ਸ਼੍ਰੋਮਣੀ ਕਮੇਟੀ ਪੰਜਾਬੀ ਗਾਇਕਾਂ ਵੱਲੋਂ ਮਾਂ ਭਾਸ਼ਾ ਤੇ ਸਿੱਖ ਇਤਿਹਾਸ ਵਿਰੁੱਧ ਦਿਖਾਏ ਨਾਂਹਪੱਖੀ ਰਵੱਈਏ ’ਤੇ ਸਖ਼ਤ

By  Jashan A September 22nd 2019 07:02 PM

ਸ਼੍ਰੋਮਣੀ ਕਮੇਟੀ ਪੰਜਾਬੀ ਗਾਇਕਾਂ ਵੱਲੋਂ ਮਾਂ ਭਾਸ਼ਾ ਤੇ ਸਿੱਖ ਇਤਿਹਾਸ ਵਿਰੁੱਧ ਦਿਖਾਏ ਨਾਂਹਪੱਖੀ ਰਵੱਈਏ ’ਤੇ ਸਖ਼ਤ,ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਭਾਵਾਨਵਾਂ ਦੁਖਾਉਣ ਦੇ ਮਾਮਲੇ ਵਿਚ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਾਰੀ ਇੱਕ ਬਿਆਨ ਰਾਹੀਂ ਦੱਸਿਆ ਹੈ ਕਿ ਇਸ ਗਾਇਕ ਦੇ ਇੱਕ ਗੀਤ ਵਿਚ ਸਿੱਖ ਇਤਿਹਾਸ ਦੀ ਸਤਿਕਾਰਯੋਗ ਸ਼ਖਸੀਅਤ ਮਾਤਾ ਭਾਗ ਕੌਰ ਜੀ ਦੀ ਤੌਹੀਨ ਮਗਰੋਂ ਸਿੱਖ ਜਗਤ ਅੰਦਰ ਭਾਰੀ ਰੋਸ ਦੀ ਲਹਿਰ ਹੈ, ਜਿਸ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ ’ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਪਾਸ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਗਾਇਕ ਦਾ ਕਸੂਰ ਮੁਆਫੀਯੋਗ ਨਹੀਂ ਹੈ ਅਤੇ ਇਸ ਨੂੰ ਸਜਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਸੂਰਬੀਰ ਬਹਾਦਰਾਂ ਕਰਕੇ ਹੀ ਦੇਸ਼ ਦਾ ਸਭਿਆਚਾਰ ਬਚ ਸਕਿਆ ਹੈ ਪਰੰਤੂ ਕੁਝ ਅਜਿਹੇ ਸਿਰਫਿਰੇ ਲੋਕ ਸਸਤੀ ਸ਼ੋਹਰਤ ਖਾਤਰ ਸਿੱਖ ਪਾਤਰਾਂ ਨੂੰ ਛੁਟਿਆ ਕੇ ਆਪਣੀ ਮੰਦ ਬੁੱਧੀ ਦਾ ਪ੍ਰਗਟਾਵਾ ਕਰਦੇ ਹਨ। ਅਜਿਹੇ ਲੋਕਾਂ ਨੂੰ ਨਕਾਰ ਦੇਣਾ ਚਾਹੀਦਾ ਹੈ। ਹੋਰ ਪੜ੍ਹੋ:ਅੰਤਰਰਾਸ਼ਟਰੀ ਨਗਰ ਕੀਰਤਨ ਕੱਟਕ ਭੁਵਨੇਸ਼ਵਰ ਤੋਂ ਸੰਬਲਪੁਰ (ਉੜੀਸਾ) ਲਈ ਰਵਾਨਾ ਉਨ੍ਹਾਂ ਕਿਹਾ ਕਿ ਇਸ ਗਾਇਕ ਦਾ ਕਸੂਰ ਆਮ ਮੁਆਫੀ ਨਾਲ ਖਤਮ ਹੋਣ ਵਾਲਾ ਨਹੀਂ। ਇਸ ਨੂੰ ਕਰੜੀ ਸਜਾ ਮਿਲੇ ਤਾਂ ਜੋ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਘਟੀਆ ਹਰਕਤ ਨਾ ਕਰੇ।ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਗਾਇਕ ਗੁਰਦਾਸ ਮਾਨ ਵੱਲੋਂ ਪੰਜਾਬੀ ਨੂੰ ਨੀਵਾਂ ਦਿਖਾਉਣ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਕਿ ਮਾਂ ਬੋਲੀ ਪੰਜਾਬੀ ਨੂੰ ਹੇਠਾਂ ਦਿਖਾਉਣ ਵਾਲਾ ਪੰਜਾਬੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਮਾਂ ਬੋਲੀ, ਮਾਂ ਧਰਤੀ ਦਾ ਅਹਿਸਾਨ ਅਸੀਂ ਕਦੇ ਨਹੀਂ ਚੁਕਾ ਸਕਦੇ ਅਤੇ ਕਿਸੇ ਨੂੰ ਇਸ ਦੀ ਤੌਹੀਨ ਕਰਦੇ ਵੀ ਨਹੀਂ ਦੇਖ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਨਾਂ ’ਤੇ ਆਪਣੀ ਰੋਟੀ ਚਲਾਉਣ ਵਾਲੇ ਲੋਕਾਂ ਦਾ ਦੋਗਲਾ ਚਿਹਰਾ ਪੰਜਾਬੀਆਂ ਨੂੰ ਪ੍ਰਵਾਨ ਨਹੀਂ। ਗੁਰਦਾਸ ਮਾਨ ਨੂੰ ਆਪਣੀ ਗਲਤੀ ’ਤੇ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਉਹ ਵੀ ਬਿਨ੍ਹਾਂ ਦੇਰ ਕੀਤਿਆਂ। ਡਾ. ਰੂਪ ਸਿੰਘ ਨੇ ਪੰਜਾਬ ਸਰਕਾਰ ਨੂੰ ਵੀ ਪੰਜਾਬੀ ਦੀ ਅਣਦੇਖੀ ਲਈ ਸਵਾਲਾਂ ਦੇ ਘੇਰੇ ਵਿਚ ਲਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇਂ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਅੰਦਰ ਥਾਂ ਥਾਂ ਲਗਾਏ ਗਏ ਅੰਗਰੇਜੀ ਦੇ ਬੋਰਡ ਪੰਜਾਬ ਸਰਕਾਰ ਦੀ ਪੰਜਾਬੀ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹਨ। ਅਜਿਹੇ ਨਾਲ ਪੰਜਾਬੀ ਭਾਸ਼ਾ ਦਾ ਮਾਣ ਘਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਿੰਦੀ ਦਿਵਸ ਵਾਲੇ ਦਿਨ ਭਾਸ਼ਾ ਵਿਭਾਗ ਦੇ ਇੱਕ ਸਮਾਗਮ ਵਿਚ ਪੰਜਾਬੀ ਦਾ ਨਿਰਾਦਰ ਕੀਤਾ ਗਿਆ ਸੀ। ਪੰਜਾਬ ਸਰਕਾਰ ਆਪਣੀ ਨੀਤੀ ਸਪਸ਼ਟ ਕਰੇ। -PTC News

Related Post