ਵੱਡੀ ਖ਼ਬਰ: ਮੋਹਾਲੀ 'ਚ ਇੱਕ ਹੋਰ ਕੋਰੋਨਾ ਪੀੜਤ ਦੀ ਪੁਸ਼ਟੀ, ਪੰਜਾਬ 'ਚ ਗਿਣਤੀ ਹੋਈ 22

By  Jashan A March 23rd 2020 11:32 AM

ਮੁਹਾਲੀ: ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਭਾਰਤ 'ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 22 ਹੋ ਗਈ ਹੈ।

ਤਾਜ਼ਾ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਪੀ.ਜੀ ਮਾਲਕਣ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ, ਜਿਸ ਦੀ ਜਾਣਕਾਰੀ ਸਿਵਲ ਸਰਜਨ ਵੱਲੋਂ ਸਾਂਝੀ ਕੀਤੀ ਗਈ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ 3 ਲੜਕੀਆਂ ਦੀ ਰਿਪੋਰਟ ਨੇਗੀਟਿਵ ਆਈ ਹੈ। ਬੀਤੇ ਦਿਨ ਨਵਾਂਸ਼ਹਿਰ ‘ਚ ਕੋਰੋਨਾਵਾਇਰਸ ਦੇ 7 ਹੋਰ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

ਹੋਰ ਪੜ੍ਹੋ: ਪੰਜਾਬ 'ਚ ਬੇਖੌਫ ਹੋਏ ਲੁਟੇਰੇ, ਪਿਸਤੌਲ ਦੀ ਨੋਕ 'ਤੇ ਹੋਟਲ ਮਾਲਕ ਤੋਂ ਖੋਹੀ ਕਾਰ

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਨੂੰ ਮੱਦੇਨਜ਼ਰ ਰੱਖਦਿਆਂ ਸੂਬਾ ਸਰਕਾਰ ਨੇ ਪੰਜਾਬ ਨੂੰ ਲਾਕਡਾਊਨ ਕਰ ਦਿੱਤਾ ਹੈ।

ਅੱਜ ਸਵੇਰੇ 6 ਵਜੇ ਤੋਂ ਸੂਬੇ ਅੰਦਰ ਲਾਕਡਾਊਨ ਸ਼ੁਰੂ ਹੋ ਗਿਆ ਹੈ, ਜੋ 31 ਮਾਰਚ ਰਾਤ 9 ਵਜੇ ਤੱਕ ਲਾਗੂ ਰਹੇਗਾ। ਇਸ ਦੌਰਾਨ ਪੰਜਾਬ ‘ਚ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ ਤੇ ਜਨਤਕ ਥਾਂਵਾਂ ‘ਤੇ 10 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਈ ਹੈ।

-PTC News

Related Post