"ਰੂਹਾਨੀਅਤ ਦੇ ਕੇਂਦਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨਾ ਮਨ੍ਹਾਂ ਹੈ"!!!!!

By  Jashan A January 7th 2019 09:16 PM -- Updated: January 7th 2019 09:22 PM

"ਰੂਹਾਨੀਅਤ ਦੇ ਕੇਂਦਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨਾ ਮਨ੍ਹਾਂ ਹੈ"!!!!! ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਵੱਡਾ ਫ਼ੈਸਲਾ ਲੈਂਦਿਆਂ ਕਿਹਾ ਕਿ ਹੁਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਅੰਦਰ ਫੋਟੋਗ੍ਰਾਫੀ ਨਹੀਂ ਕਰ ਸਕਣਗੇ। [caption id="attachment_237307" align="aligncenter" width="300"]amritsar "ਰੂਹਾਨੀਅਤ ਦੇ ਕੇਂਦਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨਾ ਮਨ੍ਹਾਂ ਹੈ"!!!!![/caption] ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਬੋਰਡ ਲਗਾ ਦਿੱਤੇ ਹਨ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨਾ ਮਨ੍ਹਾ ਹੈ। ਕਮੇਟੀ ਵੱਲੋਂ ਤਿੰਨਾਂ ਭਾਸ਼ਾਵਾਂ 'ਚ ਇਹ ਬੋਰਡ ਲਗਾਏ ਗਏ ਹਨ। ਹੋਰ ਪੜ੍ਹੋ:ਡਾ. ਰੂਪ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਸ਼ਾਰਟ ਫਿਲਮ ਬਣਾ ਰਹੇ ਸਵਿਟਜ਼ਰਲੈਂਡ ਨਿਵਾਸੀ ਲਿਵਤਾਰ ਸਿੰਘ ਵੜੈਚ ਨੂੰ ਕੀਤਾ ਸਨਮਾਨਿਤ ਦੱਸ ਦੇਈਏ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ ਤੇ ਜ਼ਿਆਦਾਤਰ ਉਹਨਾਂ ਦਾ ਧਿਆਨ ਫੋਟੋਗ੍ਰਾਫ਼ੀ ਕਰਨ 'ਚ ਹੀ ਹੁੰਦਾ ਹੈ।ਦੱਸਿਆ ਜਾ ਰਿਹਾ ਹੈ ਕਿ ਸੰਗਤਾਂ ਵਲੋਂ ਪਰਿਕਰਮਾ 'ਚ ਕੀਤੀ ਜਾਣ ਵਾਲੀ ਫੋਟੋਗ੍ਰਾਫੀ ਦੂਸਰਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ। [caption id="attachment_237309" align="aligncenter" width="300"]amritsar "ਰੂਹਾਨੀਅਤ ਦੇ ਕੇਂਦਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨਾ ਮਨ੍ਹਾਂ ਹੈ"!!!!![/caption] ਜਿਸ ਕਾਰਨ ਸ੍ਰੀ ਦਰਬਾਰ ਸਾਹਿਬ ਜੀ ਦੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ।ਲੰਮੇ ਸਮੇਂ ਤੋਂ ਇਹ ਚੀਜ਼ ਚਰਚਾ ਦਾ ਵਿਸ਼ਾ ਬਣੀ ਹੋਈ ਸੀ, ਜਿਸ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਨੇ ਇਹ ਵੱਡਾ ਫੈਸਲਾ ਲਿਆ ਹੈ। -PTC News

Related Post