CDS ਬਿਪਿਨ ਰਾਵਤ ਅਤੇ ਮਾਂ ਮਧੁਲਿਕਾ ਦੀਆਂ ਅਸਥੀਆਂ ਲੈ ਕੇ ਧੀਆਂ ਹਰਿਦੁਆਰ ਲਈ ਹੋਈਆਂ ਰਵਾਨਾ

By  Shanker Badra December 11th 2021 09:51 AM

ਨਵੀਂ ਦਿੱਲੀ : ਦੇਸ਼ ਦੇ ਪਹਿਲੇ ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਪੰਜ ਤੱਤਾਂ 'ਚ ਵਿਲੀਨ ਹੋ ਗਏ ਹਨ। ਦੋਵੇਂ ਧੀਆਂ ਨੇ ਆਪਣੇ ਮਾਤਾ-ਪਿਤਾ ਦਾ ਅੰਤਿਮ ਸਸਕਾਰ ਕੀਤਾ। ਪੂਰੇ ਦੇਸ਼ ਨੇ ਨਮ ਅੱਖਾਂ ਨਾਲ ਉਸ ਨੂੰ ਅਲਵਿਦਾ ਕਹਿ ਦਿੱਤਾ। ਹੁਣ ਉਨ੍ਹਾਂ ਦੀਆਂ ਅਸਥੀਆਂ ਲੈ ਕੇ ਉਨ੍ਹਾਂ ਦੀਆਂ ਦੋਵੇਂ ਧੀਆਂ ਕ੍ਰਿਤਿਕਾ ਅਤੇ ਤਾਰਿਣੀ ਹਰਿਦੁਆਰ ਲਈ ਰਵਾਨਾ ਹੋ ਗਈਆਂ ਹਨ। ਇੱਥੇ ਗੰਗਾ ਘਾਟ 'ਤੇ ਅਸਥੀਆਂ ਮਾਂ ਗੰਗਾ 'ਚ ਵਹਾਅ ਦਿੱਤੀਆਂ ਜਾਣਗੀਆਂ।

CDS ਬਿਪਿਨ ਰਾਵਤ ਅਤੇ ਮਾਂ ਮਧੁਲਿਕਾ ਦੀਆਂ ਅਸਥੀਆਂ ਲੈ ਕੇ ਧੀਆਂ ਹਰਿਦੁਆਰ ਲਈ ਹੋਈਆਂ ਰਵਾਨਾ

ਜਾਣਕਾਰੀ ਅਨੁਸਾਰ ਇਸ ਦੌਰਾਨ ਰੱਖਿਆ ਰਾਜ ਮੰਤਰੀ ਅਜੈ ਭੱਟ ਅਤੇ ਸੂਬੇ ਦੇ ਹੋਰ ਸੀਨੀਅਰ ਪਤਵੰਤੇ ਮੌਜੂਦ ਰਹਿਣਗੇ।ਦੱਸ ਦਈਏ ਕਿ ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਨੂੰ ਰਾਜਧਾਨੀ ਨਵੀਂ ਦਿੱਲੀ ਦੇ ਬੇਰਾਰ ਸਕੁਏਅਰ 'ਤੇ ਉਨ੍ਹਾਂ ਦੀਆਂ ਬੇਟੀਆਂ ਦੇ ਕਹਿਣ 'ਤੇ ਇੱਕੋ ਚਿਤਾ 'ਤੇ ਜਲਾਇਆ ਗਿਆ ਸੀ। ਧੀਆਂ ਨੇ ਪੂਰੇ ਰੀਤੀ-ਰਿਵਾਜਾਂ ਨਾਲ ਆਪਣੇ ਮਾਤਾ-ਪਿਤਾ ਦਾ ਅੰਤਿਮ ਸੰਸਕਾਰ ਕੀਤਾ। ਸੀਡੀਐਸ ਰਾਵਤ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਦੌਰਾਨ ਤਿੰਨਾਂ ਸੈਨਾਵਾਂ ਦੇ ਪ੍ਰਧਾਨਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

CDS ਬਿਪਿਨ ਰਾਵਤ ਅਤੇ ਮਾਂ ਮਧੁਲਿਕਾ ਦੀਆਂ ਅਸਥੀਆਂ ਲੈ ਕੇ ਧੀਆਂ ਹਰਿਦੁਆਰ ਲਈ ਹੋਈਆਂ ਰਵਾਨਾ

ਦੱਸ ਦੇਈਏ ਕਿ ਸੀਡੀਐਸ ਦੇ ਦੇਹਾਂਤ ਦਾ ਦੁੱਖ ਹਰ ਦੇਸ਼ ਵਾਸੀ ਨੂੰ ਹੈ। ਹਰ ਅੱਖ ਨਮ ਹੈ। ਆਲਮ ਇਹ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕੇਰਲ ਤੋਂ ਲੈ ਕੇ ਕਸ਼ਮੀਰ ਤੱਕ ਲੋਕਾਂ ਨੇ ਸੀਡੀਐਸ ਨੂੰ ਸ਼ਰਧਾਂਜਲੀ ਦਿੱਤੀ। ਜਦੋਂ ਸੀਡੀਐਸ ਰਾਵਤ ਦੀ ਮ੍ਰਿਤਕ ਦੇਹ ਨੂੰ ਕੂਨੂਰ ਤੋਂ ਪਾਲਮ ਏਅਰਪੋਰਟ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ। ਦਿੱਲੀ ਵਿੱਚ ਵੀ ਅਜਿਹਾ ਹੀ ਸੀ। ਉਨ੍ਹਾਂ ਦੀ ਰਾਜਧਾਨੀ ਦਿੱਲੀ ਵਿੱਚ ਅੰਤਿਮ ਯਾਤਰਾ ਦੌਰਾਨ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ।

CDS ਬਿਪਿਨ ਰਾਵਤ ਅਤੇ ਮਾਂ ਮਧੁਲਿਕਾ ਦੀਆਂ ਅਸਥੀਆਂ ਲੈ ਕੇ ਧੀਆਂ ਹਰਿਦੁਆਰ ਲਈ ਹੋਈਆਂ ਰਵਾਨਾ

ਸੀਜੇਆਈ ਐਨਵੀ ਰਮੰਨਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਕਿਰਨ ਰਿਜਿਜੂ, ਕਾਂਗਰਸ ਨੇਤਾ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾ ਬੇਰਾਰ ਸਕੁਏਅਰ 'ਤੇ ਸੀਡੀਐਸ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ।

-PTCNews

Related Post