ਅਫਗਾਨਿਸਤਾਨ : ਏਅਰ ਫੋਰਸ ਦੇ C-130J ਜਹਾਜ਼ ਨੇ 85 ਤੋਂ ਵੱਧ ਭਾਰਤੀਆਂ ਨਾਲ ਕਾਬੁਲ ਤੋਂ ਭਰੀ ਉਡਾਣ

By  Riya Bawa August 21st 2021 11:28 AM

ਕਾਬੁਲ: ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ 'ਤੇ ਤਾਲਿਬਾਨ ਦੇ ਕੰਟਰੋਲ ਮਗਰੋਂ ਹਫੜਾ-ਦਫੜੀ ਦਾ ਮਾਹੌਲ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਦੀ ਧਰਤੀ 'ਤੇ ਫਸੇ ਭਾਰਤੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਹਵਾਈ ਸੈਨਾ ਦੇ ਇੱਕ ਸੀ -130 ਜੇ ਟਰਾਂਸਪੋਰਟ ਜਹਾਜ਼ ਨੇ ਸ਼ਨੀਵਾਰ ਨੂੰ 85 ਭਾਰਤੀਆਂ ਦੇ ਨਾਲ ਕਾਬੁਲ ਤੋਂ ਉਡਾਣ ਭਰੀ ਸੀ। ਜਹਾਜ਼ ਰਿਫ਼ਉਲਿੰਗ ਦੇ ਲਈ ਤਾਜਿਕਸਤਾਨ ਵਿੱਚ ਰੁਕਿਆ, ਜਿਸਦੇ ਬਾਅਦ ਇਹ ਅਗਲੇ ਕੁਝ ਘੰਟਿਆਂ ਵਿੱਚ ਭਾਰਤ ਪਹੁੰਚ ਜਾਵੇਗਾ। ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਦੇਸ਼ ਦੇ ਨਾਗਰਿਕਾਂ ਨੂੰ ਕਾਬੁਲ ਤੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਦੌਰਾਨ, ਹਵਾਈ ਫ਼ੌਜ ਦਾ ਇੱਕ ਸੀ -17 ਟਰਾਂਸਪੋਰਟ ਜਹਾਜ਼ ਕਾਬੁਲ ਲਈ ਉਡਾਣ ਭਰਨ ਲਈ ਤਿਆਰ ਹੈ। ਦੱਸ ਦੇਈਏ ਕਿ ਅਜਿਹੇ ਸੰਕੇਤ ਹਨ ਕਿ ਭਾਰਤੀ ਹਵਾਈ ਸੈਨਾ ਦੇ ਸੀ -17 ਜਹਾਜ਼ ਸ਼ਨੀਵਾਰ ਨੂੰ 250 ਤੋਂ ਵੱਧ ਲੋਕਾਂ ਦੇ ਨਾਲ ਉਡਾਣ ਭਰ ਸਕਣਗੇ ਅਤੇ ਦੁਪਹਿਰ ਨੂੰ ਭਾਰਤ ਪਹੁੰਚੇਗਾ। ਇਸਦੇ ਨਾਲ ਹੀ ਜਲਦੀ ਹੀ ਇੱਕ ਹੋਰ ਫੌਜੀ ਜਹਾਜ਼ ਭੇਜ ਕੇ ਬਾਕੀ ਲੋਕਾਂ ਨੂੰ ਕੱਢਣ ਦੀ ਤਿਆਰੀ ਵੀ ਕਰ ਲਈ ਗਈ ਹੈ। ਇਸ ਦੌਰਾਨ ਕਾਬੁਲ ਵਿੱਚ ਫਸੇ ਭਾਰਤੀ ਨਾਗਰਿਕ ਅਤੇ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਅਫਗਾਨ ਨਾਗਰਿਕ ਬਹੁਤ ਮੁਸ਼ਕਲ ਹਾਲਤਾਂ ਵਿੱਚ ਸੀ -17 ਸਹਾਇਤਾ ਉਡਾਣ ਦੀ ਉਡੀਕ ਕਰ ਰਹੇ ਹਨ।

ਸੂਤਰਾਂ ਮੁਤਾਬਕ ਇਹ ਸਮੱਸਿਆ ਹਵਾਈ ਅੱਡੇ 'ਤੇ ਫੌਜੀ ਜਹਾਜ਼ਾਂ ਦੀ ਉਡਾਣ 'ਚ ਤਾਲਮੇਲ ਨਾਲ ਜੁੜੀ ਹੋਈ ਹੈ। ਚੁਣੌਤੀਆਂ ਕਾਰਨ ਭਾਰਤੀ ਹਵਾਈ ਸੈਨਾ ਦਾ ਸੀ -17 ਗਲੋਬਮਾਸਟਰ ਜਹਾਜ਼ ਪਿਛਲੇ 48 ਘੰਟਿਆਂ ਤੋਂ ਦੁਸ਼ਾਂਬੇ, ਤਜ਼ਾਕਿਸਤਾਨ ਵਿੱਚ ਹੈ ਅਤੇ ਕਾਬੁਲ ਲਈ ਉਡਾਣ ਦੇ ਸੰਕੇਤ ਦੀ ਉਡੀਕ ਕਰ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਉਡਾਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ।

Indian Air Force C-17 aircraft carrying over 120 Indian officials, returning from Kabul, lands in Gujarat

ਖਾਸ ਗੱਲ ਇਹ ਹੈ ਕਿ ਭਾਰਤ ਲੋੜ ਪੈਣ 'ਤੇ ਕਤਰ ਦੀਆਂ ਉਡਾਣਾਂ ਰਾਹੀਂ ਭਾਰਤੀਆਂ ਨੂੰ ਕਾਬੁਲ ਤੋਂ ਬਾਹਰ ਕੱਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਤੋਂ ਬਾਅਦ ਕੈਮਰਿਆਂ ਦੇ ਸਾਹਮਣੇ ਕਿਹਾ ਸੀ ਕਿ ਭਾਰਤ ਸਰਕਾਰ ਦੀ ਪਹਿਲੀ ਤਰਜੀਹ ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣਾ ਹੈ। ਇਸਦੇ ਲਈ ਅਸੀਂ ਅਮਰੀਕਾ ਸਮੇਤ ਸਾਰੇ ਮਹੱਤਵਪੂਰਨ ਅੰਤਰਰਾਸ਼ਟਰੀ ਭਾਈਵਾਲਾਂ ਦੇ ਸੰਪਰਕ ਵਿੱਚ ਹਾਂ।

-PTCNews

Related Post