ਔਰਤ ਨੇ ਕੈਂਸਰ ਦੇ ਨਾਮ 'ਤੇ ਇਕੱਠੇ ਕੀਤੇ ਪੈਸੇ, ਕੀਤੇ ਮੌਜ ਮਸਤੀ 'ਤੇ ਖਰਚ, ਜਾਣੋ ਪੂਰਾ ਮਾਮਲਾ! 

By  Joshi April 12th 2018 02:52 PM

ਔਰਤ ਨੇ ਕੈਂਸਰ ਦੇ ਨਾਮ 'ਤੇ ਇਕੱਠੇ ਕੀਤੇ ਪੈਸੇ, ਕੀਤੇ ਮੌਜ ਮਸਤੀ 'ਤੇ ਖਰਚ, ਜਾਣੋ ਪੂਰਾ ਮਾਮਲਾ! ਜਿੱਥੇ ਇੱਕ ਪਾਸੇ ਲੋਕ ਜਾਨਲੇਵਾ ਬੀਮਾਰੀਆਂ ਤੋਂ ਜੂਝਦੇ ਹੋਏ ਜ਼ਿੰਦਗੀ ਦੀ ਜੰਗ ਹਾਰ ਜਾਂਦੇ ਹਨ ਅਤੇ ਪੈਸਿਆਂ ਦੀ ਕਮੀ ਇਸ ਜ਼ਖਮ 'ਤੇ ਲੂਣ ਪਾਉਂਦੀ ਹੈ, ਉਥੇ ਹੀ ਆਸਟਰੇਲੀਆ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੈਲਬਰਨ ਦੀ ਇੱਕ ਔਰਤ ਨੇ ਇੱਕ ਜਾਨਲੇਵਾ ਬੀਮਾਰੀ ਦੇ ਨਾਮ 'ਤੇ ਲੋਕਾਂ ਨਾਲ ਖਿਲਵਾੜ ਕੀਤਾ ਹੈ। ਉਕਤ ਔਰਤ ਨੇ ਕੈਂਸਰ ਜਹੀ ਨਾਮੁਰਾਦ ਬੀਮਾਰੀ ਦਾ ਨਾਮ 'ਤੇ ਉਸਨੇ ਆਪਣੇ ਕਰੀਬੀਆਂ ਤੋਂ ਪੈਸੇ ਇਕੱਠੇ ਕੀਤੇ ਪਰ ਬਾਅਦ 'ਚ ਇਹੀ ਪੈਸੇ ਉਸਨੇ ਆਪਣੇ ਐਸ਼ੋ-ਆਰਾਮ 'ਤੇ ਖਰਚ ਦਿੱਤੇ। ਇਸ ਗੱਲ ਦਾ ਪਤਾ ਸ਼ੋਸਲ ਮੀਡੀਆ ਤੋਂ ਲੱਗਾ। ਫਿਹਾਲ, ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਅਦਾਲਤ ਨੇ ਇਹ ਕਹਿੰਦਿਆਂ ਉਸਨੂੰ ੩ ਮਹੀਨੇ ਦੀ ਸਜ਼ਾ ਸੁਣਾਈ ਕਿ ਡਿਕਨਸਨ ਨੇ ਕਈ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। —PTC News

Related Post