ਪਿਆਰ 'ਚ ਪਾਗਲ ਲੜਕੀ ਨੇ ਕੀਤਾ ਕੁਝ ਅਜਿਹਾ, ਜਾਣ ਕੇ ਕੰਬ ਜਾਵੇਗੀ ਰੂਹ, ਜਾਣੋ ਪੂਰਾ ਮਾਮਲਾ 

By  Joshi October 28th 2018 12:45 PM

ਪਿਆਰ 'ਚ ਪਾਗਲ ਲੜਕੀ ਨੇ ਕੀਤਾ ਕੁਝ ਅਜਿਹਾ, ਜਾਣ ਕੇ ਕੰਬ ਜਾਵੇਗੀ ਰੂਹ, ਜਾਣੋ ਪੂਰਾ ਮਾਮਲਾ,ਅੰਮ੍ਰਿਤਸਰ: ਕਰਵਾ ਚੌਥ ਵਾਲੇ ਦਿਨ ਅੰਮ੍ਰਿਤਸਰ 'ਚ ਕੁਝ ਅਜਿਹਾ ਹੋਇਆ ਜਿਸ ਨੂੰ ਸੁਣ ਕੇ ਤੁਸੀ ਹੈਰਾਨ ਹੋ ਜਾਓਗੇ। ਇਥੇ ਇੱਕ ਲੜਕੀ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਲਰ ਲਈ।ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਨੇ ਆਪਣੇ ਬੁਆਏਫ੍ਰੈਂਡ ਲਈ ਕਰਵਾ ਚੌਥ ਦਾ ਵਰਤ ਰੱਖਿਆ ਹੋਇਆ ਸੀ, ਇਸ ਦੌਰਾਨ ਜਦੋ ਇਸ ਲੜਕੀ ਨੇ ਆਪਣੇ ਬੁਆਏਫ੍ਰੈਂਡ ਨੂੰ ਉਸ ਦਾ ਵਰਤ ਖੁਲ੍ਹਵਾਉਣ ਲਈ ਬੁਲਾਇਆ ਤਾਂ ਉਸ ਦੇ ਬੁਆਏਫ੍ਰੈਂਡ ਨੇ ਆਉਣ ਤੋਂ ਮਨ੍ਹਾ ਕਰ ਦਿੱਤਾ, ਜਿਸ ਉਪਰੰਤ ਲੜਕੀ ਨੇ ਗੁੱਸੇ ਵਿੱਚ ਆ ਕੇ ਆਪਣੇ ਆਪ ਨੂੰ ਫਾਹਾ ਲਗਾ ਲਿਆ। ਸੂਤਰਾਂ ਅਨੁਸਾਰ ਲੜਕੀ ਦਾ ਪਿੰਡ ਕਾਦੀਆਂ ਹੈ, ਜੋ ਕਿ ਖਾਲਸਾ ਕਾਲਜ ਵਿਚ ਬੀ. ਐੱਸ. ਸੀ. ਸਾਇੰਸ ਕਰ ਰਹੀ ਸੀ, ਹੋਰ ਪੜ੍ਹੋ: ਨਸ਼ੇ ਦੀਆਂ ਪੀੜਤ ਲੜਕੀਆਂ ਦਾ ਵੱਡਾ ਖੁਲਾਸਾ ,ਡੀਐਸਪੀ ਅਤੇ ਇੰਸਪੈਕਟਰ ਨੇ ਪਾਈ ਨਸ਼ਾ ਕਰਨ ਦੀ ਆਦਤ ਇਸੇ ਦੌਰਾਨ ਉਸ ਦੀ ਦੋਸਤੀ ਪੱਟੀ ਦੇ ਇਕ ਨੌਜਵਾਨ ਨਾਲ ਹੋ ਗਈ। ਹੌਲੀ-ਹੌਲੀ ਦੋਸਤੀ ਪਿਆਰ ਵਿਚ ਬਦਲ ਗਈ।ਨਾਲ ਹੀ ਜਦੋ ਇਸ ਬਾਰੇ ਉਸ ਦੀਆਂ ਸਹੇਲੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਨਾਲ ਦੇ ਲੋਕਾਂ ਨੂੰ ਸੂਚਿਤ ਕੀਤਾ ਜਿਸ ਉਥੇ ਭੀੜ ਇੱਕਠੀ ਹੋ ਗਈ। ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ।ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। —PTC News

Related Post