ਅਟਾਰੀ ਵਾਹਗਾ ਸਰਹੱਦ 'ਤੇ ਸੁਰੱਖਿਆ ਦੇ ਮੱਦੇਨਜ਼ਰ ਅੱਜ ਦਾ ਬੀਟਿੰਗ ਰੀਟਰੀਟ ਪ੍ਰੋਗਰਾਮ ਰੱਦ

By  Shanker Badra March 1st 2019 04:27 PM -- Updated: March 1st 2019 04:40 PM

ਅਟਾਰੀ ਵਾਹਗਾ ਸਰਹੱਦ 'ਤੇ ਸੁਰੱਖਿਆ ਦੇ ਮੱਦੇਨਜ਼ਰ ਅੱਜ ਦਾ ਬੀਟਿੰਗ ਰੀਟਰੀਟ ਪ੍ਰੋਗਰਾਮ ਰੱਦ:ਅੰਮ੍ਰਿਤਸਰ : ਪਾਕਿਸਤਾਨੀ ਫ਼ੌਜ ਵੱਲੋਂ ਹਿਰਾਸਤ ਵਿਚ ਲਏ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਅੱਜ ਵਾਹਗਾ ਬਾਰਡਰ ਦੇ ਰਸਤੇ ਤੋਂ ਪਾਕਿਸਤਾਨ ਭਾਰਤ ਨੂੰ ਸੌਂਪ ਦੇਵੇਗਾ।

Atari Wagah border Today Betting Retreat Sarmany Canceled ਅਟਾਰੀ ਵਾਹਗਾ ਸਰਹੱਦ 'ਤੇ ਸੁਰੱਖਿਆ ਦੇ ਮੱਦੇਨਜ਼ਰ ਅੱਜ ਦੀ ਬੀਟਿੰਗ ਰੀਟਰੀਟ ਪ੍ਰੋਗਰਾਮ ਰੱਦ

ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਵਾਹਗਾ ਬਾਰਡਰ 'ਤੇ ਰੋਜ਼ਾਨਾ ਸ਼ਾਮ ਨੂੰ ਹੋਣ ਵਾਲੀ ਬੀਟਿੰਗ ਰੀਟਰੀਟ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।ਇਸ ਕਾਰਨ ਰੀਟਰੀਟ ਦਾ ਪ੍ਰੋਗਰਾਮ ਦੇਖਣ ਆਏ ਸੈਲਾਨੀਆਂ ਨੂੰ ਸਰਹੱਦ ਤੋਂ ਵਾਪਸ ਭੇਜ ਦਿੱਤਾ ਗਿਆ ਹੈ।ਇਹ ਜਾਣਕਾਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਵੱਲੋਂ ਦਿੱਤੀ ਗਈ ਹੈ।

Atari Wagah border Today Betting Retreat Sarmany Canceled ਅਟਾਰੀ ਵਾਹਗਾ ਸਰਹੱਦ 'ਤੇ ਸੁਰੱਖਿਆ ਦੇ ਮੱਦੇਨਜ਼ਰ ਅੱਜ ਦੀ ਬੀਟਿੰਗ ਰੀਟਰੀਟ ਪ੍ਰੋਗਰਾਮ ਰੱਦ

ਉਨ੍ਹਾਂ ਕਿਹਾ ਕਿ ਅਟਾਰੀ ਸਰਹੱਦ 'ਤੇ ਹੋਣ ਵਾਲੀ ਪਰੇਡ ਲੋਕ ਅੱਜ ਨਹੀਂ ਦੇਖ ਸਕਣਗੇ ਕਿਉਂਕਿ ਕਮਾਂਡਰ ਪਾਇਲਟ ਅਭਿਨੰਦਨ ਨੂੰ ਭਾਰਤ ਆਉਣ ਲਈ ਕੁਝ ਘੰਟੇ ਹੋਰ ਲੱਗ ਸਕਦੇ ਹਨ।ਜਿਸ ਕਾਰਨ ਰੀਟਰੀਟ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।

Atari Wagah border Today Betting Retreat Sarmany Canceled ਅਟਾਰੀ ਵਾਹਗਾ ਸਰਹੱਦ 'ਤੇ ਸੁਰੱਖਿਆ ਦੇ ਮੱਦੇਨਜ਼ਰ ਅੱਜ ਦੀ ਬੀਟਿੰਗ ਰੀਟਰੀਟ ਪ੍ਰੋਗਰਾਮ ਰੱਦ

ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫ਼ੌਜ ਵੱਲੋਂ ਹਿਰਾਸਤ ਵਿਚ ਲਏ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਅੱਜ ਵਾਹਗਾ ਬਾਰਡਰ ਦੇ ਰਸਤੇ ਤੋਂ ਪਾਕਿਸਤਾਨ ਭਾਰਤ ਨੂੰ ਸੌਂਪ ਦੇਵੇਗਾ।ਇਸ ਲਈ ਵਾਹਗਾ ਬਾਰਡਰ 'ਤੇ ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਹਨ।

-PTCNews

Related Post