Sun, Mar 15, 2026
Whatsapp

ਤਲਾਕ ਦੀਆਂ ਖ਼ਬਰਾਂ ਵਿਚਾਲੇ ਇਕੱਠੇ ਨਜ਼ਰ ਆਏ ਅਭਿਸ਼ੇਕ ਤੇ ਐਸ਼ਵਰਿਆ, ਸਮਾਗਮ ਦਾ ਮਾਣਿਆ ਪੂਰਾ ਆਨੰਦ

ਐਸ਼ਵਰਿਆ ਰਾਏ ਦੇ ਅਸਮਾਨੀ ਨੀਲੇ ਰੰਗ ਦੇ ਸੂਟ ਪਹਿਨਿਆ ਹੋਇਆ ਸੀ ਅਤੇ ਨਾਲ ਬਨਾਰਸੀ ਦੁਪੱਟਾ ਲਿਆ ਹੋਇਆ ਸੀ, ਜਦਕਿ ਅਭਿਸ਼ੇਕ ਬੈਜ ਰੰਗ ਦੇ ਕੋਟ ਪੈਂਟ ਵਿੱਚ ਵਿਖਾਈ ਦਿੱਤੇ।

Reported by:  PTC News Desk  Edited by:  KRISHAN KUMAR SHARMA -- December 17th 2023 11:36 AM -- Updated: December 17th 2023 11:52 AM
ਤਲਾਕ ਦੀਆਂ ਖ਼ਬਰਾਂ ਵਿਚਾਲੇ ਇਕੱਠੇ ਨਜ਼ਰ ਆਏ ਅਭਿਸ਼ੇਕ ਤੇ ਐਸ਼ਵਰਿਆ, ਸਮਾਗਮ ਦਾ ਮਾਣਿਆ ਪੂਰਾ ਆਨੰਦ

ਤਲਾਕ ਦੀਆਂ ਖ਼ਬਰਾਂ ਵਿਚਾਲੇ ਇਕੱਠੇ ਨਜ਼ਰ ਆਏ ਅਭਿਸ਼ੇਕ ਤੇ ਐਸ਼ਵਰਿਆ, ਸਮਾਗਮ ਦਾ ਮਾਣਿਆ ਪੂਰਾ ਆਨੰਦ

ਬਾਲੀਵੁੱਡ ਦੇ ਮਹਾਂਨਾਇਕ ਅਮਿਤਾਬ ਬੱਚਨ ਦੇ ਪਰਿਵਾਰ ਵਿੱਚ ਭਾਵੇਂ ਸਭ ਕੁੱਝ ਠੀਕ ਨਹੀਂ ਚੱਲ ਰਿਹਾ ਅਤੇ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਵਿਚਕਾਰ ਦੂਰੀਆਂ ਵਧਦੀਆਂ ਦਿਖਾਈ ਦੇ ਰਹੀਆਂ ਹਨ, ਪਰ ਇਨ੍ਹਾਂ ਖਬਰਾਂ ਦੇ ਉਲਟ ਇਹ ਜੋੜਾ ਖੁਸ਼ੀ ਮਨਾਉਂਦਾ ਇਕਜੁਟ ਵਿਖਾਈ ਦਿੱਤਾ। ਮੌਕਾ ਧੀ ਅਰਾਧਿਆ ਦੇ ਸਕੂਲ 'ਚ ਸਮਾਗਮ ਦਾ ਸੀ, ਜਿਥੇ ਦੋਵੇਂ ਬਾਕੀ ਸਿਤਾਰਿਆਂ ਵਾਂਗ ਖੁਸ਼ੀ ਖੁਸ਼ੀ ਇਕੱਠੇ ਪਹੁੰਚੇ ਅਤੇ ਇਕੱਠੇ ਬੈਠ ਕੇ ਸਮਾਗਮ ਦਾ ਲੁਤਫ ਚੁੱਕਿਆ।

ਅਭਿਸ਼ੇਕ ਤੇ ਐਸ਼ਵਰਿਆ ਨੇ ਇਕੱਠੇ ਬੈਠ ਕੇ ਮਾਣਿਆ ਆਨੰਦ


ਦੱਸ ਦੇਈਏ ਕਿ ਐਸ਼ਵਰਿਆ ਰਾਏ ਦੀ ਧੀ ਅਰਾਧਿਆ ਧੀਰੂ ਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ 'ਚ ਪੜ੍ਹਦੀ ਹੈ ਅਤੇ ਬੀਤੇ ਦਿਨ ਸਕੂਲ 'ਚ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਧੀ ਅਰਾਧਿਆ ਨੇ ਇੱਕ ਗੀਤ 'ਤੇ ਡਾਂਸ ਵੀ ਕੀਤਾ, ਜਿਸ ਨੂੰ ਦੇਖ ਕੇ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਵੀ ਬਹੁਤ ਖੁਸ਼ ਵਿਖਾਈ ਦਿੱਤੇ। ਦੋਵਾਂ ਨੇ ਸਮਾਗਮ ਦਾ ਇਕੱਠੇ ਬੈਠ ਕੇ ਆਨੰਦ ਮਾਣਿਆ।

ਸਮਾਗਮ ਦੇ ਦੂਜੇ ਦਿਨ ਵੀ ਐਸ਼ਵਰਿਆ ਪਤੀ ਅਭਿਸ਼ੇਕ ਬੱਚਨ ਤੇ ਧੀ ਅਰਾਧਿਆ ਨਾਲ ਵਿਖਾਈ ਦਿੱਤੀ। ਐਸ਼ਵਰਿਆ ਰਾਏ ਦੇ ਅਸਮਾਨੀ ਨੀਲੇ ਰੰਗ ਦੇ ਸੂਟ ਪਹਿਨਿਆ ਹੋਇਆ ਸੀ ਅਤੇ ਨਾਲ ਬਨਾਰਸੀ ਦੁਪੱਟਾ ਲਿਆ ਹੋਇਆ ਸੀ, ਜਦਕਿ ਅਭਿਸ਼ੇਕ ਬੈਜ ਰੰਗ ਦੇ ਕੋਟ ਪੈਂਟ ਵਿੱਚ ਵਿਖਾਈ ਦਿੱਤੇ।

ਤਲਾਕ ਦੀਆਂ ਖ਼ਬਰਾਂ 'ਤੇ ਖੁਸ਼ੀ ਨੇ ਲਾਈ ਲਗਾਮ!
ਸਮਾਗਮ ਖਤਮ ਹੋਣ ਤੋਂ ਬਾਅਦ ਤਿੰਨੇ ਇੱਕ ਗੱਡੀ ਵਿੱਚ ਹੀ ਘਰ ਪਰਤੇ, ਜਿਸ ਤੋਂ ਪਹਿਲਾਂ ਉਨ੍ਹਾਂ ਨੇ ਦੂਜੇ ਸਿਤਾਰਿਆਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਵੀ ਦਿੱਤੀ। ਧੀ ਅਰਾਧਿਆ ਨੇ ਇਸ ਦੌਰਾਨ ਪੈਪਰਾਜੀ ਨੂੰ ਹੱਥ ਹਿਲਾ ਕੇ ਬਾਏ ਵੀ ਕਿਹਾ। ਐਸ਼ਵਰਿਆ ਰਾਏ ਗੱਡੀ 'ਚ ਬੈਠਣ ਸਮੇਂ ਅਰਾਧਿਆ ਨੂੰ ਪਿਆਰ ਕਰਦੇ ਹੋਏ ਵੀ ਦੇਖੀ ਗਈ। ਐਸ਼ਵਰਿਆ ਤੇ ਅਭਿਸ਼ੇਕ ਦਾ ਸਮਾਗਮ 'ਚ ਇਕੱਠੇ ਨਜ਼ਰ ਆਉਣਾ ਅਤੇ ਖੁਸ਼ ਵਿਖਾਈ ਦੇਣਾ ਇਸ ਗੱਲ ਦੀ ਗਵਾਹੀ ਭਰਦਾ ਨਜ਼ਰ ਆਇਆ ਕਿ ਦੋਵਾਂ 'ਚ ਸਭ ਠੀਕ ਹੈ।

- PTC NEWS

Top News view more...

Latest News view more...

PTC NETWORK
PTC NETWORK