ਕੋਰੋਨਾ ਨਾਲ ਹੋਈ ਟੀਵੀ ਦੇ ਮਸ਼ਹੂਰ ਅਦਾਕਾਰ ਬਿਕਰਮਜੀਤ ਕੰਵਰਪਾਲ ਦੀ ਮੌਤ

By  Jagroop Kaur May 2nd 2021 06:20 PM

ਕੋਰੋਨਾ ਵਾਇਰਸ ਦਾ ਕਹਿਰ ਅੱਜ ਹਰ ਇਕ ਇਨਸਾਨ ਤੇ ਹੈ ਇਹ ਲਾਗ ਰੋਗ ਨਾ ਕੇਵਲ ਆਮ ਜਨਤਾ ਬਲਕਿ ਸਿਆਸੀ ਆਗੂਆਂ ਤੋਂ ਲੈਕੇ ਫ਼ਿਲਮੀ ਸਿਤਾਰਿਆਂ ਤੱਕ ਦੀਆਂ ਜਾਨਾਂ ਨਿਗਲ ਚੁੱਕਿਆ ਹੈ , ਬੀਤੇ ਦਿਨੀ ਇਸ ਰੋਗ ਦੀ ਮਾਰ ਮਾਇਆ ਨਗਰੀ ਮੁੰਬਈ ਚ ਇਕ ਵਾਰ ਫਿਰ ਤੋਂ ਪੈ ਗਈ ਜਿਥੇ ਬਾਲੀਵੁੱਡ ਦੇ ਕਈ ਚਮਕਦੇ ਸਿਤਾਰਿਆਂ ਨੂੰ ਸਾਡੇ ਤੋਂ ਖੋ ਲਿਆ ਹੈ। ਇਸੇ ਤਰ੍ਹਾਂ ਅਦਾਕਾਰ ਬਿਕਰਮਜੀਤ ਕੰਵਰਪਾਲ ਨੇ ਵੀ ਕੋਰੋਨਾ ਨਾਲ ਜੰਗ ਲੜਦੇ ਹੋਏ 52 ਸਾਲ ਦੀ ਉਮਰ ਵਿੱਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ।Special OPS actor Bikramjeet Kanwarpal dies of COVID-19

Read More : ਭਾਵੁਕ ਤਸਵੀਰ : ਆਕਸੀਜਨ ਲਈ ਤੜਫਦੀ ਦੇਖੀ ਮਾਂ ਤਾਂ ਧੀ ਨੇ...

ਬਿਕਰਮਜੀਤ ਮੰਨੋਰਜਨ ਦੀ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਭਾਰਤੀ ਸੈਨਾ ਵਿੱਚ ਆਪਣਾ ਯੋਗਦਾਨ ਦੇ ਚੁੱਕੇ ਸਨ। ਆਰਮੀ ਤੋਂ ਰਿਟਾਇਰਡ ਹੋਣ ਤੋਂ ਬਾਅਦ ਹੀ ਬਿਕਰਮਜੀਤ ਨੇ ਮੰਨੋਰਜਨ ਜਗਤ ਵਿੱਚ ਆਪਣੇ ਯਾਦਗਾਰ ਸਫਰ ਦੀ 2003 ਵਿੱਚ ਸ਼ੁਰੂਆਤ ਕਰਦੇ ਹੋਏ ਇੱਕ ਬਾਲੀਵੁੱਡ ਫਿਲਮ ਡੈਬਿਊ ਕੀਤਾ।actor bikramjeet kanwarpal passed away: lets RIP Bikramjeet Kanwarpal  personal life bollywood debut tv and web series journeys - RIP बिक्रमजीत  कंवरपाल ने ठुकरा दिये थे पाक के दो बड़े ऑफर, एक्टरRaed More : ਕੋਰੋਨਾ ਕਹਿਰ ਵਿਚਾਲੇ ਹਰਿਆਣਾ ‘ਚ ਲੱਗਿਆ ਲੌਕਡਾਊਨ

ਉਸ ਤੋਂ ਬਾਅਦ ਉਨ੍ਹਾਂ ਨੇ ਪੇਜ 3, ਪਾਪ, ਕਰਮ, ਕਾਰਪੋਰੇਟ, ਕਿਆ ਲਵ ਸਟੋਰੀ ਹੈ, ਖੁਸ਼ਬੂ, ਹਾਈਜੈਕ, ਥੈਕਸ ਮਾਂ, ਰੋਕੈਟ ਸਿੰਘ, ਆਰਕਸ਼ਣ, ਮਾਈ ਫਰੈਂਡ ਪਿੰਟੋ, ਮਰਡਰ 2, ਜੋਕਰ, ਜਬ ਤੱਕ ਹੈ ਜਾਨ, 1971, ਕਿਆ ਸੁਪਰਕੁਲ ਹੈ ਹਮ, ਜੰਜ਼ੀਰ, ਦ ਗਾਜ਼ੀ ਅਟੈਕ, ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ।

ਜ਼ਿਕਰਯੋਗ ਹੈ ਕਿ ਅਦਾਕਾਰ ਬਿਕਰਮਜੀਤ ਫਿਲਮਾਂ ਵਿਚ ਅਕਸਰ ਹੀ ਨੈਗੇਟਿਵ ਕਿਰਦਾਰ ਕਰਦੇ ਨਜ਼ਰ ਆਏ , ਤੇ ਸਪੋਟਿੰਗ ਐਕਟਰ ਦਾ ਰੋਲ ਨਿਭਾਇਆ ਪਰ ਉਨ੍ਹਾਂ ਨੇ ਆਪਣੇ ਹਰ ਰੋਲ ਵਿੱਚ ਜਾਨ ਪਾਈ, ਫਿਰ ਉਹ ਚਾਹੇ ਨੈਗੇਟਿਵ ਹੋਏ ਜਾਂ ਪਾਜ਼ਟਿਵ।

Related Post