ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਗੋਲਡ ਮੈਡਲ

By  Shanker Badra August 20th 2018 08:26 PM

ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਗੋਲਡ ਮੈਡਲ:ਏਸ਼ੀਆ ਖੇਡਾਂ ਦੇ ਦੂਜੇ ਦਿਨ ਭਾਰਤੀ ਰੈਸਲਰ ਵਿਨੇਸ਼ ਫੋਗਾਟ (50 ਕਿਲੋ) ਨੇ ਭਾਰਤ ਦੀ ਝੋਲੀ ਚ ਦੂਜਾ ਗੋਲਡ ਮੈਡਲ ਪਾ ਦਿੱਤਾ।ਫੋਗਾਟ ਨੇ 50 ਕਿੱਲੋਵਰਗ 'ਚ ਜਪਾਨ ਦੀ ਖਿਡਾਰਣ ਨੂੰ 6-2 ਨਾਲ ਹਰਾ ਦਿੱਤਾ ਹੈ।ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮਹਿਲਾ ਪਹਿਲਵਾਨ ਨੇ ਏਸ਼ੀਅਨ ਖੇਡਾਂ 'ਚ ਗੋਲਡ ਜਿੱਤਿਆ ਹੈ। ਇਸ ਤੋਂ ਪਹਿਲਾਂ ਬਜਰੰਗ ਪੂਨੀਆ ਨੇ ਐਤਵਾਰ ਨੂੰ ਪਹਿਲਾ ਗੋਲਡ ਮੈਡਲ ਜਿੱਤਿਆ ਸੀ।ਇਸ ਤੋਂ ਪਹਿਲਾਂ ਦੀਪਕ ਕੁਮਾਰ ਨੇ ਸ਼ੂਟਿੰਗ ਚ ਭਾਰਤ ਨੂੰ ਸਿਲਵਰ ਮੈਡਲ ਜਿਤਾ ਕੇ ਦਿਨ ਦੀ ਸ਼ੁਰੂਆਤ ਕੀਤੀ।ਇਸ ਤੋਂ ਬਾਅਦ 19 ਸਾਲਾਂ ਲਕਸ਼ਯ ਨੇ ਟੈ੍ਰਪ ਸ਼ੂਟਿੰਗ ਚ ਸਿਲਵਰ ਮੈਡਲ ਜਿੱਤ ਕੇ ਭਾਰਤ ਦੇ ਨਾਂ ਇੱਕ ਹੋਰ ਮੈਡਲ ਜੋੜ ਦਿੱਤਾ। ਭਾਰਤ ਦੇ ਹੁਣ ਕੁੱਲ 5 ਮੈਡਲ ਹੋ ਗਏ ਹਨ।ਇਨ੍ਹਾਂ ਚ ਦੋ ਗੋਲਡ, ਦੋ ਸਿਲਵਰ ਅਤੇ ਇੱਕ ਬਰੋਨਜ਼ ਹੈ।ਕੁੱਲ ਮਿਲਾ ਕੇ ਪਹਿਲੇ ਦਿਨ ਭਾਰਤ ਨੇ ਕੁੱਲ ਦੋ ਮੈਡਲ ਜਿੱਤੇ ਸਨ। -PTCNews

Related Post