ਸੰਗਰੂਰ ਦੀ ਮੁਟਿਆਰ ਨੇ ਅਮਰੀਕਾ 'ਚ ਰਚਿਆ ਇਤਿਹਾਸ, ਨੈੱਟਐਪ ਸੋਲਿਡਫਾਇਰ ਕੰਪਨੀ 'ਚ ਬਣੀ ਪਹਿਲੀ ਮਹਿਲਾ ਡਾਇਰੈਕਟਰ

By  Jashan A March 10th 2019 04:39 PM

ਸੰਗਰੂਰ ਦੀ ਮੁਟਿਆਰ ਨੇ ਅਮਰੀਕਾ 'ਚ ਰਚਿਆ ਇਤਿਹਾਸ, ਨੈੱਟਐਪ ਸੋਲਿਡਫਾਇਰ ਕੰਪਨੀ 'ਚ ਬਣੀ ਪਹਿਲੀ ਮਹਿਲਾ ਡਾਇਰੈਕਟਰ,ਵਸਿੰਗਟਨ: ਅਕਸਰ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ, ਉਥੇ ਹੀ ਆਪਣੇ ਜਿੱਤ ਦੇ ਝੰਡੇ ਗੱਡ ਦਿੰਦੇ ਹਨ।ਅਜਿਹਾ ਹੀ ਕੁਝ ਕਰ ਦਿਖਾਇਆ ਹੈ ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਪਿੰਡ ਭਸੌੜ ਨਾਲ ਸਬੰਧ ਰੱਖਣ ਵਾਲੀ ਸੁਖਪ੍ਰੀਤ ਗਿੱਲ ਜਵੰਧਾ ਨੇ। ਜੋ ਅਮਰੀਕਾ ਦੇ ਬੋਲਡਰ ਸ਼ਹਿਰ ਨੈੱਟਐਪ ਸੋਲਿਡਫਾਇਰ ਕੰਪਨੀ 'ਚ ਪਹਿਲੀ ਮਹਿਲਾ ਡਾਇਰੈਕਟਰ ਦੀ ਪਦਵੀ ਪ੍ਰਾਪਤ ਕਰ ਕੇ ਆਪਣੇ ਜ਼ਿਲੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸੁਖਪ੍ਰੀਤ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਦੀ ਟਾਪਰ ਹੋਣ ਦੇ ਨਾਲ-ਨਾਲ ਵਿਦੇਸ਼ ਜਾ ਕੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫਰਿਜ਼ਨੋ ਤੋਂ ਇਨਫੋਰਮੇਸ਼ਨ ਟੈਕਨਾਲੋਜੀ ਦੀ ਮਾਸਟਰ ਡਿੱਗਰੀ ਡਿਸਟਿੰਕਸ਼ਨ 'ਚ ਹਾਸਲ ਕੀਤੀ ਹੈ। ਸੁਖਪ੍ਰੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2008 'ਚ ਪੈਲਕੋ ਕੰਪਨੀ ਤੋਂ ਬਤੌਰ ਇੰਜੀਨੀਅਰਿੰਗ ਮੈਨੇਜਰ ਦੇ ਤੌਰ 'ਤੇ ਕੀਤੀ ਸੀ। ਇਸ ਤੋਂ ਬਾਅਦ ਸਾਲ 2014 'ਚ ਬਤੌਰ ਸੀਨੀਅਰ ਇੰਜੀਨੀਅਰਿੰਗ ਮੈਨੇਜਰ ਸੇਵਾ ਕੀਤੀ। ਸੁਖਪ੍ਰੀਤ ਗਿੱਲ ਨੇ ਇਸੇ ਕੰਪਨੀ ਦੀ ਪਹਿਲੀ ਮਹਿਲਾ ਡਾਇਰੈਕਟਰ ਬਣ ਕੇ ਹੋਰਨਾਂ ਮੁਟਿਆਰਾਂ ਲਈ ਮਿਸਾਲ ਕਾਇਮ ਕੀਤੀ ਹੈ। -PTC News

Related Post