ਅਰਵਿੰਦ ਕੇਜਰੀਵਾਲ ਦੀ ਧੀ ਨੂੰ ਧਮਕੀ ਦੇਣ ਵਾਲਾ ਚੜਿਆ ਪੁਲਿਸ ਅੜਿੱਕੇ ,ਕੀਤਾ ਇਹ ਖੁਲਾਸਾ !

By  Shanker Badra January 16th 2019 01:46 PM -- Updated: January 16th 2019 02:57 PM

ਅਰਵਿੰਦ ਕੇਜਰੀਵਾਲ ਦੀ ਧੀ ਨੂੰ ਧਮਕੀ ਦੇਣ ਵਾਲਾ ਚੜਿਆ ਪੁਲਿਸ ਅੜਿੱਕੇ ,ਕੀਤਾ ਇਹ ਖੁਲਾਸਾ ! ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਕੇਜਰੀਵਾਲ ਨੂੰ ਬੀਤੇ ਦਿਨੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ।ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਕਾਰਵਾਈ ਕਰਦਿਆਂ ਧਮਕੀ ਦੇਣ ਵਾਲੇ ਦੀ ਪਹਿਚਾਣ ਕਰ ਲਈ ਅਤੇ ਹੁਣ ਪੁਲਿਸ ਅੜਿੱਕੇ ਆ ਗਿਆ ਹੈ।ਪੁਲਿਸ ਨੇ ਇਸ ਮਾਮਲੇ ‘ਚ ਵਿਕਾਸ ਨਾਂ ਦੇ ਸਖ਼ਸ਼ ਨੂੰ ਗ੍ਰਿਫ਼ਤਾਰ ਕੀਤਾ ਹੈ।ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। [caption id="attachment_241199" align="aligncenter" width="300"]Arvind Kejriwal daughter Harshita Kejriwal Threatening Delhi Police Arrested ਅਰਵਿੰਦ ਕੇਜਰੀਵਾਲ ਦੀ ਧੀ ਨੂੰ ਧਮਕੀ ਦੇਣ ਵਾਲਾ ਚੜਿਆ ਪੁਲਿਸ ਅੜਿੱਕੇ ,ਕੀਤਾ ਇਹ ਖੁਲਾਸਾ ![/caption] ਮਿਲੀ ਜਾਣਕਾਰੀ ਮੁਤਾਬਕ ਧਮਕੀ ਦੇਣ ਵਾਲਾ ਸ਼ਖਸ ਮਾਨਸਿਕ ਤੌਰ 'ਤੇ ਬਿਮਾਰ ਹੈ।ਉਸਨੇ ਖੁਲਾਸਾ ਕੀਤਾ ਕਿ ਉਸਨੇ ਆਪਣਾ ਇਲਾਜ ਕਰਾਉਣ ਦੀ ਮਨਸ਼ਾ ਨਾਲ ਆਪਣੇ ਫੋਨ ਤੋਂ ਈਮੇਲ ਭੇਜੀ ਸੀ।ਪੁਲਿਸ ਨੇ ਮੁਲਜ਼ਮ ਨੂੰ ਰਾਏਬਰੇਲੀ ਤੋਂ ਗ੍ਰਿਫਤਾਰ ਕਰਕੇ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ। [caption id="attachment_241201" align="aligncenter" width="300"]Arvind Kejriwal daughter Harshita Kejriwal Threatening Delhi Police Arrested ਅਰਵਿੰਦ ਕੇਜਰੀਵਾਲ ਦੀ ਧੀ ਨੂੰ ਧਮਕੀ ਦੇਣ ਵਾਲਾ ਚੜਿਆ ਪੁਲਿਸ ਅੜਿੱਕੇ ,ਕੀਤਾ ਇਹ ਖੁਲਾਸਾ ![/caption] ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੀਐਮ ਕੇਜਰੀਵਾਲ ਦੀ ਆਫੀਸ਼ਿਅਲ ਈ-ਮੇਲ ਆਈਡੀ ਉਤੇ ਇੱਕ ਮੇਲ ਭੇਜਿਆ ਗਿਆ ਸੀ, ਜਿਸ ਵਿਚ ਉਨ੍ਹਾਂ ਦੀ ਧੀ ਨੂੰ ਅਗਵਾਹ ਕਰਨ ਦੀ ਧਮਕੀ ਦਿਤੀ ਗਈ ਸੀ।ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਕੇਜਰੀਵਾਲ ਦੀ ਧੀ ਦੀ ਸੁਰੱਖਿਆ ਵਿਚ ਇਕ Protective Service Officer (PSO) ਨੂੰ ਤੈਨਾਤ ਕਰ ਦਿੱਤਾ ਅਤੇ ਨਾਲ ਹੀ ਮਾਮਲੇ ਦੀ ਜਾਂਚ ਸਾਇਬਰ ਸੈਲ ਨੂੰ ਸੌਂਪ ਦਿਤੀ।ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਈ-ਮੇਲ ਉਤੇ ਸੀਐਮ ਕੇਜਰੀਵਾਲ ਦੀ ਧੀ ਨੂੰ ਧਮਕੀ ਦਿਤੀ ਗਈ ਅਤੇ ਫਿਰ ਦੂਜੇ ਈ-ਮੇਲ ਵਿਚ ਧਮਕੀਬਾਜ਼ ਨੇ ਕਿਹਾ ਕਿ ਉਸ ਨੇ ਮਜਾਕ ਵਿਚ ਧਮਕੀ ਭਰਿਆ ਈ-ਮੇਲ ਭੇਜਿਆ ਹੈ।ਇਸ ਮਾਮਲੇ ਵਿਚ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਸਾਇਬਰ ਸੈਲ ਦੋਸ਼ੀ ਦੀ ਤਲਾਸ਼ ਕਰ ਰਹੀ ਸੀ। [caption id="attachment_241200" align="aligncenter" width="300"]Arvind Kejriwal daughter Harshita Kejriwal Threatening Delhi Police Arrested ਅਰਵਿੰਦ ਕੇਜਰੀਵਾਲ ਦੀ ਧੀ ਨੂੰ ਧਮਕੀ ਦੇਣ ਵਾਲਾ ਚੜਿਆ ਪੁਲਿਸ ਅੜਿੱਕੇ ,ਕੀਤਾ ਇਹ ਖੁਲਾਸਾ ![/caption] ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਲ 2017 ਵਿਚ ਸੀਐਮ ਕੇਜਰੀਵਾਲ ਦੇ ਆਫੀਸ਼ਿਅਲ ਈ-ਮੇਲ ਆਈਡੀ ਉਤੇ ਮੇਲ ਭੇਜ ਕੇ ਧਮਕੀ ਦਿਤੀ ਗਈ ਸੀ।ਇਸ ਵਿਚ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। -PTCNews

Related Post