ਅੰਮ੍ਰਿਤਸਰ 'ਚ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਲੁੱਟੀ ਕਾਰ, ਹੋਏ ਫ਼ਰਾਰ

By  Jashan A December 11th 2018 01:11 PM

ਅੰਮ੍ਰਿਤਸਰ 'ਚ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਲੁੱਟੀ ਕਾਰ, ਹੋਏ ਫ਼ਰਾਰ,ਅੰਮ੍ਰਿਤਸਰ: ਪੰਜਾਬ 'ਚ ਦਿਨ ਬ ਦਿਨ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਜਿਸ ਦੌਰਾਨ ਕੁਝ ਵਿਅਕਤੀਆਂ ਵੱਲੋਂ ਸਾਤੀਰਾਨਾ ਢੰਗ ਨਾਲ ਲੁੱਟਾਂ ਕੀਤੀਆਂ ਜਾ ਰਹੀਆਂ ਹਨ।

ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿਥੇ ਰਣਜੀਤ ਐਵਨਿਊ ਇਲਾਕੇ 'ਚ ਲੱਗੇ ਵਪਾਰਕ ਮੇਲੇ ਪਾਈਟੈਕਸ ਦੇ ਬਾਹਰ ਇਕ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਅਨੁਸਾਰ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੌਕ 'ਤੇ ਇਕ ਕਾਰ ਲੁੱਟੀ ਹੈ।

ਹੋਰ ਪੜ੍ਹੋ: ਅੰਮ੍ਰਿਤਸਰ: ਮਾਂ-ਧੀ ਦੇ ਬਲਾਤਕਾਰ ਤੋਂ ਬਾਅਦ ਜ਼ਿੰਦਾ ਸਾੜ੍ਹਣ ਦੇ ਮਾਮਲੇ ‘ਚ ਆਇਆ ਨਵਾਂ ਮੋੜ੍ਹ

robbery ਅੰਮ੍ਰਿਤਸਰ 'ਚ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਲੁੱਟੀ ਕਾਰ, ਹੋਏ ਫ਼ਰਾਰ

ਲੁਟੇਰੇ ਡਰਾਈਵਰ ਤੋਂ ਕਾਰ ਖੋਹ ਕੇ ਮੌਕੇ 'ਤੇ ਫ਼ਰਾਰ ਹੋ ਗਏ। ਦੱਸ ਦੇਈਏ ਕਿ ਉਕਤ ਡਰਾਇਵਰ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ।

robbery ਅੰਮ੍ਰਿਤਸਰ 'ਚ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਲੁੱਟੀ ਕਾਰ, ਹੋਏ ਫ਼ਰਾਰ

ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਡਰਾਈਵਰ ਦੇ ਬਿਆਨ ਲੈ ਕੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

-PTC News

Related Post