ਅੰਮ੍ਰਿਤਸਰ : ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਬੱਚੇ ਦੀ ਮੌਤ , ਭੜਕੇ ਲੋਕਾਂ ਨੇ ਸੜਕ 'ਤੇ ਲਾਇਆ ਜਾਮ

By  Shanker Badra June 15th 2019 04:24 PM

ਅੰਮ੍ਰਿਤਸਰ : ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਬੱਚੇ ਦੀ ਮੌਤ , ਭੜਕੇ ਲੋਕਾਂ ਨੇ ਸੜਕ 'ਤੇ ਲਾਇਆ ਜਾਮ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਏਅਰਪੋਰਟ ਰੋੜ 'ਤੇ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਓਥੇ 14 ਸਾਲ ਦੇ ਬੱਚੇ ਦੀ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। [caption id="attachment_307024" align="aligncenter" width="300"]Amritsar Airport Road Accident , Child death , People Protest ਅੰਮ੍ਰਿਤਸਰ : ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਬੱਚੇ ਦੀ ਮੌਤ , ਭੜਕੇ ਲੋਕਾਂ ਨੇ ਸੜਕ 'ਤੇ ਲਾਇਆ ਜਾਮ[/caption] ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਸੜਕ 'ਤੇ ਜਾਮ ਲਗਾ ਦਿੱਤਾ ਅਤੇ ਟਰਾਲੀ ਵਿੱਚ ਪਈਆਂ ਇੱਟਾਂ ਨੂੰ ਸੜਕ 'ਤੇ ਰੱਖ ਕੇ ਪ੍ਰਦਰਸ਼ਨ ਕੀਤਾ ਹੈ।ਜਿਸ ਕਾਰਨ ਵਿਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। [caption id="attachment_307023" align="aligncenter" width="300"]Amritsar Airport Road Accident , Child death , People Protest ਅੰਮ੍ਰਿਤਸਰ : ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਬੱਚੇ ਦੀ ਮੌਤ , ਭੜਕੇ ਲੋਕਾਂ ਨੇ ਸੜਕ 'ਤੇ ਲਾਇਆ ਜਾਮ[/caption] ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਬੱਚਾ ਸੜਕ ਪਾਰ ਕਰ ਰਿਹਾ ਸੀ।ਇਸ ਦੌਰਾਨ ਇੱਟਾਂ ਨਾਲ ਭਰੀ ਟਰਾਲੀ ਨੇ ਬੱਚੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।ਇਸ ਘਟਨਾ ਤੋਂ ਬਾਅਦ ਟਰੈਕਟਰ-ਟਰਾਲੀ ਦਾ ਡਰਾਈਵਰ ਫ਼ਰਾਰ ਹੋ ਗਿਆ ਹੈ। [caption id="attachment_307022" align="aligncenter" width="300"]Amritsar Airport Road Accident , Child death , People Protest ਅੰਮ੍ਰਿਤਸਰ : ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਬੱਚੇ ਦੀ ਮੌਤ , ਭੜਕੇ ਲੋਕਾਂ ਨੇ ਸੜਕ 'ਤੇ ਲਾਇਆ ਜਾਮ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਗਰਾਓਂ : ਸਾਬਕਾ ਫ਼ੌਜੀ ਨੇ ਬੰਦੂਕ ਨਾਲ ਗੋਲੀਆਂ ਮਾਰ ਕੇ ਪਤਨੀ ਦੀ ਕੀਤੀ ਹੱਤਿਆ ਇਸ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਾਮ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਟਰੈਕਟਰ-ਟਰਾਲੀ ਵਾਲੇ ਦੀ ਗ਼ਲਤੀ ਹੈ ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। -PTCNews

Related Post