ਵੀਜ਼ੇ ਸਬੰਧੀ ਜਾਣਕਾਰੀ ਦੇਣ ਲਈ ਕੈਨੇਡਾ ਦੂਤਘਰ ਪੰਜਾਬ ਭਰ 'ਚ ਲਗਾਏਗਾ ਸੈਮੀਨਾਰ

By  Jashan A December 17th 2019 09:39 PM

ਵੀਜ਼ੇ ਸਬੰਧੀ ਜਾਣਕਾਰੀ ਦੇਣ ਲਈ ਕੈਨੇਡਾ ਦੂਤਘਰ ਪੰਜਾਬ ਭਰ 'ਚ ਲਗਾਏਗਾ ਸੈਮੀਨਾਰ ਕੈਨੇਡਾ ਵੀਜ਼ੇ ਬਾਰੇ ਲੋਕ ਏਜੰਟਾਂ ਦੇ ਧੋਖੇ ਤੋਂ ਬਚਣ- ਅਵਾਸ ਮੈਨੇਜਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੈਨੇਡਾ ਦੂਤ ਘਰ ਨਾਲ ਮਿਲ ਕੇ ਕਰਵਾਇਆ ਪ੍ਰੋਗਰਾਮ ਹਰੇਕ ਤਰਾਂ ਦੇ ਵੀਜ਼ੇ ਬਾਰੇ ਕੈਨੇਡੀਅਨ ਅਧਿਕਾਰੀਆਂ ਨੇ ਦਿੱਤੀ ਬਾਖੂਬੀ ਜਾਣਕਾਰੀ ਅੰਮ੍ਰਿਤਸਰ: ਪੰਜਾਬ ਤੋਂ ਪੜਾਈ, ਕੰਮ, ਆਵਾਸ ਅਤੇ ਘੁੰਮਣ-ਫਿਰਨ ਲਈ ਕੈਨੇਡਾ ਜਾਣ ਦੀ ਚਾਹਤ ਰੱਖਣ ਵਾਲੇ ਲੋਕਾਂ ਨੂੰ ਕੁੱਝ ਏਜੰਟਾਂ ਦੀਆਂ ਮੋਮੋਠੱਗਣੀਆਂ ਗੱਲਾਂ ਅਤੇ ਧੋਖੇ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੀ ਅਗਵਾਈ ਹੇਠ ਕੈਨੇਡਾ ਦੇ ਦੂਤਘਰ ਅਧਿਕਾਰੀਆਂ ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਬੋਲਦੇ ਕੈਨੇਡਾ ਦੂਤਘਰ ਦੇ ਅਵਾਸ ਪ੍ਰੋਗਰਾਮ ਮੈਨੇਜਰ ਸ੍ਰੀ ਏਲਕ ਐਡਮਸਕੀ ਨੇ ਐਲਾਨ ਕੀਤਾ ਕਿ ਉਹ ਪੰਜਾਬ ਦੇ ਹਰੇਕ ਜ਼ਿਲ੍ਹੇ 'ਚ ਅਜਿਹੇ ਸੈਮੀਨਾਰ ਲਗਾ ਕੇ ਵੱਧ ਤੋਂ ਵੱਧ ਜਾਣਕਾਰੀ ਲੋਕਾਂ ਨੂੰ ਦੇਣਗੇ। ਉਨਾਂ ਹਾਜ਼ਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਜਾਣਕਾਰੀ ਵੱਧ ਤੋਂ ਵੱਧ ਅੱਗੇ ਸ਼ਾਂਝੀ ਕਰਨ, ਤਾਂ ਜੋ ਲੋਕ ਆਪਣਾ ਵੀਜ਼ਾ ਆਪ ਅਪਲਾਈ ਕਰ ਸਕਣ ਦੇ ਯੋਗ ਹੋ ਸਕਣ। ਇਸ ਮੌਕੇ ਪੰਜਾਬ ਦੇ ਸਕਿਲ ਡਿਵਲਪਮੈਂਟ ਸਲਾਹਕਾਰ ਸੰਦੀਪ ਕੌੜਾ ਨੇ ਕਿਹਾ ਕਿ ਅੱਜ ਭਾਰਤ ਸਭ ਤੋਂ ਵੱਧ ਨੌਜਵਾਨਾਂ ਦੀ ਅਬਾਦੀ ਵਾਲਾ ਦੇਸ਼ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਹੁਨਰਮੰਦ ਸਿੱਖਿਆ ਦੇ ਕੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤੱਕ ਕਾਰੋਬਾਰ ਤੇ ਕੰਮ ਲਈ ਭੇਜ ਸਕੀਏ। ਉਨਾਂ ਕਿਹਾ ਕਿ ਜਰਮਨ, ਜਾਪਾਨ ਅਤੇ ਕੈਨੇਡਾ ਨਾਲ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਸਮਝੌਤੇ ਕੀਤੇ ਹਨ, ਜਿਸ ਰਾਹੀਂ ਅਸੀਂ ਉਕਤ ਦੇਸ਼ਾਂ ਨੂੰ ਉਨਾਂ ਦੀ ਮੰਗ ਅਨੁਸਾਰ ਸਿੱਖਿਅਤ ਨੌਜਵਾਨ ਤਿਆਰ ਕਰਕੇ ਦਿਆਂਗੇ। ਹੋਰ ਪੜ੍ਹੋ: ਡੀਜੀਪੀ ਨੇ ਡੀਐਸਪੀ ਦਾ ਸਮਰਥਨ ਕਿਉਂ ਨਹੀਂ ਕੀਤਾ ਅਤੇ ਆਸ਼ੂ ਦੇ ਦਬਾਅ ਅੱਗੇ ਝੁਕਦਿਆਂ ਉਸ ਨੂੰ ਕਿਉਂ ਕੀਤਾ ਮੁਅੱਤਲ ? :ਸ਼੍ਰੋਮਣੀ ਅਕਾਲੀ ਦਲ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਇਸ ਮੌਕੇ ਨੌਜਵਾਨਾਂ ਨੂੰ ਕਿਰਤ ਸਭਿਆਚਾਰ ਅਪਨਾਉਣ ਦੀ ਲੋੜ ਉਤੇ ਜ਼ੋਰ ਦਿੰਦੇ ਕਿਹਾ ਕਿ ਜਦ ਤਕ ਤੁਸੀਂ ਹੱਥੀਂ ਕੰਮ ਕਰਨ ਦੀ ਆਦਤ ਨਹੀਂ ਪਾਉਂਦੇ ਤਦ ਤੱਕ ਕਾਮਯਾਬ ਨਹੀਂ ਹੋ ਸਕਦੇ। ਉਨਾਂ ਕਿਹਾ ਕਿ ਭਾਰਤ ਤੇ ਵਿਦੇਸ਼ਾਂ ਵਿਚ ਵੱਡਾ ਫਰਕ ਇਹੀ ਹੈ ਕਿ ਸਾਡੇ ਬੱਚੇ ਇੱਥੇ ਕੰਮ ਕਰਕੇ ਖੁਸ਼ ਨਹੀਂ, ਪਰ ਵਿਦੇਸ਼ ਜਾ ਕੇ ਹੱਢ ਭੰਨਵੀਂ ਮਿਹਨਤ ਕਰ ਰਹੇ ਹਨ। ਕੈਨੇਡਾ ਦੇ ਮਾਈਗਰੇਸ਼ਨ ਆਊਟਰੀਚ ਅਫਸਰ ਅਨਿੰਦਿਤਾ ਬੁਰਾਗੈਨ ਅਤੇ ਅੰਜਲੀ ਗਿਲ ਨੇ ਕੈਨੇਡਾ ਦੇ ਪੜਾਈ, ਵਰਕ, ਅਵਾਸ, ਵਿਜ਼ਟਰ ਵੀਜ਼ੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਕਿਹਾ ਕਿ ਵੀਜ਼ਾ ਫਾਰਮ ਆਨ ਲਾਈਨ ਭਰਨ ਨੂੰ ਤਰਜੀਹ ਦਿਉ ਕਿਉਂਕਿ ਇਹ ਛੇਤੀ ਅਤੇ ਸੌਖਾ ਨਿਪਟਾਇਆ ਜਾਣ ਵਾਲਾ ਕੰਮ ਹੈ। ਉਨਾਂ ਇਹ ਵੀ ਕਿਹਾ ਕਿ ਕਦੇ ਵੀ ਫਾਰਮ ਵਿਚ ਏਜੰਟ ਦਾ ਫੋਨ ਨੰਬਰ, ਈ ਮੇਲ ਜਾਂ ਪਤਾ ਨਾ ਦਿਉ, ਕਿਉਂਕਿ ਇਸ ਨਾਲ ਦੂਤਘਰ ਨੂੰ ਕਈ ਵਾਰ ਜਾਣਕਾਰੀ ਦੇਰ ਨਾਲ ਜਾਂ ਗਲਤ ਮਿਲਦੀ ਹੈ, ਜੋ ਕਿ ਵੀਜ਼ਾ ਬਿਨੇ ਪੱਤਰ ਰੱਦ ਹੋਣ ਦਾ ਕਾਰਨ ਬਣ ਜਾਂਦੀ ਹੈ। ਉਨਾਂ ਦੱਸਿਆ ਕਿ ਵਿਜ਼ਟਰ ਵੀਜ਼ੇ ਲਈ ਕੈਨੇਡਾ ਜਾਣ ਦਾ ਮਕਸਦ, ਸੱਦਾ ਪੱਤਰ ਜਾਂ ਘੁੰਮਣ ਵਾਲੀਆਂ ਥਾਵਾਂ ਦਾ ਤਾਰੀਕ ਵਾਰ ਵਰਨਣ, ਫੰਡਾਂ ਦਾ ਵਿਸਥਾਰ, ਛੁੱਟੀ ਦੀ ਪ੍ਰਵਾਨਗੀ, ਰੱਦ ਹੋਏ ਵੀਜ਼ੇ ਬਿਨੈ ਪੱਤਰ ਸਬੰਧੀ ਵੀ ਜਾਣਕਾਰੀ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ। ਇਸੇ ਤਰਾਂ ਪੜ•ਾਈ ਲਈ ਕੈਨੇਡਾ ਜਾਣ ਵੇਲੇ ਕਾਲਜ ਜਾਂ ਯੂਨੀਵਰਸਿਟੀ ਤੋਂ ਪ੍ਰਵਾਨਗੀ ਪੱਤਰ, ਫੰਡ, ਟਰਾਂਸਕ੍ਰਿਪਟ ਆਦਿ ਜ਼ਰੂਰ ਬਿਨੇ ਪੱਤਰ ਨਾਲ ਲਗਾਉ। ਵੀਜ਼ਾ ਮਹਿਰਾਂ ਨੇ ਦੱਸਿਆ ਕਿ ਬੱਚੇ ਪੜਾਈ ਦੌਰਾਨ ਹਫ਼ਤੇ ਵਿਚ ਕੇਵਲ 20 ਘੰਟੇ ਕੰਮ ਕਰ ਸਕਦੇ ਹਨ, ਪਰ ਛੁੱਟੀਆਂ ਵਿਚ ਇਹ ਸਮਾਂ ਵਧਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਬੱਚਾ ਕਾਲਜ ਜਾਂ ਯੂਨੀਵਰਸਿਟੀ ਕੈਂਪਸ ਵਿਚ ਵੀ ਕੰਮ ਕਰਦਾ ਹੈ ਤਾਂ ਵੀ ਕੰਮ ਲਈ ਵੱਧ ਸਮਾਂ ਮਿਲ ਸਕਦਾ ਹੈ। ਪਰ ਇਸ ਤੋਂ ਬਿਨਾਂ ਵੱਧ ਕੰਮ ਕਰਨ ਉਤੇ ਫੜ•ੇ ਜਾਣ ਤੇ ਡਿਪੋਰਟ ਕਰ ਦਿੱਤਾ ਜਾ ਸਕਦਾ ਹੈ। ਮਾਹਿਰਾਂ ਨੇ ਦੱਸਿਆ ਕਿ ਵਿਦਿਆਰਥੀ ਨੂੰ ਵਰਕ ਪਰਮਿਟ ਕੇਵਲ ਕੈਨੇਡਾ ਵਿਚ ਪੜਾਈ ਪੂਰੀ ਕਰਨ ਉਤੇ ਹੀ ਮਿਲਦਾ ਹੈ, ਅੱਧ-ਵਿਚਾਲੇ ਪੜ•ਾਈ ਛੱਡਣ ਉਤੇ ਨਹੀਂ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਆਹੇ ਹੋਣ ਦੀ ਸੂਰਤ ਵਿਚ ਜੀਵਨ ਸਾਥੀ ਨੂੰ ਓਪਟ ਵਰਕ ਪਰਮਿਟ ਮਿਲ ਸਕਦਾ ਹੈ, ਜਿਸ ਲਈ ਕੈਨੇਡਾ ਵਿਚ ਕੰਮ ਦੀ ਆਫਰ ਹੋਣਾ ਜ਼ਰੂਰੀ ਨਹੀਂ। ਬੱਚਿਆਂ ਨੇ ਇਸ ਸੈਮੀਨਾਰ ਨੂੰ ਬੜੀ ਉਤਸੁਕਤਾ ਨਾਲ ਸੁਣਿਆ ਅਤੇ ਫਿਰ ਮਾਹਿਰਾਂ ਨਾਲ ਵੀਜ਼ੇ ਬਾਰੇ ਸਵਾਲ-ਜਵਾਬ ਵੀ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਜਸਬੀਰ ਸਿੰਘ ਸਹਾਇਕ ਸਿੱਖਿਆ ਅਧਿਕਾਰੀ, ਗੁਰਭੇਜ ਸਿੰਘ ਸਕਿਲ ਮਿਸ਼ਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਸੈਮੀਨਾਰ ਉਪਰੰਤ ਕੈਨੇਡਾ ਦੂਤਘਰ ਦੇ ਅਵਾਸ ਪ੍ਰੋਗਰਾਮ ਮੈਨੇਜਰ ਸ੍ਰੀ ਏਲਕ ਐਡਮਸਕੀ ਅਤੇ ਮਾਈਗਰੇਸ਼ਨ ਆਊਟਰੀਚ ਅਫਸਰ ਅਨਿੰਦਤਾ ਬੁਰਗੋਹੇਨ ਅਤੇ ਅੰਜਲੀ ਗਿਲ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਧਿਕਾਰੀਆਂ ਨਾਲ ਬਚਤ ਭਵਨ ਵਿਖੇ ਵਰਕ ਪਰਮਿਟ ਅਤੇ ਵੀਜਾ ਸਟੱਡੀ ਨੂੰ ਲੈ ਕੇ ਮੀਟਿੰਗ ਵੀ ਕੀਤੀ ਗਈ। -PTC News

Related Post