Amritsar: ਦਵਾਈਆਂ ਦੀ ਫ਼ੈਕਟਰੀ ਨੂੰ ਲੱਗੀ ਅੱਗ 'ਚ 4 ਦੀ ਹੋਈ ਮੌਤ, 7 ਜਖ਼ਮੀ
Punjab News: ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਨਾਗ ਨਵਾਂ ਵਿਖੇ ਸਥਿਤ ਕਵਾਲਟੀ ਫਾਰਮਾਸਿਊਟੀਕਲਜ਼ ਫੈਕਟਰੀ ਵਿਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਇਹ ਫੈਕਟਰੀ ਦਵਾਈਆਂ ਬਣਾਉਂਦੀ ਹੈ, ਜਿਥੇ ਹਜ਼ਾਰਾਂ ਹੀ ਵਰਕਰ ਕੰਮ ਕਰਦੇ ਹਨ।
_9e8cc3e2d23f8e404603e1a2366bde65_1280X720.webp)
ਫਾਇਰ ਬ੍ਰਿਗੇਡ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਨਗਰ ਨਿਗਮ ਅਤੇ ਢਾਬ ਬਸਤੀ ਰਾਮ ਸੇਵਾ ਸੁਸਾਇਟੀ ਦੀਆਂ ਗੱਡੀਆਂ ਉਥੇ ਪਹੁੰਚ ਗਈਆਂ ਪਰ ਅੱਗ ਇੰਨੀ ਜ਼ਿਆਦਾ ਸੀ ਕਿ ਖੰਨਾ ਪੇਪਰ ਮਿੱਲ ਅਤੇ ਏਅਰਪੋਰਟ ਦੀਆਂ ਗੱਡੀਆਂ ਨੂੰ ਵੀ ਬੁਲਾਉਣਾ ਪਿਆ। ਮੌਕੇ 'ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚ ਗਏ। ਉਕਤ ਕੁਆਲਿਟੀ ਫਾਰਮਾ ਫੈਕਟਰੀ ਵਿੱਚ ਅੱਗ ਵਧਣ ਕਾਰਨ ਐਸਡੀਐਮ ਨੇ ਮੌਕੇ ’ਤੇ ਪਹੁੰਚ ਕੇ ਮਜੀਠਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਜੇਸੀਵੀ ਮਸ਼ੀਨਾਂ ਮੰਗਵਾਈਆਂ ਤਾਂ ਜੋ ਅੱਗ ਨੇੜੇ-ਤੇੜੇ ਕਿਤੇ ਵੀ ਨਾ ਫੈਲੇ।
ਫਾਇਰ ਅਫ਼ਸਰ ਦਿਲਬਾਗ ਸਿੰਘ, ਅਨਿਲ ਲੂਥਰਾ, ਜਗਮੋਹਨ ਸਿੰਘ, ਜੋਗਿੰਦਰ ਸਿੰਘ ਮੌਕੇ ’ਤੇ ਹਾਜ਼ਰ ਸਨ। ਫਾਇਰ ਕਰਮੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਫੈਕਟਰੀ ਦੇ ਮਾਲਕਾਂ ਨੇ ਅੱਗ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਫਾਇਰ ਅਫਸਰ ਨੇ ਦੱਸਿਆ ਕਿ ਇਹ ਧਮਾਕੇ ਫੈਕਟਰੀ ਅੰਦਰ ਕੈਮੀਕਲ ਸਟੋਰ ਕੀਤੇ ਜਾਣ ਕਾਰਨ ਹੋਏ ਹਨ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਲਈ 10 ਤੋਂ 15 ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਫੈਕਟਰੀ ਅੰਦਰ ਕੈਮੀਕਲ ਦੇ ਭਾਰੀ ਮਾਤਰਾ ਵਿੱਚ ਡਰੰਮ ਪਏ ਸਨ, ਜਦੋਂਕਿ ਕੋਈ ਇਹ ਵੀ ਕਹਿ ਰਿਹਾ ਸੀ ਕਿ ਇਨ੍ਹਾਂ ਵਿੱਚ ਤੇਲ ਹੈ, ਜਿਸ ਕਾਰਨ ਅੱਗ ਹੋਰ ਫੈਲ ਰਹੀ ਹੈ। ਫੈਕਟਰੀ ਅੰਦਰੋਂ ਡਰੰਮ ਫੱਟਦੇ ਰਹੇ, ਜਿਸ ਕਾਰਨ ਫਾਇਰ ਕਰਮੀਆਂ ਨੂੰ ਅੱਗ ਬੁਝਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੇਰ ਰਾਤ ਤੱਕ ਫਾਇਰ ਕਰਮਚਾਰੀ ਅੱਗ ਬੁਝਾਉਣ ਵਿੱਚ ਲੱਗੇ ਰਹੇ। ਅਸਮਾਨ ਵਿੱਚ ਦੂਰ-ਦੂਰ ਤੱਕ ਧੂੰਏਂ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ। ਬਹੁਤ ਜ਼ਿਆਦਾ ਧੂੰਏਂ ਕਾਰਨ ਫਾਇਰ ਕਰਮੀਆਂ ਨੂੰ ਫੈਕਟਰੀ ਅੰਦਰ ਦਾਖਲ ਹੋਣਾ ਮੁਸ਼ਕਲ ਹੋ ਗਿਆ।
ਹਰ ਕਿਸੇ ਲਈ ਫਾਇਰ ਸਿਸਟਮ ਲਗਾਉਣਾ ਜ਼ਰੂਰੀ ਹੈ।
ਵਪਾਰਕ ਅਦਾਰਿਆਂ ਵਿੱਚ ਚਾਹੇ ਉਹ ਰੈਸਟੋਰੈਂਟ ਹੋਵੇ ਜਾਂ ਹੋਟਲ, ਹਰ ਵਿਅਕਤੀ ਲਈ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਫਾਇਰ ਸਿਸਟਮ ਲਗਾਉਣਾ ਜ਼ਰੂਰੀ ਹੈ। ਫੈਕਟਰੀਆਂ ਵਿੱਚ ਜਦੋਂ ਕੋਈ ਵੀ ਅੱਗ ਲੱਗ ਜਾਂਦੀ ਹੈ ਜਿੱਥੇ ਫਾਇਰ ਸਿਸਟਮ ਪੂਰੀ ਤਰ੍ਹਾਂ ਨਾਲ ਲੱਗੇ ਹੁੰਦੇ ਹਨ ਤਾਂ ਤੁਰੰਤ ਇਸ ’ਤੇ ਕਾਬੂ ਪਾ ਲਿਆ ਜਾਂਦਾ ਹੈ।ਫੈਕਟਰੀ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਚਿੰਤਤ ਹਨ।
ਅੱਗ ਲੱਗਣ ਕਾਰਨ ਫੈਕਟਰੀ ਵਿੱਚ ਕੰਮ ਕਰਦੇ ਲੋਕ ਘਰ ਨਹੀਂ ਪਹੁੰਚ ਸਕੇ ਜਦੋਂ ਉਨ੍ਹਾਂ ਨੂੰ ਫੈਕਟਰੀ ਵਿੱਚ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਫੈਕਟਰੀ ਵਿੱਚ ਪੁੱਜੇ। ਪਰ ਜਦੋਂ ਕਈ ਪਰਿਵਾਰ ਉਸ ਦੀ ਭਾਲ ਕਰਨ ਪਹੁੰਚੇ ਤਾਂ ਫੈਕਟਰੀ ਦੇ ਬਾਹਰ ਇੱਕ ਨੌਜਵਾਨ ਦਾ ਮੋਟਰਸਾਈਕਲ ਖੜ੍ਹਾ ਸੀ ਪਰ ਉਹ ਨਾ ਤਾਂ ਘਰ ਪਹੁੰਚਿਆ ਅਤੇ ਨਾ ਹੀ ਅੰਦਰ ਮਿਲਿਆ। ਇਕ ਔਰਤ ਦੀ ਭੈਣ ਵੀ ਉਥੇ ਪਹੁੰਚ ਗਈ ਅਤੇ ਦੱਸਿਆ ਕਿ ਉਸ ਦੀ ਭੈਣ ਹਰ ਰੋਜ਼ ਸਾਢੇ 5 ਵਜੇ ਘਰ ਪਹੁੰਚਦੀ ਸੀ ਪਰ ਉਹ ਨਹੀਂ ਪਹੁੰਚੀ ਅਤੇ ਨਾ ਹੀ ਉਸ ਨੂੰ ਮਿਲ ਸਕੀ। ਜਦੋਂ ਪਰਿਵਾਰਕ ਮੈਂਬਰ ਉੱਥੇ ਪੁੱਜੇ ਤਾਂ ਫਾਇਰ ਬ੍ਰਿਗੇਡ ਨੇ ਫੈਕਟਰੀ ਦੇ ਅੰਦਰ ਤਲਾਸ਼ੀ ਮੁਹਿੰਮ ਚਲਾਈ।
- PTC NEWS