ਏਅਰ ਇੰਡੀਆ ਦੀ ਇੱਕ ਮਹਿਲਾ ਕਰਮਚਾਰੀ ਲਾਪਤਾ ,ਮੁਲਜ਼ਮਾਂ ਨੇ ਪਰਿਵਾਰ ਨੂੰ ਫ਼ੋਨ ਕਰਕੇ ਕਹੀ ਇਹ ਵੱਡੀ ਗੱਲ

By  Shanker Badra November 17th 2018 12:25 PM

ਏਅਰ ਇੰਡੀਆ ਦੀ ਇੱਕ ਮਹਿਲਾ ਕਰਮਚਾਰੀ ਲਾਪਤਾ ,ਮੁਲਜ਼ਮਾਂ ਨੇ ਪਰਿਵਾਰ ਨੂੰ ਫ਼ੋਨ ਕਰਕੇ ਕਹੀ ਇਹ ਵੱਡੀ ਗੱਲ:ਨਵੀਂ ਦਿੱਲੀ : ਏਅਰ ਇੰਡੀਆ ਦੀ ਇੱਕ ਮਹਿਲਾ ਕਰਮਚਾਰੀ ਪਿਛਲੇ ਡੇਢ ਮਹੀਨੇ ਤੋਂ ਲਾਪਤਾ ਹੈ ਪਰ ਪੁਲਿਸ ਅਜੇ ਤੱਕ ਦੋਸ਼ੀਆਂ ਨੂੰ ਫੜਨ ਵਿੱਚ ਅਸਫ਼ਲ ਰਹੀ ਹੈ।ਹੁਣ ਇਸ ਮਾਮਲੇ ਵਿੱਚ ਨਵਾਂ ਖ਼ੁਲਾਸਾ ਹੋਇਆ ਹੈ।ਜਾਣਕਾਰੀ ਮੁਤਾਬਕ ਅਗ਼ਵਾ ਕਰਨ ਵਾਲੇ ਮੁਲਜ਼ਮ ਫੋਨ ਕਰਕੇ ਪਰਿਵਾਰ ਤੋਂ ਇੱਕ ਕਰੋੜ ਦੀ ਫਿਰੌਤੀ ਮੰਗ ਰਹੇ ਹਨ।ਜਾਣਕਾਰੀ ਅਨੁਸਾਰ 55 ਸਾਲਾ ਮਹਿਲਾ ਸੁਲੱਕਸ਼ਣ ਨਰੂਲਾ 30 ਸਤੰਬਰ ਤੋਂ ਆਪਣੇ ਘਰ ਪੰਡਾਰਾ ਰੋਡ ਤੋਂ ਲਾਪਤਾ ਹੋਈ ਸੀ।ਜਿਸ ਤੋਂ ਬਾਅਦ ਪਰਿਵਾਰ ਨੂੰ ਸੁਲੱਕਸ਼ਣ ਦੀ ਰਿਹਾਈ ਬਦਲੇ ਪਹਿਲੀ ਕਾਲ 11 ਨਵੰਬਰ ਨੂੰ ਆਈ ਸੀ ਅਤੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਦੌਰਾਨ ਜਦੋਂ ਪਰਿਵਾਰ ਨੇ ਪੁਲਿਸ ਨਾਲ ਸੰਪਰਕ ਕੀਤਾ ਤਾਂ ਇਸ ਮਾਮਲੇ ਦੀ ਜਾਂਚ ਕਰ ਰਿਹਾ ਪੁਲਿਸ ਅਧਿਕਾਰੀ ਉਸ ਦਿਨ ਛੁੱਟੀ 'ਤੇ ਸੀ ਤੇ ਉਸ ਦਾ ਫ਼ੋਨ ਵੀ ਬੰਦ ਸੀ।ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਪੈਸੇ ਲੈਣ ਦੀ ਥਾਂ ਹਰਿਦੁਆਰ ਮਿੱਥੀ ਸੀ।ਇਸ ਦੌਰਾਨ ਪਰਿਵਾਰ ਨੇ ਪੁਲਿਸ 'ਤੇ ਇਲਜ਼ਾਮ ਲਗਾਇਆ ਹੈ ਕਿ ਦਿੱਲੀ ਪੁਲਿਸ ਨਾ ਤਾਂ ਉਨ੍ਹਾਂ ਦੇ ਨਾਲ ਗਈ ਤੇ ਨਾ ਹੀ ਕੋਈ ਹੋਰ ਮਦਦ ਕੀਤੀ ਹੈ। ਇਸ ਮੌਕੇ ਏਅਰ ਇੰਡੀਆ ਦੀ ਲਾਪਤਾ ਮਹਿਲਾ ਕਰਮਚਾਰੀ ਦੇ ਪਰਿਵਾਰ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।ਇਸ ਦੇ ਨਾਲ ਹੀ ਉਸਦਾ ਪਰਿਵਾਰ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਜਾ ਰਿਹਾ ਹੈ ਕਿਉਂਕਿ ਦਿੱਲੀ ਪੁਲਿਸ ਉਨ੍ਹਾਂ ਦੀ ਮਦਦ ਨਹੀਂ ਕਰ ਰਹੀ ਹੈ। -PTCNews

Related Post