ਕਾਸਾਨੋਵ ਮੈਮੋਰੀਅਲ ਮੀਟ ‘ਚ 2 ਗੋਲਡ ਮੈਡਲ ਜਿੱਤਣ ਵਾਲੀ ਨਵਜੀਤ ਕੌਰ ਢਿੱਲੋਂ ਦੀ ਮਾਂ ਨੇ ਪੰਜਾਬ ਸਰਕਾਰ ਖਿਲਾਫ ਜਤਾਈ ਨਾਰਾਜ਼ਗੀ

By  Jashan A July 22nd 2019 07:26 PM

ਕਾਸਾਨੋਵ ਮੈਮੋਰੀਅਲ ਮੀਟ ‘ਚ 2 ਗੋਲਡ ਮੈਡਲ ਜਿੱਤਣ ਵਾਲੀ ਨਵਜੀਤ ਕੌਰ ਢਿੱਲੋਂ ਦੀ ਮਾਂ ਨੇ ਪੰਜਾਬ ਸਰਕਾਰ ਖਿਲਾਫ ਜਤਾਈ ਨਾਰਾਜ਼ਗੀ,ਅੰਮ੍ਰਿਤਸਰ: ਪਿਛਲੇ ਦਿਨੀਂ ਕਜਾਕਿਸਤਾਨ ‘ਚ ਆਯੋਜਿਤ ਕੀਤੀ ਗਈ ਕਾਸਾਨੋਵ ਮੈਮੋਰੀਅਲ ਮੀਟ ‘ਚ ਅੰਮ੍ਰਿਤਸਰ ਦੀ ਨਵਜੀਤ ਕੌਰ ਢਿੱਲੋਂ 2 ਸੋਨ ਤਮਗ਼ੇ ਜਿੱਤ ਕੇ ਇਕ ਵਾਰ ਫਿਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਨਵਜੀਤ ਕੌਰ ਦੀ ਮਾਂ ਕੁਲਦੀਪ ਕੌਰ ਜੋ ਆਪ ਹਾਕੀ ਦੀ ਕੌਮਾਂਤਰੀ ਪੱਧਰ ਦੀ ਖਿਡਾਰਨ ਰਹੀ ਹੈ ਤੇ 1986 ਚ ਏਸ਼ੀਆਈ ਖੇਡਾਂ ਚ ਬਰੌਂਜ਼ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਰਹੀ ਹੈ ਨੇ ਜਿਥੇ ਆਪਣੀ ਧੀ ਦੀ ਉਪਲਬਧੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਉੱਥੇ ਪੰਜਾਬ ਸਰਕਾਰ ਤੇ ਉਸਦੀ ਧੀ ਦੀ ਇਸ ਉਪਲਬਧੀ ਨੂੰ ਅਣਡਿੱਠ ਕਰਨ ਦਾ ਦੋਸ਼ ਲਾਇਆ ਹੈ ਕਿ 10 ਦਿਨ ਬੀਤਣ ਦੇ ਬਾਵਜੂਦ ਸੂਬਾ ਸਰਕਾਰ ਨੇ ਨਵਜੀਤ ਕੌਰ ਜਾ ਉਸਦੇ ਮਾਪਿਆਂ ਨੂੰ ਵਧਾਈ ਦੇਣੀ ਵੀ ਮੁਨਾਸਿਬ ਨਹੀਂ ਸਮਝੀ। ਹੋਰ ਪੜ੍ਹੋ: ਮੰਦਿਰ ਦੇ ਪੁਜਾਰੀਆਂ ਦਾ ਇਹ ਸ਼ਰਮਨਾਕ ਕਾਰਾ ਵੇਖ ਕੇ ਉੱਠ ਜਾਏਗਾ ਵਿਸ਼ਵਾਸ਼ ਇਥੋਂ ਤਕ ਕਿ ਕਾਮਨਵੈਲਥ ਖੇਡਾਂ 'ਚ ਗੋਲਡ ਮੈਡਲ ਜਿੱਤਣ ਵਾਲੀ ਨਵਜੀਤ ਕੌਰ ਨੂੰ ਇਨਕਮ ਟੈਕਸ ਵਿਭਾਗ ਵਲੋ ਨੌਕਰੀ ਦਿੱਤੀ ਗਈ ਹੈ,ਪਰ ਸੂਬਾ ਸਰਕਾਰ ਵਲੋਂ ਨਾ ਹੀ ਨਵਜੀਤ ਕੌਰ ਦੀ ਸਿਖਲਾਈ ਲਈ ਕੁਝ ਸਹੂਲਤ ਦਿੱਤੀ ਗਈ ਤੇ ਨਾ ਹੀ ਨੌਕਰੀ। ਨਵਜੀਤ ਕੌਰ ਦੀ ਮਾਂ ਨੇ ਸਰਕਾਰ ਪਾਸੋ ਮੰਗ ਕੀਤੀ ਕਿ ਓਲੰਪਿਕ ਖੇਡਾਂ ਲਈ ਤਿਆਰ ਕਰਨ ਵਾਸਤੇ ਉੱਚ ਪੱਧਰੀ ਟਰੇਨਿੰਗ ਲਈ ਨਵਜੀਤ ਕੌਰ ਨੂੰ ਬਾਹਰ ਭੇਜਿਆ ਜਾਵੇ। -PTC News

Related Post