ਅੱਜ ਨਹੀਂ ਹੋ ਸਕਣਗੇ ਬੈਂਕਾਂ ਦੇ ਕੰਮ, 10 ਲੱਖ ਬੈਂਕ ਕਰਮਚਾਰੀ ਹੜਤਾਲ 'ਤੇ!

By  Joshi August 22nd 2017 12:49 PM

ਸਰਕਾਰੀ ਬੈਂਕਾਂ 'ਚ ਮੰਗਲਵਾਰ ਭਾਵ ਅੱਜ ਇੱਕ ਵੱਡੀ ਹੜਤਾਲ ਹੈ, ਜਿਸ ਨਾਲ ਕਈ ਬੈਕਿੰਗ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਸਰਕਾਰ ਵੱਲੋਂ ਬੈਕਾਂ ਨੂੰ ਮਰਜ ਕਰਨ ਭਾਵ ਰਲਾਉਣ ਦਾ ਜੋ ਫੈਸਲਾ ਲਿਆ ਗਿਆ ਸੀ, ਇਹ ਹੜਤਾਲ ਉਸ ਦੇ ਵਿਰੋਧ 'ਚ ਹੈ। ਇਸ ਤੋਂ ਇਲਾਵਾ ਬੈਂਕਾਂ ਦੀਆਂ ਕੁਝ ਹੋਰ ਮੰਗਾਂ ਵੀ ਮੌਜੂਦ ਹਨ।

ਕੁਝ ਨਿੱਜੀ ਬੈਂਕ ਜਿੰਨ੍ਹਾਂ 'ਚ ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਐਕਸਿਸ ਆਦਿ ਬੈਂਕਾਂ ਦਾ ਨਾਮ ਸ਼ੁਮਾਰ ਹੈ, ਕੁਝ ਖੇਤਰਾਂ 'ਚ ਖੁੱਲੇ ਹੋ ਸਕਦੇ ਹਨ।

All India bank strike: 10 lakh bank employees on strike today!

All India bank strike: 10 lakh bank employees on strike today!

ਸਰਬ ਭਾਰਤੀ ਬੈਂਕ ਅਫਸਰ ਸੰਘ ਦੇ ਜਨਰਲ ਸਕੱਤਰ ਡੀ. ਟੀ. ਫ੍ਰੈਂਕੋ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਮੁੱਖ ਕਿਰਤ ਕਮਿਸ਼ਨਰ ਦੇ ਨਾਲ ਬੈਠਕ ਕੀਤੀ ਗਈ ਸੀ, ਪਰ ਕੋਈ ਹੱਲ ਨਹੀਂ ਨਿਕਲ ਪਾਇਆ ਹੈ। ਇਸ ਬਾਰੇ 'ਚ ਬੈਂਕਾਂ ਦੇ ਪ੍ਰਬੰਧਨ ਵੱਲੋਂ ਵੀ ਕੋਈ ਭਰੋਸਾ ਨਹੀਂ ਮਿਲ ਪਾਇਆ ਹੈ। ਜਿਸ ਕਾਰਨ ਹੜਤਾਲ ਹੀ ਇੱਕ ਮਾਤਰ ਹੱਲ ਹੈ ।

All India bank strike: 10 lakh bank employees on strike today!ਦੇਸ਼ ਭਰ 'ਚ ਬੈਂਕਾਂ ਨਾਲ ਜੁੜੇ 9 ਸੰਗਠਨ ਹੜਤਾਲ 'ਤੇ ਗਏ ਹਨ। ਏ. ਆਈ. ਬੀ. ਈ. ਏ. ਦੇ ਜਨਰਲ ਸਕੱਤਰ ਸੀ. ਐੱਚ. ਵੈਂਕਟਚਲਮ ਅਨੁਸਾਰ ਮੰਗਾਂ ਦੀ ਸੂਚੀ ਕਰਜ਼ਿਆਂ ਦੀ ਸਖਤੀ ਨਾਲ ਵਸੂਲੀ, ਬੇਕਾਰ ਮੰਨੇ ਜਾ ਚੁੱਕੇ ਕਰਜ਼ੇ ਦੀ ਵਸੂਲੀ ਲਈ ਸਖਤ ਕਦਮ ਚੁੱਕਣੇ, ਬੋਰਡ ਬਿਊਰੋ ਦਾ ਖਤਮ ਹੋਣਾ, ਸੰਸਦੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨਾ, ਵੱਡੇ ਬਕਾਏਦਾਰਾਂ ਨੂੰ ਅਪਰਾਧੀ ਸ਼੍ਰੇਣੀ 'ਚ ਸ਼ਾਮਿਲ ਕਰਨਾ ਸ਼ਾਮਿਲ ਹੈ।

—PTC News

Related Post