ਮੁੱਖ ਮੰਤਰੀ ਨੇ ਸ੍ਰੀ ਦੁਰਗਿਆਣਾ ਮੰਦਿਰ ਦੇ ਸਰੋਵਰ ਦੀ ਕਾਰ ਸੇਵਾ ਕੀਤੀ ਆਰੰਭ, ਮੰਦਿਰ ਦੇ ਵਿਕਾਸ ਲਈ 1 ਕਰੋੜ ਦੀ ਰਾਸ਼ੀ ਦਾ ਕੀਤਾ ਐਲਾਨ

By  Jashan A March 4th 2019 12:00 PM -- Updated: March 4th 2019 12:05 PM

ਮੁੱਖ ਮੰਤਰੀ ਨੇ ਸ੍ਰੀ ਦੁਰਗਿਆਣਾ ਮੰਦਿਰ ਦੇ ਸਰੋਵਰ ਦੀ ਕਾਰ ਸੇਵਾ ਕੀਤੀ ਆਰੰਭ, ਮੰਦਿਰ ਦੇ ਵਿਕਾਸ ਲਈ 1 ਕਰੋੜ ਦੀ ਰਾਸ਼ੀ ਦਾ ਕੀਤਾ ਐਲਾਨ,ਸ੍ਰੀ ਅੰਮ੍ਰਿਤਸਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ੍ਰੀ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੌਰੇ ‘ਤੇ ਹਨ। ਜਿਸ ਦੌਰਾਨ ਉਹ ਅੱਜ ਹੁਸ਼ਿਆਰਪੁਰ ਵਿਖੇ 7 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

asr ਮੁੱਖ ਮੰਤਰੀ ਨੇ ਸ੍ਰੀ ਦੁਰਗਿਆਣਾ ਮੰਦਿਰ ਦੇ ਸਰੋਵਰ ਦੀ ਕਾਰ ਸੇਵਾ ਕੀਤੀ ਆਰੰਭ, ਮੰਦਿਰ ਦੇ ਵਿਕਾਸ ਲਈ 1 ਕਰੋੜ ਦੀ ਰਾਸ਼ੀ ਦਾ ਕੀਤਾ ਐਲਾਨ

ਇਸ ਤੋਂ ਪਹਿਲਾਂ ਮੁੱਖ ਮੰਤਰੀ ਅੱਜ ਅੰਮ੍ਰਿਤਸਰ ਵਿਖੇ ਦੁਰਗਿਆਣਾ ਮੰਦਿਰ ਪਹੁੰਚੇ ਅਤੇ ਉਥੇ ਮੱਥਾ ਟੇਕਿਆ। ਇਸ ਮੌਕੇ ਉਹਨਾਂ ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਣਾ ਤੀਰਥ ਦੇ ਪਾਵਨ ਸਰੋਵਰ ਦੀ ਕਾਰ ਸੇਵਾ ਆਰੰਭ ਕੀਤੀ।

asr ਮੁੱਖ ਮੰਤਰੀ ਨੇ ਸ੍ਰੀ ਦੁਰਗਿਆਣਾ ਮੰਦਿਰ ਦੇ ਸਰੋਵਰ ਦੀ ਕਾਰ ਸੇਵਾ ਕੀਤੀ ਆਰੰਭ, ਮੰਦਿਰ ਦੇ ਵਿਕਾਸ ਲਈ 1 ਕਰੋੜ ਦੀ ਰਾਸ਼ੀ ਦਾ ਕੀਤਾ ਐਲਾਨ

ਇਸ ਦੌਰਾਨ ਉਹਨਾਂ ਦੁਰਗਿਆਣਾ ਮੰਦਿਰ ਦੇ ਵਿਕਾਸ ਲਈ 1 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਵੀ ਕੀਤਾ। ਇਸ ਮੌਕੇ ਵੱਡੀ ਗਿਣਤੀ 'ਚ ਸਰਧਾਲੂ ਵੀ ਪਹੁੰਚੇ।

aSR ਮੁੱਖ ਮੰਤਰੀ ਨੇ ਸ੍ਰੀ ਦੁਰਗਿਆਣਾ ਮੰਦਿਰ ਦੇ ਸਰੋਵਰ ਦੀ ਕਾਰ ਸੇਵਾ ਕੀਤੀ ਆਰੰਭ, ਮੰਦਿਰ ਦੇ ਵਿਕਾਸ ਲਈ 1 ਕਰੋੜ ਦੀ ਰਾਸ਼ੀ ਦਾ ਕੀਤਾ ਐਲਾਨ

ਜ਼ਿਕਰ ਏ ਖਾਸ ਹੈ ਕਿ ਸਰੋਵਰ ਦੀ 20 ਸਾਲ ਬਾਅਦ 526×526 ਫੁੱਟ ਅਤੇ 18 ਫੁੱਟ ਡੂੰਘੇ ਸਰੋਵਰ ਦੀ ਕਾਰ ਸੇਵਾ ਕੀਤੀ ਜਾ ਰਹੀ ਹੈ। ਇਸ ਕਾਰਜ਼ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਿੱਧੇ ਹੁਸ਼ਿਆਰਪੁਰ ਜਾਣਗੇ ਅਤੇ ਉਥੇ 7 ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।

-PTC News

Related Post