ਮੁੱਖ ਖਬਰਾਂ

ਕਾਬੁਲ ਹਵਾਈ ਅੱਡੇ ਦੇ ਬਾਹਰੋਂ 150 ਲੋਕਾਂ ਦੇ ਅਗਵਾ ਕੀਤੇ ਜਾਣ ਦੀ ਖ਼ਬਰ ਦਾ ਤਾਲਿਬਾਨ ਨੇ ਕੀਤਾ ਖੰਡਨ

By Riya Bawa -- August 21, 2021 1:19 pm -- Updated:August 21, 2021 1:32 pm

ਕਾਬੁਲ: ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ 'ਤੇ ਤਾਲਿਬਾਨ ਦੇ ਕੰਟਰੋਲ ਮਗਰੋਂ ਹਫੜਾ-ਦਫੜੀ ਦਾ ਮਾਹੌਲ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਦੀ ਧਰਤੀ 'ਤੇ ਫਸੇ ਭਾਰਤੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਦੇਸ਼ ਦੇ ਨਾਗਰਿਕਾਂ ਨੂੰ ਕਾਬੁਲ ਤੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਿਚਕਾਰ ਹੁਣ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਦੇ ਬਾਹਰ ਲਗਭਗ 150 ਭਾਰਤੀ ਫਸੇ ਹੋਏ ਹਨ।

ਕਾਬੁਲ ਹਵਾਈ ਅੱਡੇ ਤੋਂ 150 ਲੋਕਾਂ ਨੂੰ ਤਾਲਿਬਾਨੀ ਆਪਣੇ ਨਾਲ ਲੈ ਗਏ ਜਿਨ੍ਹਾਂ ਵਿਚ ਕਈ ਭਾਰਤੀ ਸ਼ਾਮਿਲ ਹਨ। ਦੂਜੇ ਪਾਸੇ ਕਈ ਅਫਗਾਨ ਮੀਡੀਆ ਨੇ ਇਹ ਜਾਣਕਾਰੀ ਦਿਤੀ ਹੈ ਕਿ ਹੈ ਕਿ ਕਾਬੁਲ ਤੋਂ ਨਿਕਾਸੀ ਦੀ ਉਡੀਕ ਕਰ ਰਹੇ ਵਿਅਕਤੀਆਂ ਨੂੰ ਤਾਲਿਬਾਨ ਦੁਆਰਾ ਅਗਵਾ ਕੀਤਾ ਗਿਆ ਹੈ। ਜਿਸ ਵਿਚ ਭਾਰਤੀ ਨਾਗਰਿਕ ਦੇ ਸ਼ਾਮਿਲ ਹੋਣ ਦੀ ਸੂਚਨਾ ਮਿਲੀ ਹੈ। ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ | ਦੂਜੇ ਪਾਸੇ ਤਾਲੀਬਾਨ ਦੇ ਇਕ ਬੁਲਾਰੇ ਅਹਿਮਦਉੱਲਾ ਵਸੇਕ ਨੇ ਅਜਿਹੀ ਘਟਨਾ ਵਾਪਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਸਾਹਮਣੇ ਆਈ ਰਿਪੋਰਟ ਦਾ ਖੰਡਨ ਕੀਤਾ ਹੈ।

ਭਾਰਤ ਆਉਣ ਦੇ ਲਈ ਪਿਛਲੇ 6 ਘੰਟਿਆਂ ਤੋਂ ਉਹ ਏਅਰਪੋਰਟ ਵਿਚ ਦਾਖ਼ਲ ਹੋਣ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹ ਅੰਦਰ ਜਾ ਸਕਣ ਅਤੇ ਇੰਡੀਅਨ ਸੀ 17 ਵਿਚ ਬੈਠ ਸਕਣ ਜੋ ਉਨ੍ਹਾਂ ਲਈ ਹਵਾਈ ਅੱਡੇ 'ਤੇ ਖੜਾ ਹੈ। ਡਰੇ ਹੋਏ ਲੋਕਾਂ ਵਲੋਂ ਆਪਣੀ ਸੁਰੱਖਿਆ ਦੇ ਲਈ ਤੁਰੰਤ ਦਖ਼ਲ ਦੀ ਮੰਗ ਵੀ ਕੀਤੀ ਜਾ ਰਹੀ ਹੈ।

Indian Air Force C-17 aircraft carrying over 120 Indian officials, returning from Kabul, lands in Gujarat

ਖਾਸ ਗੱਲ ਇਹ ਹੈ ਕਿ ਭਾਰਤ ਲੋੜ ਪੈਣ 'ਤੇ ਕਤਰ ਦੀਆਂ ਉਡਾਣਾਂ ਰਾਹੀਂ ਭਾਰਤੀਆਂ ਨੂੰ ਕਾਬੁਲ ਤੋਂ ਬਾਹਰ ਕੱਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਤੋਂ ਬਾਅਦ ਕੈਮਰਿਆਂ ਦੇ ਸਾਹਮਣੇ ਕਿਹਾ ਸੀ ਕਿ ਭਾਰਤ ਸਰਕਾਰ ਦੀ ਪਹਿਲੀ ਤਰਜੀਹ ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣਾ ਹੈ। ਇਸਦੇ ਲਈ ਅਸੀਂ ਅਮਰੀਕਾ ਸਮੇਤ ਸਾਰੇ ਮਹੱਤਵਪੂਰਨ ਅੰਤਰਰਾਸ਼ਟਰੀ ਭਾਈਵਾਲਾਂ ਦੇ ਸੰਪਰਕ ਵਿੱਚ ਹਾਂ।

-PTCNews

  • Share