Air India ਦੀ ਬਰਮਿੰਘਮ ਫਲਾਈਟ ਬੰਦ, ਇਸ ਦਿਨ ਤੋਂ ਨਹੀਂ ਭਰੇਗੀ ਉਡਾਣ

By  Jashan A March 14th 2019 08:29 PM

Air India ਦੀ ਬਰਮਿੰਘਮ ਫਲਾਈਟ ਬੰਦ, ਇਸ ਦਿਨ ਤੋਂ ਨਹੀਂ ਭਰੇਗੀ ਉਡਾਣ,ਨਵੀਂ ਦਿੱਲੀ: ਦੇਸ਼ ਦੀ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੀ ਫਲਾਈਟ ਸ਼ਨੀਵਾਰ ਤੋਂ ਬਰਮਿੰਘਮ ਨਹੀਂ ਜਾਵੇਗੀ।ਪਾਕਿਸਤਾਨ ਦਾ ਹਵਾਈ ਖੇਤਰ ਬੰਦ ਹੋਣ ਕਾਰਨ ਕੰਪਨੀ ਨੇ ਇਹ ਫੈਸਲਾ ਕੀਤਾ ਹੈ।ਦਿੱਲੀ ਅਤੇ ਅੰਮ੍ਰਿਤਸਰ ਤੋਂ ਰਵਾਨਾ ਹੋਣ ਵਾਲੇ ਮੁਸਾਫਰਾਂ 'ਤੇ ਇਸ ਦਾ ਅਸਰ ਹੋਵੇਗਾ।  ਹੋਰ ਪੜ੍ਹੋ:ਜੇਕਰ ਤੁਹਾਡੇ ਸਰੀਰ ਨੂੰ ਵੀ ਇਹ ਮੁਸ਼ਕਿਲਾਂ ਆ ਰਹੀਆਂ ਹਨ ਤਾਂ ਹੋ ਸਕਦਾ ਹੈ ਡੇਂਗੂ, ਡਾਕਟਰ ਵੀ ਪਏ ਚੱਕਰਾਂ ‘ਚ!! ਭਾਰਤੀ ਹਵਾਈ ਫੌਜ ਨੇ 26 ਫਰਵਰੀ ਨੂੰ ਬਾਲਾਕੋਟ 'ਚ ਹਵਾਈ ਹਮਲਾ ਕੀਤਾ ਸੀ। ਇਸ ਮਗਰੋਂ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਰੱਖਿਆ ਹੈ। ਇਸ ਵਜ੍ਹਾ ਨਾਲ ਜਹਾਜ਼ਾਂ ਨੂੰ ਹੋਰ ਰਸਤਿਓਂ ਘੁੰਮ ਕੇ ਜਾਣਾ ਪੈ ਰਿਹਾ ਹੈ। [caption id="attachment_269685" align="aligncenter" width="300"]air india Air India ਦੀ ਬਰਮਿੰਘਮ ਫਲਾਈਟ ਬੰਦ, ਇਸ ਦਿਨ ਤੋਂ ਨਹੀਂ ਭਰੇਗੀ ਉਡਾਣ[/caption] ਇਕ ਟਵੀਟ 'ਚ ਸਰਕਾਰੀ ਜਹਾਜ਼ ਕੰਪਨੀ ਨੇ ਕਿਹਾ ਕਿ, ''16 ਮਾਰਚ ਤੋਂ ਅਗਲੇ ਨੋਟਿਸ ਤਕ ਉਡਾਣਾਂ 'ਤੇ ਰੋਕ ਲਾਈ ਜਾ ਰਹੀ ਹੈ।'' '' ਫਲਾਈਟ ਨੰਬਰ 135 ਦਿੱਲੀ-ਮੈਡਰਿਡ ਅਤੇ ਫਲਾਈਟ ਨੰਬਰ 136 ਮੈਡਰਿਡ-ਦਿੱਲੀ ਨੂੰ ਬੰਦ ਕੀਤਾ ਜਾ ਰਿਹਾ ਹੈ। ਉੱਥੇ ਹੀ, ਫਲਾਈਟ ਨੰਬਰ 113 ਦਿੱਲੀ-ਬਰਮਿੰਘਮ ਅਤੇ 114 ਬਰਮਿੰਘਮ-ਦਿੱਲੀ ਉਡਾਣ ਵੀ ਰੋਕੀ ਜਾ ਰਹੀ ਹੈ। -PTC News

Related Post