ਅਫ਼ਗਾਨਿਸਤਾਨ ਦੇ ਗੁਰਦੁਆਰਾ ਸਾਹਿਬ 'ਚ 300 ਦੇ ਕਰੀਬ ਸਿੱਖ ਸੁਰੱਖਿਅਤ: ਮਨਜਿੰਦਰ ਸਿੰਘ ਸਿਰਸਾ

By  Riya Bawa August 21st 2021 04:36 PM -- Updated: August 21st 2021 04:41 PM

ਨਵੀਂ ਦਿੱਲੀ - ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ 'ਤੇ ਤਾਲਿਬਾਨ ਦੇ ਕੰਟਰੋਲ ਮਗਰੋਂ ਹਫੜਾ-ਦਫੜੀ ਦਾ ਮਾਹੌਲ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਦੀ ਧਰਤੀ 'ਤੇ ਫਸੇ ਭਾਰਤੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚਕਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆਇਆ ਹੈ।

ਇੱਥੇ ਪੜ੍ਹੋ ਹੋਰ ਖ਼ਬਰਾਂ: ਸਿਡਨੀ ’ਚ ਮੁੜ ਕੋਰੋਨਾ ਦਾ ਕਹਿਰ, ਸਤੰਬਰ ਤੱਕ ਲੱਗਾ ਲੌਕਡਾਊਨ

ਅਫਗਾਨਿਸਤਾਨ ਦੇ ਬਾਰੇ ਚਿੰਤਾ ਜਾਹਿਰ ਕਰਦੇ ਹੋਏ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਦੇ ਗੁਰਦੁਆਰਾ ਸਾਹਿਬ ਵਿਚ 300 ਦੇ ਕਰੀਬ ਸਿੱਖ ਸੁਰੱਖਿਅਤ ਹਨ। ਉਨ੍ਹਾਂ ਨਾਲ ਅਗਵਾ ਵਰਗੀ ਕੋਈ ਘਟਨਾ ਨਹੀਂ ਵਾਪਰੀ। ਅਜਿਹੀ ਘਟਨਾ ਸਬੰਧੀ ਕੋਈ ਵੀ ਰਿਪੋਰਟ ਗਲਤ ਹੈ।

 

ਦੱਸਣਯੋਗ ਹੈ ਕਿ ਅੱਜ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਦੇ ਬਾਹਰ ਲਗਭਗ 150 ਭਾਰਤੀ ਫਸੇ ਹੋਏ ਸਨ। ਕਾਬੁਲ ਹਵਾਈ ਅੱਡੇ ਤੋਂ 150 ਲੋਕਾਂ ਨੂੰ ਤਾਲਿਬਾਨੀ ਆਪਣੇ ਨਾਲ ਲੈ ਗਏ ਜਿਨ੍ਹਾਂ ਵਿਚ ਕਈ ਭਾਰਤੀ ਸ਼ਾਮਿਲ ਹਨ। ਦੂਜੇ ਪਾਸੇ ਕਈ ਅਫਗਾਨ ਮੀਡੀਆ ਨੇ ਇਹ ਜਾਣਕਾਰੀ ਦਿਤੀ ਹੈ ਕਿ ਹੈ ਕਿ ਕਾਬੁਲ ਤੋਂ ਨਿਕਾਸੀ ਦੀ ਉਡੀਕ ਕਰ ਰਹੇ ਵਿਅਕਤੀਆਂ ਨੂੰ ਤਾਲਿਬਾਨ ਦੁਆਰਾ ਅਗਵਾ ਕੀਤਾ ਗਿਆ ਹੈ। ਜਿਸ ਵਿਚ ਭਾਰਤੀ ਨਾਗਰਿਕ ਦੇ ਸ਼ਾਮਿਲ ਹੋਣ ਦੀ ਸੂਚਨਾ ਮਿਲੀ ਹੈ।

Indian Air Force C-17 aircraft carrying over 120 Indian officials, returning from Kabul, lands in Gujarat

ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ | ਦੂਜੇ ਪਾਸੇ ਤਾਲੀਬਾਨ ਦੇ ਇਕ ਬੁਲਾਰੇ ਅਹਿਮਦਉੱਲਾ ਵਸੇਕ ਨੇ ਅਜਿਹੀ ਘਟਨਾ ਵਾਪਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਸਾਹਮਣੇ ਆਈ ਰਿਪੋਰਟ ਦਾ ਖੰਡਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਮੀਡੀਆ ਵਿੱਚ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਅਫਗਾਨਿਸਤਾਨ ਵਿੱਚ ਫਸੇ ਸਿੱਖਾਂ ਦੀ ਜਾਨ ਖਤਰੇ ਵਿੱਚ ਹੈ।

ਇਹ ਵੀ ਪੜ੍ਹੋ: ਕਾਬੁਲ ਹਵਾਈ ਅੱਡੇ ਦੇ ਬਾਹਰੋਂ 150 ਲੋਕਾਂ ਦੇ ਅਗਵਾ ਕੀਤੇ ਜਾਣ ਦੀ ਖ਼ਬਰ ਦਾ ਤਾਲਿਬਾਨ ਨੇ ਕੀਤਾ ਖੰਡਨ

Related Post