂ 'ਤੇ ਹਮਲੇ ਕਰਵਾਉਣ ਵਾਲੀ ਕਾਂਗਰਸ ਦੇ ਉਮੀਦਵਾਰ ਹੁਣ ਗੁਰੂ ਘਰਾਂ 'ਚ ਕਰ ਰਹੇ ਨੇ ਚੋਣ ਮੀਟਿੰਗਾਂ : ਸਿਰਸਾ[/caption] ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕੰਮ ਕਰ ਰਹੀ ਕਾਂਗਰਸ ਪਾਰਟੀ 'ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਗੁਰੂ ਘਰਾਂ ਨੂੰ ਤੇ ਧਰਮਾਂ ਨੂੰ ਲਗਾਤਾਰ ਸਿਆਸੀ ਫਾਇਦੇ ਲਈ ਵਰਤ ਰਹੀ ਹੈ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੱਕ ਦੇ ਮੁੱਦਿਆਂ ਨੂੰ ਸਿਆਸੀ ਫਾਇਦੇ ਲਈ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ।ਸਿਰਸਾ ਨੇ ਪ੍ਰਸਾਸ਼ਨ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਜਾਵੇ ਤੇ ਵਾਰ-ਵਾਰ ਸ਼ਿਕਾਇਤਾਂ ਆਉਣ ਕਰਕੇ ਉਸਦੀ ਉਮੀਦਵਾਰੀ ਹੀ ਰੱਦ ਕਰ ਦੇਣੀ ਚਾਹੀਦੀ ਹੈ। [caption id="attachment_291249" align="aligncenter" width="300"]Congress candidates Gurdwara Sahib doing Election meetings :Manjinder Sirsa ਗੁਰਦੁਆਰਿਆਂ 'ਤੇ ਹਮਲੇ ਕਰਵਾਉਣ ਵਾਲੀ ਕਾਂਗਰਸ ਦੇ ਉਮੀਦਵਾਰ ਹੁਣ ਗੁਰੂ ਘਰਾਂ 'ਚ ਕਰ ਰਹੇ ਨੇ ਚੋਣ ਮੀਟਿੰਗਾਂ : ਸਿਰਸਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫਾਦਰ ਐਂਥਨੀ ਦੇ ਕਰੋੜਾਂ ਰੁਪਏ ਲੁੱਟਣ ਦਾ ਮਾਮਲਾ : ASI ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੇ ਪੁਲਿਸ ਰਿਮਾਂਡ ਦੌਰਾਨ ਵੱਡਾ ਖ਼ੁਲਾਸਾ ਉਹਨਾਂ ਅੱਗੇ ਕਿਹਾ ਕਿ ਰਾਜਾ ਵੜਿੰਗ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ, ਜਿਸ ਕਰਕੇ ਉਹ ਘਬਰਾਹਟ ਵਿੱਚ ਲਗਾਤਾਰ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਿਹਾ ਹੈ ਤੇ ਗੁਰੂ ਘਰਾਂ ਤੱਕ ਨੂੰ ਚੋਣ ਮੀਟਿੰਗਾਂ ਲਈ ਇਸਤੇਮਾਲ ਕਰ ਰਿਹਾ ਹੈ।ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਬੇਨਤੀ ਕਰਦਿਆਂ ਕਿਹਾ ਹੈ ਕਿ ਉਹ ਗੁਰੂ ਘਰਾਂ ਦਾ ਇਸਤੇਮਾਲ ਚੋਣ ਬੈਠਕਾਂ ਲਈ ਨਾ ਕਰਨ, ਕਿਉਂਕਿ ਅਜਿਹਾ ਕਰਨ ਨਾਲ ਉਹਨਾਂ ਨੂੰ ਸਿੱਖ ਸੰਗਤ ਦੀਆਂ ਵੋਟਾਂ ਮਿਲਣ ਦੀ ਥਾਂ 'ਤੇ ਲੋਕਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਲਈ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰ ਵੋਟਾਂ ਲੈਣ ਗੁਰਦੁਆਰਿਆਂ ਜਾਂ ਮੰਦਿਰਾਂ, ਮਸਜਿਦਾਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨ ਤੇ ਚੋਣ ਕਮਿਸ਼ਨ ਵੱਲੋਂ ਤੈਅ ਚੋਣ ਜ਼ਾਬਤੇ ਦੀ ਪਾਲਣਾ ਕਰਨ। -PTCNews


Top News view more...

Latest News view more...