ਅੰਮ੍ਰਿਤਸਰ: ਦਾਜ ਸਬੰਧੀ ਪਰੇਸ਼ਾਨ ਕਰਨ ਨੂੰ ਲੈ ਕੇ ਵਿਆਹੁਤਾ ਜੋੜੇ ਨੇ ਲਾਇਆ ਧਰਨਾ

By  Riya Bawa August 19th 2021 09:06 PM

ਅੰਮ੍ਰਿਤਸਰ: ਪੰਜਾਬ ਵਿਚ ਦਾਜ ਨੂੰ ਲੈ ਕੇ ਰੋਜਾਨਾ ਮਾਮਲੇ ਵੇਖਣ ਨੂੰ ਮਿਲਦੇ ਹਨ। ਅੱਜ ਤਾਜਾ ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਦੇ ਮਾਡਲ ਟਾਊਨ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਵਿਆਹੁਤਾ ਜੌੜੇ ਵਲੋਂ ਅੱਜ ਸੜਕ ਤੇ ਬੈਠ ਧਰਨਾ ਲਗਾ ਆਪਣੇ ਹੀ ਘਰਵਾਲਿਆਂ ਖਿਲਾਫ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਚਲਦੇ ਵਿਆਹੁਤਾ ਜੋੜੇ ਵਲੋਂ ਆਪਣੇ ਹੀ ਘਰਵਾਲਿਆਂ ਖਿਲਾਫ ਦਾਜ ਦੀ ਮੰਗ ਕਰਨ ਸੰਬਧੀ ਦੋਸ਼ ਲਗਾਏ ਗਏ ਹਨ।

ਪੜ੍ਹੋ ਹੋਰ ਖ਼ਬਰਾਂ: ਨਕੋਦਰ ਦੇ ਨਜ਼ਦੀਕੀ ਪਿੰਡ ਹੁੰਦਲ ਢੱਡਾ ਦੇ ਖੇਤਾਂ 'ਚੋਂ ਮਿਲੇ 27 ਪਾਕਿਸਤਾਨੀ ਗੁਬਾਰੇ ,ਪੜ੍ਹੋ ਪੂਰੀ ਖ਼ਬਰ

ਇਸ ਸੰਬਧੀ ਗੱਲਬਾਤ ਕਰਦਿਆਂ ਲੜਕਾ ਜੋਬਨਜੀਤ ਸਿੰਘ ਅਤੇ ਲੜਕੀ ਸੰਦੀਪ ਕੌਰ ਨੇ ਦੱਸਿਆ ਕਿ ਉਹਨਾ ਦਾ ਵਿਆਹ ਛੇ ਮਹੀਨੇ ਪਹਿਲਾਂ ਹੋਇਆ ਸੀ। ਹਾਲਾਂਕਿ ਅਸੀਂ ਦੋਨੋ ਮੀਆਂ ਬੀਵੀ ਇਕ ਦੂਜੇ ਨਾਲ ਸਹਿਮਤ ਹਾਂ ਅਤੇ ਪਿਆਰ ਨਾਲ ਜਿੰਦਗੀ ਬਿਤਾ ਰਹੇ ਹਾ ਪਰ ਮੇਰੀ ਸਸ ਨਰਿੰਦਰ ਕੌਰ ਅਤੇ ਨਨਾਣ ਰਾਜਵਿੰਦਰ ਕੌਰ ਸਵੇਰੇ ਉਠਦੇ ਸਾਰ ਗਾਲਾਂ ਕੱਢਦੇ ਹਨ ਅਤੇ ਦਾਜ ਦੀ ਮੰਗ ਕਰ ਤਾਹਣੇ ਮੇਹਣੇ ਮਾਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਮੇਰੇ ਪਤੀ ਨੂੰ ਮੈਨੂੰ ਛੱਡਣ ਲਈ ਉਕਸਾਉਦੇ ਹਨ ਜਿਸਦੇ ਚਲਦੇ ਅੱਜ ਪਰੇਸ਼ਾਨ ਹੋ ਅਸੀਂ ਸੜਕ ਤੇ ਧਰਨਾ ਦੇਣ ਨੂੰ ਮਜਬੂਰ ਹੋਏ ਹਾ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਪੁਲਿਸ ਵੀ ਸਾਡੇ ਘਰਵਾਲਿਆਂ ਨਾਲ ਰਲ ਕੇ ਸਾਨੂੰ ਤੰਗ ਪਰੇਸ਼ਾਨ ਕਰਦੀ ਪਾਈ ਹੈ। ਉਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੰਦੀਪ ਕੌਰ ਵੱਲੋਂ ਸਾਨੂੰ ਸ਼ਿਕਾਇਤ ਆਈ ਸੀ ਤੇ ਅਸੀਂ ਮੌਕੇ ਤੇ ਜਾ ਕੇ ਵੇਖਿਆ ਤੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਾਡਾ ਰਾਜੀਨਾਮਾ ਹੋ ਰਿਹਾ, ਜੇਕਰ ਗੱਲ ਨਹੀਂ ਸਿਰੇ ਚੜਦੀ ਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਰੱਖੜੀ ਕੋਈ ਧਾਗਾ ਨਹੀਂ ਹੈ, ਇਹ ਪਿਆਰ ਤੇ ਸੁਰੱਖਿਆ ਦਾ ਹੈ ਪ੍ਰਤੀਕ, ਜਾਣੋ ਇਸ ਦਾ ਵਿਸ਼ੇਸ਼ ਮਹਤੱਵ

 

-PTCNews

Related Post