ਅਕਾਲੀ ਦਲ ਦੇ ਦਖਲ ਤੋਂ ਬਾਅਦ ਚੰਡੀਗੜ ਪ੍ਰਸ਼ਾਸ਼ਨ ਜੇ.ਬੀ.ਟੀ ਅਧਿਆਪਕਾਂ ਦੀ ਭਰਤੀ ਦੇ ਇਮਤਿਹਾਨ ਦਾ ਪਰਚਾ ਪੰਜਾਬੀ ਵਿੱਚ ਲੈਣ ਲਈ ਹੋਇਆ ਸਹਿਮਤ

By  Shanker Badra November 29th 2018 05:04 PM -- Updated: November 29th 2018 05:29 PM

ਅਕਾਲੀ ਦਲ ਦੇ ਦਖਲ ਤੋਂ ਬਾਅਦ ਚੰਡੀਗੜ ਪ੍ਰਸ਼ਾਸ਼ਨ ਜੇ.ਬੀ.ਟੀ ਅਧਿਆਪਕਾਂ ਦੀ ਭਰਤੀ ਦੇ ਇਮਤਿਹਾਨ ਦਾ ਪਰਚਾ ਪੰਜਾਬੀ ਵਿੱਚ ਲੈਣ ਲਈ ਹੋਇਆ ਸਹਿਮਤ:ਚੰਡੀਗੜ :ਪ੍ਰਸ਼ਾਸ਼ਨ ਵੱਲੋਂ 418 ਜੇ.ਬੀ.ਟੀ ਅਧਿਆਪਕਾਂ ਦੀ ਭਰਤੀ ਦੇ ਇਸ਼ਤਿਹਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦਖਲ ਅੰਦਾਜੀ ਤੋਂ ਬਾਅਦ ਕੀਤੀ ਗਈ ਸੋਧ ਨਾਲ ਪੰਜਾਬੀ ਮਾਧਿਅਮ ਵਿੱਚ ਪੜ੍ਹੇ ਅਧਿਆਪਕਾਂ ਨੂੰ ਭਾਰੀ ਰਾਹਤ ਮਿਲੀ ਹੈ।ਹੁਣ ਭਰਤੀ ਹੋਣ ਵਾਲੇ ਪ੍ਰੀਖਿਆਰਥੀ ਪੰਜਾਬੀ ਮਾਧਿਅਮ ਵਿੱਚ ਪੇਪਰ ਦੇ ਸਕਣਗੇ।Pakistan PM Imran Khan India With Talk offer Kashmir big issueਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ।ਉਹਨਾਂ ਕਿਹਾ ਕਿ ਚੰਡੀਗੜ ਵਿੱਚ 418 ਜੇ.ਬੀ.ਟੀ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਜੋ ਇਸ਼ਤਿਹਾਰ ਅਖਬਾਰਾਂ ਵਿੱਚ ਦਿੱਤਾ ਗਿਆ ਸੀ ਉਸ ਵਿੱਚ ਦਾਖਲੇ ਲਈ ਹੋਣ ਵਾਲੇ ਟੈਸਟ ਸਿਰਫ ਅੰਗਰੇਜੀ ਅਤੇ ਹਿੰਦੀ ਜੁਬਾਨ ਵਿੱਚ ਰੱਖਿਆ ਗਿਆ ਸੀ।Pakistan PM Imran Khan India With Talk offer Kashmir big issueਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ 16 ਅਕਤੂਬਰ, 2018 ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਮਿਲੇ ਇੱਕ ਉਚ ਪੱਧਰੀ ਵਫਦ ਨੇ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਸ ਗੱਲ ਉਪਰ ਸਖਤ ਰੋਸ ਪ੍ਰਗਟ ਕੀਤਾ ਸੀ ਅਤੇ ਇਸ ਨੂੰ ਪੰਜਾਬੀ ਮਾਂ ਬੋਲੀ ਨਾਲ ਘੋਰ-ਬੇਇਨਸਾਫੀ ਕਰਾਰ ਦਿੱਤਾ ਸੀ।ਇਸ 'ਤੇ ਕਾਰਵਾਈ ਕਰਦਿਆਂ ਚੰਡੀਗੜ ਪ੍ਰਸ਼ਾਸ਼ਨ ਵੱਲੋਂ ਜੋ ਨਵਾਂ ਨੋਟਿਸ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਉਸ ਵਿੱਚ ਸੋਧ ਕਰਦਿਆਂ ਹੁਣ ਭਰਤੀ ਹੋਣ ਵਾਲੇ ਅਧਿਆਪਕਾਂ ਨੂੰ ਪੰਜਾਬੀ ਵਿੱਚ ਇਮਤਿਹਾਨ ਦੇਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ।Pakistan PM Imran Khan India With Talk offer Kashmir big issueਡਾ. ਚੀਮਾ ਨੇ ਜਿੱਥੇ ਚੰਡੀਗੜ ਪ੍ਰਸ਼ਾਸ਼ਨ ਦੇ ਇਸ ਫੈਸਲੇ ਦਾ ਭਰਪੂਰ ਸੁਆਗਤ ਕੀਤਾ ਉਥੇ ਉਹਨਾਂ ਨੇ ਚੰਡੀਗੜ ਦੇ ਪ੍ਰਸ਼ਾਸ਼ਨ ਤੋਂ ਇਹ ਵੀ ਮੰਗ ਵੀ ਕੀਤੀ ਕਿ ਇਸ ਭਰਤੀ ਵਿੱਚ ਦਸਵੀਂ ਤੱਕ ਪੰਜਾਬੀ ਨੂੰ ਲਾਜਮੀ ਵਿਸ਼ੇ ਵਜੋਂ ਪਾਸ ਹੋਣ ਦੀ ਸ਼ਰਤ ਨੂੰ ਵੀ ਮੁੜ ਲਾਗੂ ਕਰਨਾ ਚਾਹੀਦਾ ਹੈ।

-PTCNews

Related Post