ਆਖਿਰ ਭਾਰਤੀ ਕਿਉਂ ਕਰ ਰਹੇ ਹਨ ਟਰੰਪ ਦੀ ਬੱਲੇ-ਬੱਲੇ! 

By  Joshi February 4th 2018 06:40 PM

American Indians praise Donald Trump: ਅਮਰੀਕਾ 'ਚ ਰਹਿੰਦੇ ਭਾਰਤੀਆਂ ਵੱਲੋਂ ਡਾਨਲਡ ਟਰੰਪ ਦੀ ਬੱਲੇ ਬੱਲੇ ਕੀਤੀ ਜਾ ਰਹੀ ਹੈ, ਅਤੇ ਉਹਨਾਂ ਵੱਲੋਂ ਵ੍ਹਾਈਟ ਹਾਊਸ ਦੇ ਸਾਹਮਣੇ ਯੋਗਤਾ ਦੇ ਸਾਹਮਣੇ ਇੱਕ ਰੈਲੀ ਵੀ ਕੀਤੀ ਗਈ। ਦਰਅਸਲ, ਅਜਿਹਾ ਟਰੰਪ ਵੱਲੋਂ ਆਧਾਰਿਤ ਇਮੀਗ੍ਰੇਸ਼ਨ ਨੀਤੀ ਦੇ ਸਮਰਥਨ 'ਚ ਇਕ ਰੈਲੀ ਕੱਢੀ ਗਈ। ਇਹ ਰੈਲੀ ਕਈ ਸੈਂਕੜੇ ਭਾਰਤੀਆਂ ਵੱਲੋਂ ਆਪਣੇ ਬੱਚਿਆਂ ਅਤੇ ਜੀਵਨਸਾਥੀਆਂ ਸਮੇਤ ਕੱਢੀ ਗਈ ਹੈ। ਇਨ੍ਹਾਂ 'ਚ ਮਜ਼ਦੂਰ, ਗ੍ਰੀਨ ਕਾਰਡ ਦੀ ਉਡੀਕ ਕਰਨ ਵਾਲੇ ਕਰਮਚਾਰੀ ਅਤੇ ਉਨ੍ਹਾਂ ਦੇ ਸਾਥੀ ਕੁਝ ਅਮਰੀਕੀ ਵੀ ਸ਼ਾਮਲ ਸਨ। ਇਸ ਰੈਲੀ 'ਚ ਕਈ ਲੋਕ ਸ਼ਿਕਾਗੋ, ਫਲੋਰਿਡਾ, ਕੈਲੀਫੋਰਨੀਆ, ਟੈਕਸਾਸ, ਨਿਊਯਾਰਕ ਤੋਂ ਆਏ ਸਨ। American Indians praise Donald Trump: ਤੁਹਾਨੂੰ ਦੱਸ ਦੇਈਏ ਕਿ ਡਾਨਲਡ ਦੀ ਨਵੀਂ ਵੀਜ਼ਾ ਨੀਤੀ ਦੇ ਨਾਲ ਲਾਟਰੀ ਵੀਜ਼ਾ ਪ੍ਰਣਾਲੀ ਦਾ ਅੰਤ ਹੋਵੇਗਾ,  ਅਤੇ ਹੁਨਰ ਦੇ ਆਧਾਰ 'ਤੇ ਵੀਜ਼ਾ ਦਿੱਤਾ ਜਾਵੇਗਾ। American Indians praise Donald Trump: ਆਖਿਰ ਭਾਰਤੀ ਕਿਉਂ ਕਰ ਰਹੇ ਹਨ ਟਰੰਪ ਦੀ ਬੱਲੇ-ਬੱਲੇ! ਦੱਸਣਯੋਗ ਹੈ ਕਿ ਕਈ ਸਮੇਂ ਤੋਂ ਕਾਨੂੰਨੀ ਸਥਾਈ ਨਿਵਾਸ ਦੀ ਸੀਮਾ ਦਾ ਅੰਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ''ਅਸੀਂ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਨੇੜੇ ਤੋਂ ਦੇਖ ਰਹੇ ਹਾਂ। ਅਸੀਂ ਰਾਸ਼ਟਰਪਤੀ ਟਰੰਪ ਨਾਲ ਹਾਂ। ਇਸ ਨਾਲ ਹੁਨਰਮੰਦ ਭਾਰਤੀਆਂ ਨੂੰ ਗ੍ਰੀਨ ਕਾਰਡ ਜਾਰੀ ਹੋਣ 'ਚ ਮਦਦ ਮਿਲੇਗੀ" ਰਿਪਬਲਿਕਨ ਹਿੰਦੂ ਗਠਜੋੜ ਦੇ ਰਾਸ਼ਟਰੀ ਨੀਤੀ ਅਤੇ ਰਾਜਨੀਤਕ ਡਾਇਰੈਕਟਰ ਕ੍ਰਿਸ਼ਨਾ ਬੰਸਲ ਨੇ ਕਿਹਾ। —PTC News

Related Post