ਅੰਮ੍ਰਿਤਸਰ : ਮਜੀਠਾ 'ਚ ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਲੜਕੀ ਨੇ ਕੀਤੀ ਖ਼ੁਦਕੁਸ਼ੀ

By  Shanker Badra May 29th 2019 08:43 AM

ਅੰਮ੍ਰਿਤਸਰ : ਮਜੀਠਾ 'ਚ ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਲੜਕੀ ਨੇ ਕੀਤੀ ਖ਼ੁਦਕੁਸ਼ੀ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਜੀਠਾ ਵਿਚ ਵਿਆਹੁਤਾ ਲੜਕੀ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ।ਮਿਲੀ ਜਾਣਕਾਰੀ ਅਨੁਸਾਰ ਵਿਆਹੁਤਾ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ,ਜਿਸ ਕਰਕੇ ਉਨ੍ਹਾਂ ਨੇ ਅਜਿਹਾ ਕਦਮ ਚੁੱਕਿਆ ਹੈ।ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪਤੀ ਸਮੇਤ ਤਿੰਨ ਜਾਣਿਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। [caption id="attachment_301047" align="aligncenter" width="300"]Amritsar Majitha In-law family Sad Married Girl suicide
ਅੰਮ੍ਰਿਤਸਰ : ਮਜੀਠਾ 'ਚ ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਲੜਕੀ ਨੇ ਕੀਤੀ ਖ਼ੁਦਕੁਸ਼ੀ[/caption] ਜਾਣਕਾਰੀ ਅਨੁਸਾਰ ਵਿਆਹੁਤਾ ਲੜਕੀ ਮਜੀਠਾ ਵਿਚ ਵਿਆਹੀ ਹੋਈ ਸੀ। ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ 'ਤੇ ਉਸਨੇ ਤਿੰਨ ਦਿਨ ਪਹਿਲਾਂ ਜ਼ਹਿਰ ਨਿਗਲ ਲਿਆ ,ਜਿਸ ਤੋਂ ਬਾਅਦ ਉਸ ਨੂੰ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ,ਜਿਥੇ ਉਸਨੇ ਦਮ ਤੋੜ ਦਿੱਤਾ ਹੈ। [caption id="attachment_301048" align="aligncenter" width="300"]Amritsar Majitha In-law family Sad Married Girl suicide
ਅੰਮ੍ਰਿਤਸਰ : ਮਜੀਠਾ 'ਚ ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਲੜਕੀ ਨੇ ਕੀਤੀ ਖ਼ੁਦਕੁਸ਼ੀ[/caption] ਇਸ ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਿਤਾ ਸਤਨਾਮ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਮਜੀਠਾ ਦੀ ਪੁਲਿਸ ਨੇ ਉਸਦੇ ਪਤੀ ਗਗਨਦੀਪ ਸਿੰਘ ਸਮੇਤ ਦਿਓਰਾਣੀ ਤੇ ਜਠਾਣੀ ਵਿਰੁੱਧ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews

Related Post