'ਰਮਾਇਣ ਦੇ ਰਾਮ' ਨੇ ਰੱਖਿਆ ਰਾਜਨੀਤੀ 'ਚ ਪੈਰ, ਦਿੱਲੀ 'ਚ ਕੀਤੀ ਬੀਜੇਪੀ 'ਚ ਸ਼ਮੂਲੀਅਤ

By  Jagroop Kaur March 18th 2021 05:22 PM

80 ਦੇ ਦਸ਼ਕ ਵਿਚ ਟੀਵੀ ਇੰਡਸਟਰੀ 'ਚ ਰਾਮ ਵੱਜੋਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਦਾਕਾਰ ਆਲੋਕ ਗੋਇਲ ਅੱਜ ਰਾਜਨੀਤੀ 'ਚ ਸ਼ਮੂਲੀਅਤ ਕਰ ਚੁਕੇ ਹਨ। ਉਹਨਾਂ ਨੇ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਦਾ ਲੜ ਫੜ੍ਹ ਲਿਆ ਹੈ।

 

ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਨ੍ਹਾਂ 9 ਜਿਲ੍ਹਿਆਂ ‘ਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ

ਉਹ ਚਾਰ ਰਾਜਾਂ ਅਤੇ ਪੁਡੂਚੇਰੀ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਹਨ। ਜਿਸ ਨਾਲ ਕਿਹਾ ਜਾ ਰਿਹਾ ਹੈ ਕਿ ਇਕ ਨਵਾਂ ਪੜਾਅ ਸ਼ੁਰੂ ਕੀਤਾ ਹੈ ਉਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਪਾਰਟੀ ਨੂੰ ਮਜਬੂਤੀ ਮਿਲੇਗੀ। ਕਿਓਂਕਿ ਉਹਨਾਂ ਦੀ ਛਵੀ ਨੂੰ ਲੋਕ ਬੇਹੱਦ ਪਸੰਦ ਕਰਦੇ ਆਏ ਹਨ।Alok govil

Alok govilਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

ਮੇਰਠ ਦੇ ਛਾਉਣੀ ਸ਼ਹਿਰ ਵਿੱਚ ਜੰਮੇ, ਵਾਟਰ ਵਰਕਸ ਇੰਜੀਨੀਅਰ ਦੇ ਪੁੱਤਰ ਗੋਵਿਲ ਨੇ ਸਹਾਰਨਪੁਰ ਅਤੇ ਸ਼ਾਹਜਹਾਨਪੁਰ ਦੇ ਕਈ ਸਕੂਲਾਂ ਵਿੱਚ ਪੜ੍ਹਾਈ ਕੀਤੀ। ਸਕੂਲ ਤੋਂ ਬਾਅਦ, ਉਸਨੇ ਮੇਰਠ ਵਿਖੇ ਬੀਐਸਸੀ ਲਈ ਦਾਖਲਾ ਲਿਆ ਅਤੇ ਇਸ ਨੂੰ ਮਥੁਰਾ ਤੋਂ ਪੂਰਾ ਕੀਤਾ।

ਇਸ ਤੋਂ ਪਹਿਲਾ ਉਹ ਫ਼ਿਲਮ ਵਿਚ ਵੀ ਅਦਾਕਾਰੀ ਦਿਖਾ ਚੁਕੇ ਹਨ। ਉਹਨਾਂ ਦ ਫਿਲ ਪਹੇਲੀ 1977 'ਚ ਆਈ ਸੀ ਜਿਸ ਨਾਲ ਉਹਨਾਂ ਨੂੰ ਨਵੀਂ ਪਹਿਚਾਣ ਮਿਲੀ ਸੀ , ਇਸ ਤੋਂ ਬਾਅਦ ਉਹਨਾਂ ਰਾਮਾਇਣ ਰਹਿਣ ਲੋਕਾਂ ਦੇ ਦਿਲਾਂ ਚ ਅਜਿਹਾ ਘਰ ਕੀਤਾ ਕਿ ਲੋ ਅੱਜ ਵੀ ਉਹਨਾਂ ਨੂੰ ਰੱਬ ਵੱਜੋਂ ਪੂਜਦੇ ਆਏ ਹਨ।

Related Post