ਪੰਜਾਬ ਵਾਸੀਆਂ ਲਈ ਖ਼ਾਸ ਤੋਹਫਾ, ਅੰਮ੍ਰਿਤਸਰ ਤੋਂ ਅੱਜ ਸ਼ੁਰੂ ਹੋਵੇਗੀ ਇੱਕ ਹੋਰ ਫਲਾਈਟ

By  Jashan A January 20th 2019 09:21 AM

ਪੰਜਾਬ ਵਾਸੀਆਂ ਲਈ ਖ਼ਾਸ ਤੋਹਫਾ, ਅੰਮ੍ਰਿਤਸਰ ਤੋਂ ਅੱਜ ਸ਼ੁਰੂ ਹੋਵੇਗੀ ਇੱਕ ਹੋਰ ਫਲਾਈਟ,ਅੰਮ੍ਰਿਤਸਰ: ਪੰਜਾਬ ਲੋਕਾਂ ਦੇ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਸਰ ਤੋਂ ਅੱਜ ਨਵੀਂ ਘਰੇਲੂ ਉਡਾਣ ਸ਼ੁਰੂ ਹੋ ਰਹੀ ਹੈ, ਜਿਸ ਨਾਲ ਪੰਜਾਬ ਦੇ ਲੋਕਾਂ ਦਾ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਨਾਲ ਸਿੱਧਾ ਹਵਾਈ ਸੰਪਰਕ ਬਣ ਜਾਵੇਗਾ ਅਤੇ ਆਉਣਾ-ਜਾਣਾ ਹੋਰ ਵੀ ਸੁਖਾਲਾ ਹੋ ਜਾਵੇਗਾ।ਦੱਸ ਦੇਈਏ ਕਿ ਸਪਾਈਸ ਜੈੱਟ ਇਹ ਸਿੱਧੀ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ।

flight ਪੰਜਾਬ ਵਾਸੀਆਂ ਲਈ ਖ਼ਾਸ ਤੋਹਫਾ, ਅੰਮ੍ਰਿਤਸਰ ਤੋਂ ਅੱਜ ਸ਼ੁਰੂ ਹੋਵੇਗੀ ਇੱਕ ਹੋਰ ਫਲਾਈਟ

ਨਵੀਂ ਫਲਾਈਟ ਸ਼ੁਰੂ ਹੋਣ ਨਾਲ ਹਰਿਦੁਆਰ, ਰਿਸ਼ੀਕੇਸ਼, ਚਾਰਧਾਮ, ਮਸੂਰੀ, ਹੇਮਕੁੰਟ ਸਾਹਿਬ, ਨੈਨੀਤਾਲ ਅਤੇ ਰਾਣੀਖੇਤ ਦਾ ਸਫਰ ਵੀ ਆਸਾਨ ਹੋ ਜਾਵੇਗਾ।

ਜ਼ਿਕਰ ਏ ਖਾਸ ਹੈ ਕਿ ਇਹ ਉਡਾਣ ਅੱਜ 11.55 ਵਜੇ ਦੇਹਰਾਦੂਨ ਤੋਂ ਰਵਾਨਾ ਹੋਵੇਗੀ ਅਤੇ 12.35 'ਤੇ ਅੰਮ੍ਰਿਤਸਰ ਪਹੁੰਚੇਗੀ।ਫਲਾਈਟ ਤਕਰੀਬਨ 40 ਮਿੰਟ 'ਚ ਅੰਮ੍ਰਿਤਸਰ-ਦੇਹਰਾਦੂਨ ਵਿਚਕਾਰ ਦਾ ਸਫਰ ਪੂਰਾ ਕਰ ਲਵੇਗੀ। ਇਸ ਫਲਾਈਟ 'ਚ 78 ਯਾਤਰੀ ਸਫਰ ਕਰ ਸਕਦੇ ਹਨ।ਟਿਕਟਾਂ ਦੀ ਕੀਮਤ ਸਮੇਂ ਨਾਲ ਬਦਲਦੀ ਰਹੇਗੀ।

flight ਪੰਜਾਬ ਵਾਸੀਆਂ ਲਈ ਖ਼ਾਸ ਤੋਹਫਾ, ਅੰਮ੍ਰਿਤਸਰ ਤੋਂ ਅੱਜ ਸ਼ੁਰੂ ਹੋਵੇਗੀ ਇੱਕ ਹੋਰ ਫਲਾਈਟ

ਹਵਾਈ ਅੱਡੇ ਦੇ ਡਾਇਰੈਕਟਰ ਨੇ ਕਿਹਾ ਕਿ ਅੰਮ੍ਰਿਤਸਰ-ਨਾਂਦੇੜ ਵਿਚਾਲੇ ਵੀ ਹਵਾਈ ਉਡਾਣਾਂ ਦੀ ਗਿਣਤੀ ਵਧਾਉਣ ਲਈ ਚਾਰਾਜੋਈ ਜਾਰੀ ਹੈ।ਉਨ੍ਹਾਂ ਕਿਹਾ ਕਿ ਮਾਰਚ ਮਹੀਨੇ 'ਚ ਕੋਲਕਾਤਾ ਵਾਸਤੇ ਵੀ ਘਰੇਲੂ ਉਡਾਣ ਸ਼ੁਰੂ ਹੋਣ ਦੀ ਸੰਭਾਵਨਾ ਹੈ।

-PTC News

Related Post