ਜੈੱਟ ਏਅਰਵੇਜ਼ ਦੇ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਵਿੱਤੀ ਅਧਿਕਾਰੀ ਅਮਿਤ ਅਗਰਵਾਲ ਨੇ ਦਿੱਤਾ ਅਸਤੀਫ਼ਾ

By  Shanker Badra May 14th 2019 02:03 PM

ਜੈੱਟ ਏਅਰਵੇਜ਼ ਦੇ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਵਿੱਤੀ ਅਧਿਕਾਰੀ ਅਮਿਤ ਅਗਰਵਾਲ ਨੇ ਦਿੱਤਾ ਅਸਤੀਫ਼ਾ:ਨਵੀਂ ਦਿੱਲੀ : ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਨਿਜੀ ਖੇਤਰ ਦੀ ਏਅਰਲਾਈਨ ਜੈੱਟ ਏਅਰਵੇਜ਼ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਅਮਿਤ ਅਗਰਵਾਲ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।ਉਨ੍ਹਾਂ ਨੇ ਅਸਤੀਫ਼ੇ ਦੇ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ।

Amit Agarwal Jet Airways deputy chief executive and CFO Resignation ਜੈੱਟ ਏਅਰਵੇਜ਼ ਦੇ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਵਿੱਤੀ ਅਧਿਕਾਰੀ ਅਮਿਤ ਅਗਰਵਾਲ ਨੇ ਦਿੱਤਾ ਅਸਤੀਫ਼ਾ

ਦੱਸਣਯੋਗ ਹੈ ਕਿ ਅਪ੍ਰੈਲ ਤੋਂ ਹੀ ਜੈੱਟ ਏਅਰਵੇਜ਼ ਦਾ ਸੰਚਾਲਨ ਬੰਦ ਹੋ ਗਿਆ ਹੈ।ਕਈ ਮਹੀਨਿਆਂ ਤੋਂ ਕਰਮਚਾਰੀਆਂ ਨੂੰ ਤਨਖ਼ਾਹ ਨਾ ਦਿੱਤੇ ਜਾਣ ਕਾਰਨ ਏਅਰਲਾਈਨਜ਼ ਸੰਕਟ 'ਚ ਘਿਰੀ ਸੀ।ਜੈੱਟ ਏਅਰਵੇਜ਼ ਦੇ ਬੰਦ ਹੋਣ ਕਾਰਨ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਗੁਆਉਣੀ ਪਈ ਹੈ।ਜੈੱਟ ਏਅਰਵੇਜ਼ ਦੀ ਹਿੱਸੇਦਾਰੀ ਖਰੀਦਣ ਤੋਂ ਵੀ ਕੰਪਨੀਆਂ ਪ੍ਰਹੇਜ਼ ਕਰ ਰਹੀਆਂ ਹਨ ਹਾਲਾਂਕਿ ਜੈੱਟ ਦੇ ਹੀ ਅੰਤਰਰਾਸਟਰੀ ਸਹਿਯੋਗੀ ਇਤਿਹਾਦ ਨੇ ਹਿੱਸੇਦਾਰੀ ਖਰੀਦਣ ਦੀ ਇੱਛਾ ਪ੍ਰਗਟ ਕੀਤੀ ਹੈ।

Amit Agarwal Jet Airways deputy chief executive and CFO Resignation ਜੈੱਟ ਏਅਰਵੇਜ਼ ਦੇ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਵਿੱਤੀ ਅਧਿਕਾਰੀ ਅਮਿਤ ਅਗਰਵਾਲ ਨੇ ਦਿੱਤਾ ਅਸਤੀਫ਼ਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਰਨਾਟਕ ‘ਚ ਮਕਾਨ ਡਿੱਗਣ ਨਾਲ 2 ਬੱਚਿਆ ਸਮੇਤ 3 ਲੋਕਾਂ ਦੀ ਹੋਈ ਮੌਤ , 2 ਜ਼ਖਮੀ

ਦੱਸ ਦੇਈਏ ਕਿ ਜੈੱਟ ਏਅਰਵੇਜ਼ ਆਪਣੇ 25 ਸਾਲਾਂ ਦੇ ਇਤਿਹਾਸ ਵਿੱਚ ਇਸ ਵੇਲੇ ਸਭ ਤੋਂ ਖ਼ਰਾਬ ਦੌਰ ਦਾ ਸਾਹਮਣਾ ਕਰ ਰਹੀ ਹੈ। 25 ਸਾਲ ਪੁਰਾਣੀ ਏਅਰਲਾਈਨ ਕੰਪਨੀ ‘ਤੇ 8 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਹੈ ਅਤੇ ਬੈਂਕਾਂ ਨੇ ਜਹਾਜ਼ ਕੰਪਨੀ ਨੂੰ 400 ਕਰੋੜ ਰੁਪਏ ਦਾ ਐਮਰਜੇਂਸੀ ਫੰਡ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।ਜਿਸ ਕਾਰਨ ਕੰਪਨੀ ਦਾ ਅਪ੍ਰੈਲ ਤੋਂ ਹੀ ਸੰਚਾਲਨ ਬੰਦ ਹੋ ਗਿਆ ਹੈ।

-PTCNews

Related Post