ਅੰਮ੍ਰਿਤਸਰ ਵਿਖੇ ਆਪ ਆਗੂ ਸੁਰੇਸ਼ ਸ਼ਰਮਾ ਨੂੰ ਮਾਰੀਆਂ ਗੋਲੀਆਂ

By  Jashan A November 20th 2018 07:06 PM -- Updated: November 20th 2018 07:32 PM

ਅੰਮ੍ਰਿਤਸਰ ਵਿਖੇ ਆਪ ਆਗੂ ਸੁਰੇਸ਼ ਸ਼ਰਮਾ ਨੂੰ ਮਾਰੀਆਂ ਗੋਲੀਆਂ,ਅੰਮ੍ਰਿਤਸਰ: ਆਪ ਆਗੂ ਸੁਰੇਸ਼ ਸ਼ਰਮਾ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਅਣਪਛਾਤਿਆਂ ਵੱਲੋਂ ਛੇਹਰਟਾ ਵਿਖੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ।ਆਪ ਆਗੂ ਸੁਰੇਸ਼ ਸ਼ਰਮਾ ਦੇ ਤਿੰਨ ਗੋਲੀਆਂ ਮਾਰੀਆਂ ਗਈਆਂ ਹਨ,

amritsarਜਿਸ ਦੌਰਾਨ ਉਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸੂਰੇਸ਼ ਸ਼ਰਮਾ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਹਨ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੰਚ ਗਈ ਅਤੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

—PTC News

Related Post