ਆਬੂਧਾਬੀ: ਭਾਰਤੀ ਵਿਅਕਤੀ ਨੂੰ ਨਿਕਲੀ ਲਾਟਰੀ, ਜਿੱਤੇ 19,35,49,500 ਰੁਪਏ

By  Jashan A February 5th 2019 04:06 PM

ਆਬੂਧਾਬੀ: ਭਾਰਤੀ ਵਿਅਕਤੀ ਨੂੰ ਨਿਕਲੀ ਲਾਟਰੀ, ਜਿੱਤੇ 19,35,49,500 ਰੁਪਏ,ਅਕਸਰ ਹੀ ਕਿਹਾ ਜਾਂਦਾ ਹੈ ਕਿ ਰੱਬ ਦੇ ਘਰ ਦੇਣ ਹੈ ਹਨੇਰ ਨਹੀਂ, ਜਦੋ ਵੀ ਉਸ ਦੀ ਮਿਹਰ ਹੁੰਦੀ ਹੈ ਤਾਂ ਉਹ ਕਿਸੇ ਗੱਲ ਦੀ ਘਾਟ ਨਹੀਂ ਰਹਿਣ ਦਿੰਦਾ। ਅਜਿਹਾ ਹੀ ਕੁਝ ਹੋਇਆ ਹੈ ਆਬੂਧਾਬੀ 'ਚ ਰਹਿ ਰਹੇ ਇੱਕ ਪਰਵਾਸੀ ਭਾਰਤੀ ਨਾਲ। ਦਰਅਸਲ ਇੱਕ ਪ੍ਰਵਾਸੀ ਭਾਰਤੀ ਨੂੰ ਲਾਟਰੀ ਵਿੱਚ ਇੱਕ ਕਰੋੜ ਦੇਰਾਮ (27 ਲੱਖ ਡਾਲਰ, 19,35,49,500 ਰੁਪਏ) ਦੀ ਰਕਮ ਜਿੱਤੀ। [caption id="attachment_251586" align="aligncenter" width="300"]loterry ਆਬੂਧਾਬੀ: ਭਾਰਤੀ ਵਿਅਕਤੀ ਨੂੰ ਨਿਕਲੀ ਲਾਟਰੀ, ਜਿੱਤੇ 19,35,49,500 ਰੁਪਏ[/caption] ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਪ੍ਰਸ਼ਾਂਤ ਪੰਡਾਰਾਥਿਲ ਨੇ 4 ਜਨਵਰੀ ਨੂੰ ਆਨਲਾਈਨ ਟਿਕਟ ਖਰੀਦੀ ਸੀ। ਇਸੇ ਲਾਟਰੀ ਵਿੱਚ ਇੱਕ ਹੋਰ ਭਾਰਤੀ ਨੇ ਵੀ 100,000 ਦੇਰਾਮ ਦਾ ਦੂਜਾ ਇਨਾਮ ਜਿੱਤਿਆ। [caption id="attachment_251588" align="aligncenter" width="300"]lottery ਆਬੂਧਾਬੀ: ਭਾਰਤੀ ਵਿਅਕਤੀ ਨੂੰ ਨਿਕਲੀ ਲਾਟਰੀ, ਜਿੱਤੇ 19,35,49,500 ਰੁਪਏ[/caption] ਮਿਲੀ ਜਾਣਕਾਰੀ ਮੁਤਾਬਕ ਬੀਤੇ ਮਹੀਨੇ ਸ਼ਾਰਜਾਹ ਸਥਿਤ ਇੱਕ ਭਾਰਤੀ ਪ੍ਰਵਾਸੀ ਅਭਿਸ਼ੇਕ ਕਾਥੇਲ ਨੇ ਦੁਬਈ ਦੀ ਡਿਊਟੀ ਫ੍ਰੀ ਲਾਟਰੀ ਵਿੱਚ 10 ਲੱਖ ਡਾਲਰ ਦੀ ਰਕਮ ਜਿੱਤੀ ਸੀ।ਉਥੇ ਹੀ ਲੱਕੀ ਡ੍ਰਾਅ ਵਿੱਚ ਦੁਬਈ ਸਥਿਤ ਸਰਥ ਪੁਰਸ਼ੋਤਮ ਨੂੰ ਆਬੂਧਾਬੀ ਇੰਟਰਨੈਸ਼ਨਲ ’ਤੇ 1,5 ਕਰੋੜ ਦੇਰਾਮ ਦਾ ਜੇਤੂ ਐਲਾਨਿਆ ਗਿਆ ਸੀ। -PTC News

Related Post