ਫੋਰਡ ਕੰਪਨੀ ਦੇ ਸਰਵਿਸ ਸੈਂਟਰ 'ਚ ਵਾਪਰਿਆ ਹਾਦਸਾ, ਏਜੰਸੀ ਮੁਲਾਜ਼ਮ ਦੀ ਮੌਤ

By  Baljit Singh July 1st 2021 08:06 PM

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜਨ ਦੇ ਅਧੀਨ ਆਉਂਦੇ ਇਲਾਕਾ 100 ਫੁੱਟੀ ਰੋਡ ਉੱਤੇ ਸਥਿਤ ਫੋਰਡ ਗੱਡੀਆਂ ਦੀ ਏਜੰਸੀ ਦੇ ਸਰਵਿਸ ਸੈਂਟਰ ਦਾ ਹੈ ਜਿਥੇ ਅੱਜ ਇਕ ਦਰਦਨਾਕ ਹਾਦਸੇ ਵਿਚ ਕੁਲਦੀਪ ਕੌਰ ਨਾਮ ਦੀ ਏਜੰਸੀ ਮੁਲਾਜ਼ਮ ਦੀ ਦਰਦਨਾਕ ਮੌਤ ਹੋ ਗਈ।

ਪੜੋ ਹੋਰ ਖਬਰਾਂ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਮੁਫਤ ਬਿਜਲੀ ਸਹੂਲਤ ਦੇਣ ਤੋਂ ਭੱਜੇ : ਸੁਖਬੀਰ ਸਿੰਘ ਬਾਦਲ

ਇਸ ਸੰਬਧੀ ਗਲਬਾਤ ਕਰਦਿਆਂ ਥਾਣਾ ਬੀ ਡਵੀਜਨ ਦੇ ਐੱਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫੋਰਡ ਕੰਪਨੀ ਦੇ ਅੰਮ੍ਰਿਤਸਰ ਸਰਵਿਸ ਸੈਂਟਰ ਵਿਚ ਇਕ ਫਾਰਚੂਨਰ ਗੱਡੀ ਦੇ ਬੈਕ ਕਰਨ ਮੌਕੇ ਇਕ ਮਹਿਲਾ ਕਰਮਚਾਰੀ, ਜਿਸਦੀ ਕਿ ਗੱਡੀ ਅਤੇ ਕੰਧ ਵਿਚਾਲੇ ਫਸਣ ਕਾਰਨ ਮੌਤ ਹੋ ਗਈ ਹੈ। ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਪੜੋ ਹੋਰ ਖਬਰਾਂ: ਕਿਸਾਨ ਜਥੇਬੰਦੀਆਂ ਦਾ ਐਲਾਨ, 5 ਜੁਲਾਈ ਤੱਕ ਨਾ ਠੀਕ ਹੋਈ ਬਿਜਲੀ ਸਪਲਾਈ ਤਾਂ ਹੋਵੇਗਾ ਵਿਸ਼ਾਲ ਧਰਨਾ-ਪ੍ਰਦਰਸ਼ਨ

ਇਸ ਸੰਬਧੀ ਮ੍ਰਿਤਕ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਕੁਲਦੀਪ ਕੌਰ ਦੀ ਮੌਤ ਏਜੰਸੀ ਵਿਚ ਗੱਡੀ ਬੈਕ ਕਰਨ ਲੱਗਿਆ ਗੱਡੀ ਥਲੇ ਆਉਣ ਨਾਲ ਹੋਈ ਹੈ। ਉਹ ਉਥੇ ਪਾਣੀ ਭਰਨ ਗਈ ਸੀ ਕਿ ਅਚਾਨਕ ਫਾਰਚੂਨ ਗੱਡੀ ਦੇ ਡਰਾਇਵਰ ਵੱਲੋਂ ਗੱਡੀ ਬੈਕ ਕਰ ਦਿੱਤੀ ਗਈ, ਜਿਸਦੇ ਚੱਲਦੇ ਉਸਦੀ ਮੌਤ ਹੋ ਗਈ ਹੈ। ਕੁਲਦੀਪ ਕੌਰ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਉਸਦੇ ਜਾਣ ਨਾਲ ਉਸ ਦੀ ਬੇਟੀ ਇਕੱਲੀ ਰਹਿ ਗਈ ਹੈ। ਇਨ੍ਹਾਂ ਦੇ ਪਰਿਵਾਰ ਦੀ ਬਣਦੀ ਮਦਦ ਕਰਦਿਆਂ ਇਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।

ਪੜੋ ਹੋਰ ਖਬਰਾਂ: ਨੂਰਪੁਰਬੇਦੀ ਦੇ ਸੈਨਿਕ ਦੀ ਡਿਊਟੀ ਦੌਰਾਨ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

-PTC News

Related Post