Afghanistan Crises : ਤਾਲਿਬਾਨ ਨੇ ਕਾਬੁਲ 'ਚ ਜਸ਼ਨ ਦੌਰਾਨ ਕੀਤੀ ਫ਼ਾਇਰਿੰਗ , 2 ਲੋਕਾਂ ਦੀ ਮੌਤ, 12 ਲੋਕ ਜ਼ਖਮੀ

By  Shanker Badra September 4th 2021 04:54 PM

ਕਾਬੁਲ : ਕਾਬੁਲ ਵਿੱਚ ਤਾਲਿਬਾਨ ਵੱਲੋਂ ਜਸ਼ਨ ਵਿੱਚ ਕੀਤੀ ਗਈ ਫ਼ਾਇਰਿੰਗ ਵਿੱਚ ਘੱਟੋ -ਘੱਟ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 12 ਹੋਰ ਜ਼ਖਮੀ ਹੋ ਗਏ ਹਨ। ਸਥਾਨਕ ਅਫ਼ਗਾਨ ਨਿਊਜ਼ ਏਜੰਸੀ ਅਸਵਾਕਾ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਤਾਲਿਬਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੰਜਸ਼ੀਰ ਘਾਟੀ 'ਤੇ ਕਬਜ਼ਾ ਕਰ ਲਿਆ ਹੈ ਅਤੇ ਅਫਗਾਨਿਸਤਾਨ ਦੇ ਰਾਸ਼ਟਰੀ ਵਿਰੋਧ ਮੋਰਚੇ (ਐਨਆਰਐਫਏ) ਨੂੰ ਹਰਾ ਦਿੱਤਾ ਹੈ।

v

ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਹਨ। ਅਫਗਾਨ ਨਿਊਜ਼ ਏਜੰਸੀ ਨੇ ਤਾਲਿਬਾਨ ਦੀ ਹਵਾਈ ਗੋਲੀਬਾਰੀ ਵਿੱਚ ਜ਼ਖਮੀ ਹੋਣ ਤੋਂ ਬਾਅਦ ਆਪਣੇ ਅਜ਼ੀਜ਼ਾਂ ਨੂੰ ਹਸਪਤਾਲ ਲਿਜਾ ਰਹੇ ਲੋਕਾਂ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।ਕਾਬੁਲ ਵਿੱਚ ਤਾਲਿਬਾਨ ਨੇ ਪੰਜਸ਼ੀਰ ਪ੍ਰਾਂਤ ਵਿੱਚ ਸ਼ੁੱਕਰਵਾਰ ਰਾਤ ਨੂੰ ਹਵਾ ਵਿੱਚ ਗੋਲੀਬਾਰੀ ਕੀਤੀ ਹੈ।

Afghanistan Crises : ਤਾਲਿਬਾਨ ਨੇ ਕਾਬੁਲ 'ਚ ਜਸ਼ਨ ਦੌਰਾਨ ਕੀਤੀ ਫ਼ਾਇਰਿੰਗ , 2 ਲੋਕਾਂ ਦੀ ਮੌਤ, 12 ਲੋਕ ਜ਼ਖਮੀ

ਇਹ ਸੂਬਾ ਅਜੇ ਵੀ ਤਾਲਿਬਾਨ ਵਿਰੋਧੀ ਲੜਾਕਿਆਂ ਦੇ ਕੰਟਰੋਲ ਹੇਠ ਹੈ। ਹਸਪਤਾਲ ਦੇ ਅਧਿਕਾਰੀ ਨੇ ਇਹ ਜਾਣਕਾਰੀ ਗੁਪਤ ਰੱਖਣ ਦੀ ਸ਼ਰਤ 'ਤੇ ਦਿੱਤੀ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਟਵਿੱਟਰ 'ਤੇ ਹਵਾ 'ਚ ਗੋਲੀਬਾਰੀ ਦੀ ਨਿੰਦਾ ਕੀਤੀ ਅਤੇ ਲੜਾਕਿਆਂ ਨੂੰ ਇਸ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ। ਟੋਲੋ ਟੀਵੀ ਦੀ ਖ਼ਬਰ ਅਨੁਸਾਰ ਐਮਰਜੈਂਸੀ ਹਸਪਤਾਲ ਵਿੱਚ 17 ਲਾਸ਼ਾਂ ਅਤੇ 41 ਜ਼ਖਮੀਆਂ ਨੂੰ ਲਿਆਂਦਾ ਗਿਆ ਹੈ।

Afghanistan Crises : ਤਾਲਿਬਾਨ ਨੇ ਕਾਬੁਲ 'ਚ ਜਸ਼ਨ ਦੌਰਾਨ ਕੀਤੀ ਫ਼ਾਇਰਿੰਗ , 2 ਲੋਕਾਂ ਦੀ ਮੌਤ, 12 ਲੋਕ ਜ਼ਖਮੀ

ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਸਰਕਾਰ ਦੇ ਗਠਨ ਬਾਰੇ ਐਲਾਨ ਸ਼ੁੱਕਰਵਾਰ ਨੂੰ ਹੋਣਾ ਸੀ। ਮੁਜਾਹਿਦ ਨੇ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਹੁਣ ਸ਼ਨੀਵਾਰ ਨੂੰ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਕਤਰ ਦੀ ਰਾਜਧਾਨੀ ਦੋਹਾ ਵਿੱਚ ਤਾਲਿਬਾਨ ਦੇ ਰਾਜਨੀਤਿਕ ਦਫਤਰ ਦੇ ਚੇਅਰਮੈਨ ਮੁੱਲਾ ਅਬਦੁਲ ਗਨੀ ਬਰਾਦਰ ਤਾਲਿਬਾਨ ਸਰਕਾਰ ਦੇ ਮੁਖੀ ਹੋ ਸਕਦੇ ਹਨ।

-PTCNews

Related Post