ਇਸ ਮਾਸੂਮ ਬੱਚੇ ਦੀ ਸੋਚ ਨੂੰ ਸਲਾਮ, ਹੱਲ ਕੀਤੀ ਦੁਨੀਆ ਦੀ ਸਭ ਤੋਂ ਵੱਡੀ ਸਮੱਸਿਆ

By  Jashan A April 18th 2019 12:30 PM -- Updated: April 21st 2019 10:36 AM

ਇਸ ਮਾਸੂਮ ਬੱਚੇ ਦੀ ਸੋਚ ਨੂੰ ਸਲਾਮ, ਹੱਲ ਕੀਤੀ ਦੁਨੀਆ ਦੀ ਸਭ ਤੋਂ ਵੱਡੀ ਸਮੱਸਿਆ,ਅਹਿਮਦਗੜ੍ਹ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕਈ ਵਾਰ ਛੋਟਾ ਪੈਕਟ ਵੱਡਾ ਧਮਾਕਾ ਕਰ ਜਾਂਦਾ ਹੈ। ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ। ਜਿਸ ਨੂੰ ਇੱਕ ਵਾਰ ਫਿਰ ਦੁਹਰਾਇਆ ਹੈ, ਅਹਿਮਦਗੜ੍ਹ ਦੇ ਇੱਕ 9 ਸਾਲਾ ਬੱਚੇ ਉਦੈਵੀਰ ਨੇ ਜਿਸ ਦੀ ਉਮਰ ਭਾਵੇਂ ਅਜੇ ਖੇਡਣ ਦੀ ਹੈ, ਪਰ ਉਸ ਨੇ ਅਜਿਹਾ ਪਟਾਕਾ ਪਾਇਆ ਹੈ, ਜਿਸ ਨਾਲ ਦੁਨੀਆ ਦੀ ਸੱਭ ਤੋਂ ਵੱਡੀ ਸਮੱਸਿਆ ਹੱਲ ਹੋ ਸਕਦੀ ਹੈ।

child ਇਸ ਮਾਸੂਮ ਬੱਚੇ ਦੀ ਸੋਚ ਨੂੰ ਸਲਾਮ, ਹੱਲ ਕੀਤੀ ਦੁਨੀਆ ਦੀ ਸਭ ਤੋਂ ਵੱਡੀ ਸਮੱਸਿਆ

ਇਸ ਬੱਚੇ ਨੇ ਆਪਣੇ ਹੁਨਰ ਦੇ ਜ਼ਰੀਏ ਵੱਡੇ-ਵੱਡੇ ਸਾਇੰਸਦਾਨਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਦਰਅਸਲ ਇਸ ਮਾਸੂਮ ਬੱਚੇ ਨੇ ਇੱਕ ਅਜਿਹੀ ਲੇਜ਼ਰ ਬਣਾਈ ਹੈ।ਜਿਸ ਨਾਲ ਸੜਕੀ ਹਾਦਸਿਆਂ ਦੀਆਂ ਘਟਨਾਵਾਂ 'ਤੇ ਰੋਕ ਲੱਗ ਸਕਦੀ ਹੈ।ਆਏ ਦਿਨ ਸਾਡੇ ਦੇਸ਼ 'ਚ ਕਈ ਭਿਆਨਕ ਹਾਦਸੇ ਹੋ ਰਹੇ ਹਨ।

ਹੋਰ ਪੜ੍ਹੋ:ਇਹ ਅਭਿਨੇਤਾ ਅਤੇ ਪ੍ਰਧਾਨ ਮੰਤਰੀ ਮੋਦੀ ਹੋਏ ਆਹਮੋ ਸਾਹਮਣੇ, ਕੀਤੇ ਸ਼ਬਦੀ ਵਾਰ!

child ਇਸ ਮਾਸੂਮ ਬੱਚੇ ਦੀ ਸੋਚ ਨੂੰ ਸਲਾਮ, ਹੱਲ ਕੀਤੀ ਦੁਨੀਆ ਦੀ ਸਭ ਤੋਂ ਵੱਡੀ ਸਮੱਸਿਆ

ਜਿਸ ਕਾਰਨ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਉਦੈਵੀਰ ਦਾ ਮੰਨਣਾ ਹੈ ਕਿ ਜੇਕਰ ਅਸੀਂ ਇਸ ਲੇਜ਼ਰ ਨੂੰ ਆਪਣੇ ਵਾਹਨ 'ਤੇ ਲਗਾ ਲੈਂਦੇ ਹਾਂ ਤਕ ਇਸ ਨਾਲ ਸੜਕੀ ਹਾਦਸਿਆਂ 'ਤੇ ਰੋਕ ਲੱਗ ਜਾਵੇਗੀ। ਖਿਡੌਣਿਆਂ ਨਾਲ ਖੇਡਣ ਦੀ ਉਮਰ 'ਚ ਇਸ ਬੱਚੇ ਦੀ ਕੱਢੀ ਕਾਢ ਦੀ ਹਰ ਕੋਈ ਪ੍ਰਸੰਸਾ ਕਰ ਰਿਹਾ ਹੈ।

ਜੇਕਰ ਇਹ ਕਾਢ ਕਾਮਯਾਬ ਹੋ ਜਾਂਦੀ ਹੈ ਤਾਂ ਵੱਡੇ ਪੱਧਰ 'ਤੇ ਸੜਕੀ ਹਾਦਸਿਆਂ 'ਤੇ ਰੋਕ ਲੱਗ ਸਕਦੀ ਹੈ। ਉਦੈਵੀਰ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਉਸ ਨੂੰ ਇਹ ਆਈਡਿਆ ਉਸ ਸਮੇਂ ਆਇਆ ਜਦੋ ਉਹ ਸਕੂਲ ਤੋਂ ਵਾਪਸ ਆ ਰਹੇ ਸਨ ਤਾਂ ਉਸ ਨੇ ਦੇਖਿਆ ਕਿ ਇੱਕ ਲਾਈਟ ਨਾਲ ਸਕੂਟਰੀ ਦਾ ਪਤਾ ਚੱਲ ਜਾਂਦਾ ਹੈ ਤਾਂ ਉਸ ਨੇ ਲੇਜ਼ਰ ਲਾਈਟ ਬਣਾਉਣ ਬਾਰੇ ਸੋਚਿਆ।

ਹੋਰ ਪੜ੍ਹੋ:ਦੇਖੋ ,ਇਹ ਦੁਨੀਆ ਦੀ ਸਭ ਤੋਂ ਖ਼ਤਰਨਾਕ ਟਰੇਨ ਦੀਆਂ ਤਸਵੀਰਾਂ

child ਇਸ ਮਾਸੂਮ ਬੱਚੇ ਦੀ ਸੋਚ ਨੂੰ ਸਲਾਮ, ਹੱਲ ਕੀਤੀ ਦੁਨੀਆ ਦੀ ਸਭ ਤੋਂ ਵੱਡੀ ਸਮੱਸਿਆ

ਉਸ ਨੇ ਇਹ ਵੀ ਦੱਸਿਆ ਕਿ ਅਸੀਂ ਗੱਡੀ 'ਤੇ ਗਰੀਨ, ਮੋਟਰਸਾਈਕਲ 'ਤੇ ਰੈੱਡ ਅਤੇ ਵੱਡੇ ਟਰੱਕਾਂ 'ਤੇ ਬ੍ਰਾਉਨ ਲੇਜ਼ਰ ਦਾ ਇਸਤੇਮਾਲ ਕਰ ਸਕਦੇ ਹਾਂ। ਹਾਲਾਂਕਿ ਕਿ ਇਹ ਲੇਜ਼ਰ ਆਉਣ ਵਾਲੇ ਸਮੇਂ 'ਚ ਕਿੰਨੀ ਕੁ ਲਾਹੇਵੰਦ ਹੁੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਫਿਲਹਾਲ ਇਸ 9 ਸਾਲਾਂ ਬੱਚੇ ਦੀ ਸੋਚ ਨੂੰ ਸਲਾਮ ਹੈ,ਜਿਸ ਨੇ ਖੇਡਣ ਦੀ ਉਮਰ 'ਚ ਇਹ ਵੱਡੀ ਪ੍ਰਾਪਤੀ ਹਾਸਲ ਕੀਤੀ।

-PTC News

Related Post