ਸ਼ਰੇਆਮ ਹੋਈ ਬੇਇੱਜਤੀ ਤੋਂ ਤੰਗ ਵਿਅਕਤੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼

By  Jagroop Kaur October 16th 2020 06:51 PM -- Updated: October 16th 2020 06:57 PM

ਖੰਨਾ : ਅਜ ਦੇ ਦਿਨਾਂ 'ਚ ਲੋਕਾਂ ਦਾ ਸਬਰ ਸੰਤੋਖ ਤਾਂ ਜਿਵੇਂ ਰਿਹਾ ਈ ਨਹੀਂ ਹੈ ਅਤੇ ਲੋਕ ਆਪਣਾ ਆਪਾ ਖੋ ਦਿੰਦੇ ਹਨ ਅਤੇ ਅਜਿਹੇ ਕਾਰੇ ਕਰਦੇ ਹਨ ਜੋ ਉਨ੍ਹਾਂ ਦੀ ਇੱਜਤ 'ਤੇ ਦੀਆਂ ਸਰੇਆਮ ਧੱਜੀਆਂ ਉਡਾ ਦਿੰਦੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਖੰਨਾ ਦੇ ਸਰਾਫਾ ਬਾਜ਼ਾਰ ਦਾ। ਜਿਥੇ ਧੀਰਜ ਕੁਮਾਰ ਨਾਂ ਦੇ ਵਿਅਕਤੀ ਨੂੰ 10-12 ਲੋਕਾਂ ਵਲੋਂ ਭਰੇ ਬਾਜ਼ਾਰ 'ਚ ਬੇਇੱਜ਼ਤ ਕੀਤਾ ਗਿਆ, ਇੰਨਾ ਹੀ ਨਹੀਂ ਉਕਤ ਵਿਅਕਤੀ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਦੇ ਕੱਪੜੇ ਤੱਕ ਪਾੜੇ ਗਏ ਹਨ ਤੇ ਉਸ ਨਾਲ ਵੀ ਬਦਸਲੂਕੀ ਕੀਤੀ ਗਈ।ਦੁਖੀ ਹੋ ਕੇ ਧੀਰਜ ਨੇ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਧੀਰਜ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਵਾਇਰਲ ਕੀਤੀ, ਜਿਸ 'ਚ ਉਸ ਨੇ ਉਨ੍ਹਾਂ ਵਿਅਕਤੀਆਂ ਦੇ ਨਾਮ ਲਏ ਜਿਨ੍ਹਾਂ ਦੀ ਕਰਕੇ ਉਹ ਇਹ ਕਦਮ ਚੁੱਕਣ ਲਈ ਮਜ਼ਬੂਰ ਹੋ ਗਿਆ। ਉਥੇ ਹੀ ਉਸ ਨੇ ਪੁਲਸ ਪ੍ਰਸ਼ਾਸਨ 'ਤੇ ਵੀ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਬੇਇੱਜ਼ਤੀ ਤੋਂ ਦੁਖੀ ਹੋਕੇ ਖ਼ੁਦਕੁਸ਼ੀ ਕਰਨ ਵਾਲੇ ਧੀਰਜ ਕੁਮਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ|A View Of Khanna Railway Station.!! - YouTubeAttempted suicide In khanna cityਉਥੇ ਹੀ ਪਤਨੀ ਦੀ ਇਹ ਹਾਲਤ ਦੇਖ ਮੀਡੀਆ ਸਾਹਮਣੇ ਭੂਬਾਂ ਮਾਰ ਰੌਂਦਿਆਂ ਧੀਰਜ ਦੀ ਪਤਨੀ ਵਲੋਂ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਗਿਆ ਕਿ ਕੁਝ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪੀੜਤ ਧੀਰਜ ਨੂੰ ਉਸ ਦੇ ਪੁਰਾਣੇ ਮਾਲਕ ਸੱਤਿਅਮ ਜਿਊਲਰਸ ਨਾਮਕ ਦੁਕਾਨ ਦੇ ਮਾਲਕ ਨੇ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਧੀਰਜ ਦੀ ਕੁੱਟਮਾਰ ਕੀਤੀ ਅਤੇ ਆਪਣੇ ਨਾਲ ਲੈ ਗਏ, ਜਿੱਥੇ ਉਸ ਦੇ ਖਾਲ੍ਹੀ ਕਾਗਜ਼ਾਂ 'ਤੇ ਦਸਤਖ਼ਤ ਕਰਵਾਏ ਗਏ।

Attempted suicide Attempted suicide

ਪੁਲਸ ਅਧਿਕਾਰੀ ਨੂੰ ਜਦੋਂ ਪੀੜਤ ਧਿਰ ਵਲੋਂ ਸੁਣਵਾਈ ਨਾ ਕਰਨ ਦੇ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਵਿਚ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਪੀੜਤ ਧਿਰ ਦਾ ਸਪਸ਼ੱਟ ਤੌਰ 'ਤੇ ਕਹਿਣਾ ਹੈ ਕਿ ਦੋਸ਼ੀ ਰਸੂਖਦਾਰ ਹਨ, ਜਿਸ ਕਾਰਨ ਪੁਲਸ ਉਨ੍ਹਾਂ ਖ਼ਿਲਾਫ਼ ਕਾਰਵਾਈ ਤੋਂ ਗੁਰੇਜ਼ ਕਰ ਰਹੀ ਹੈ। ਦੂਜੇ ਪਾਸੇ ਪੁਲਸ ਮਾਮਲੇ ਦੀ ਮੁਕੰਮਲ ਜਾਂਚ ਦਾ ਭਰੋਸਾ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਪ੍ਰਸ਼ਾਸਨ ਇਸ ਮਾਮਲੇ 'ਚ ਪੀੜਤ ਨੂੰ ਇਨਸਾਫ ਦਿਵਾ ਪਾਉਂਦੀ ਹੈ ਜਾਂ ਨਹੀਂ।

Related Post