ਅੰਬਾਲਾ: ਪੰਛੀ ਨਾਲ ਟਕਰਾਇਆ ਲੜਾਕੂ ਜਹਾਜ਼ ਜਗੁਆਰ, ਹੋਈ ਐਮਰਜੈਂਸੀ ਲੈਂਡਿੰਗ

By  Jashan A June 27th 2019 10:14 AM

ਅੰਬਾਲਾ: ਪੰਛੀ ਨਾਲ ਟਕਰਾਇਆ ਲੜਾਕੂ ਜਹਾਜ਼ ਜਗੁਆਰ, ਹੋਈ ਐਮਰਜੈਂਸੀ ਲੈਂਡਿੰਗ,ਅੰਬਾਲਾ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਹਰਿਆਣੇ ਦੇ ਅੰਬਾਲਾ ਵਿੱਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਜਗੁਆਰ ਦੇ ਨਾਲ ਵੱਡੀ ਦੁਰਘਟਨਾ ਹੁੰਦੇ - ਹੁੰਦੇ ਬਚ ਗਈ। ਜਿਸ ਦੇ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।

ਦਰਅਸਲ, ਇੰਡੀਅਨ ਏਅਰਫੋਰਸ ਦੇ ਇੱਕ ਜਗੁਆਰ ਪਾਇਲਟ ਆਪਣੇ ਜਹਾਜ਼ ਦੇ ਤੇਲ ਟੈਂਕ ਦੇ ਇੰਜਣ ਨੂੰ ਇੱਕ ਪੰਛੀ ਨਾਲ ਟਕਰਾਉਣ ਤੋਂ ਬਾਅਦ ਸੁਰੱਖਿਅਤ ਅੰਬਾਲਾ ਏਅਰਬੇਸ 'ਤੇ ਲੈਂਡ ਕਰਨ 'ਚ ਸਫਲ ਰਿਹਾ।

ਹੋਰ ਪੜ੍ਹੋ: ਹਰਿਆਣਾ ਦੇ ਅੰਬਾਲਾ 'ਚ ਮਾਂ -ਪੁੱਤ ਦਾ ਹੋਇਆ ਕਤਲ ,ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਏਇਰਫੋਰਸ ਦਾ ਜਗੁਆਰ ਜਹਾਜ਼ ਇਸ ਤਰ੍ਹਾਂ ਵਲੋਂ ਦੁਰਘਨਟਨਾਗ੍ਰਸਤ ਹੋਇਆ ਹੋਵੇ। ਇਸ ਤੋਂ ਪਹਿਲਾਂ ਹਾਲ ਹੀ ਵਿੱਚ ਗੁਜਰਾਤ ਦੇ ਕੱਛ ਵਿੱਚ ਜਗੁਆਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਵਿੱਚ ਇੱਕ ਪਾਇਲਟ ਸ਼ਹੀਦ ਹੋ ਗਿਆ ਸੀ।

-PTC News

Related Post