Fri, May 17, 2024
Whatsapp

ਨਸ਼ੇ ਦੀਆਂ ਪੀੜਤ ਲੜਕੀਆਂ ਦਾ ਵੱਡਾ ਖੁਲਾਸਾ ,ਡੀਐਸਪੀ ਅਤੇ ਇੰਸਪੈਕਟਰ ਨੇ ਪਾਈ ਨਸ਼ਾ ਕਰਨ ਦੀ ਆਦਤ

Written by  Shanker Badra -- June 27th 2018 10:35 PM -- Updated: June 28th 2018 02:13 AM
ਨਸ਼ੇ ਦੀਆਂ ਪੀੜਤ ਲੜਕੀਆਂ ਦਾ ਵੱਡਾ ਖੁਲਾਸਾ ,ਡੀਐਸਪੀ ਅਤੇ ਇੰਸਪੈਕਟਰ ਨੇ ਪਾਈ ਨਸ਼ਾ ਕਰਨ ਦੀ ਆਦਤ

ਨਸ਼ੇ ਦੀਆਂ ਪੀੜਤ ਲੜਕੀਆਂ ਦਾ ਵੱਡਾ ਖੁਲਾਸਾ ,ਡੀਐਸਪੀ ਅਤੇ ਇੰਸਪੈਕਟਰ ਨੇ ਪਾਈ ਨਸ਼ਾ ਕਰਨ ਦੀ ਆਦਤ

ਨਸ਼ੇ ਦੀਆਂ ਪੀੜਤ ਲੜਕੀਆਂ ਦਾ ਵੱਡਾ ਖੁਲਾਸਾ ,ਡੀਐਸਪੀ ਅਤੇ ਇੰਸਪੈਕਟਰ ਨੇ ਪਾਈ ਨਸ਼ਾ ਕਰਨ ਦੀ ਆਦਤ:ਕਪੂਰਥਲਾ ਤੋਂ ਇੱਕ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਨਸ਼ਿਆਂ ਦੇ ਜ਼ਹਿਰ ਨੇ ਜਿਥੇ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਉਥੇ ਹੀ ਹੁਣ ਪੰਜਾਬ ਦੀਆਂ ਮੁਟਿਆਰਾਂ ਨੇ ਵੀ ਇਸ ਜ਼ਹਿਰ ਨੂੰ ਚਖਣ 'ਚ ਕੋਈ ਘੱਟ ਨਹੀਂ ਕੀਤੀ।ਕਪੂਰਥਲਾ ਸਿਵਲ ਹਸਪਤਾਲ ਵਿਚ ਨਸ਼ੇ ਦੀਆਂ ਆਦੀ ਔਰਤਾਂ ਦੇ ਇਲਾਜ ਲਈ ਸ਼ੁਰੂ ਕੀਤੇ ਗਏ ਪੰਜਾਬ ਦੇ ਪਹਿਲੇ ਨਸ਼ਾ ਛਡਾਓ ਕੇਂਦਰ 'ਨਵਕਿਰਣ' ਦਾ ਰਸਮੀ ਉਦਘਾਟਨ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤਾ।ਉਥੇ ਹੀ,ਨਸ਼ਾ ਛਡਾਊ ਕੇਂਦਰ ਵਿਚ ਇਲਾਜ ਅਧੀਨ ਦੋ ਲੜਕੀਆਂ ਨੇ ਇਕ ਸਨਸਨੀ ਫ਼ੈਲਾ ਦੇਣ ਵਾਲਾ ਖੁਲਾਸਾ ਕਰ ਦਿੱਤਾ।Drug addiction girls Bigger disclosure,DSP and SHO Drug addiction habitਦੱਸ ਦਈਏ ਕਿ ਇਨ੍ਹਾਂ ਦੋ ਲੜਕੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਇਸ ਨਸ਼ੇ ਦੇ ਦਲ -ਦਲ ਵਿਚ ਧਕੇਲਣ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲੇ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਅਤੇ ਇੱਕ ਇੰਸਪੈਕਟਰ ਜ਼ਿੰਮੇਵਾਰ ਹਨ।ਇਲਾਜ ਅਧੀਨ ਲੜਕੀਆਂ ਵਿਚੋਂ ਇੱਕ ਲੁਧਿਆਣਾ ਦੀ ਅਤੇ ਇੱਕ ਜਲੰਧਰ ਦੀ ਨਿਵਾਸੀ ਹੈ।ਦੋਵਾਂ ਲੜਕੀਆਂ ਨੇ ਅਪਣੇ ਨਸ਼ੇ ਦੇ ਆਦੀ ਹੋਣ ਬਾਰੇ ਸਾਰੀ ਕਹਾਣੀ ਬਾਰੇ ਮੀਡਿਆ ਨੂੰ ਜਾਣਕਾਰੀ ਦਿੱਤੀ।ਜਦੋਂ ਸਿਹਤ ਮੰਤਰੀ ਬ੍ਰਹਮਾ ਮਹਿੰਦਰਾ ਨਾਲ ਇਸ ਮਾਮਲੇ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ ਨੂੰ ਧਿਆਨ ਵਿਚ ਨਾ ਹੋਣ ਦੀ ਗੱਲ ਆਖੀ।Drug addiction girls Bigger disclosure,DSP and SHO Drug addiction habitਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਇਸ ਰਸਮੀ ਉਦਘਾਟਨ ਵਿਚ ਸ਼ਾਮਲ ਸਨ ਉਨ੍ਹਾਂ ਨੇ ਭਰੋਸਾ ਦਵਾਇਆ ਕਿ ਇਸ ਮਾਮਲੇ ਦੀ ਜਾਂਚ ਪੂਰੀ ਡੂੰਘਾਈ ਨਾਲ ਕੀਤੀ ਜਾਵੇਗੀ ਨਾਲ ਹੀ ਉਹ ਕਿਹਾ ਕਿ ਜੇਕਰ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਸਬੰਧਤ ਪੁਲਿਸ ਅਧਿਕਾਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਵਾਈ ਜਾਵੇਗੀ।ਇਹ ਕੋਈ ਪਹਿਲਾ ਮਾਮਲਾ ਨਹੀਂ ਜੋ ਨਸ਼ਿਆਂ ਨੂੰ ਲੈ ਕੇ ਪੁਲਿਸ ਦੇ ਅਧਿਕਾਰੀਆਂ ਨਾਲ ਜੁੜਿਆ ਹੋਵੇ।ਇਸ ਤੋਂ ਪਹਿਲਾਂ ਵੀ ਨਸ਼ਿਆਂ ਦਾ ਜੇਲ੍ਹਾਂ ਵਿਚ ਵਿਕਣਾ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਇਸ ਵਿਚ ਸ਼ਾਮਲ ਹੋਣਾ ਆਮ ਹੀ ਸੁਰਖੀਆਂ ਦਾ ਹਿੱਸਾ ਬਣਿਆ ਹੈ। https://www.facebook.com/ptcnewsonline/videos/1890081141011946/ -PTCNews


Top News view more...

Latest News view more...

LIVE CHANNELS