ਆਸਟਰੇਲੀਆ ਦੇ ਸਾਬਕਾ ਸਪਿਨਰ ਬਰੂਸ ਯਾਰਡਲੀ ਨੇ ਦੁਨੀਆਂ ਨੂੰ ਕਿਹਾ ਅਲਵਿਦਾ

By  Jashan A March 27th 2019 06:39 PM

ਆਸਟਰੇਲੀਆ ਦੇ ਸਾਬਕਾ ਸਪਿਨਰ ਬਰੂਸ ਯਾਰਡਲੀ ਨੇ ਦੁਨੀਆਂ ਨੂੰ ਕਿਹਾ ਅਲਵਿਦਾ,ਮੈਲਬੋਰਨ: ਅੱਜ ਕ੍ਰਿਕੇਟ ਜਗਤ 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋ ਆਸਟਰੇਲੀਆ ਦੇ ਸਾਬਕਾ ਆਫ ਸਪਿਨਰ ਬਰੂਸ ਯਾਰਡਲੀ ਦੇ ਦੇਹਾਂਤ ਹੋ ਜਾਣ ਦੀ ਖਬਰ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਬਰੂਸ ਯਾਰਡਲੀ ਕੈਂਸਰ ਨਾਲ ਪੀੜਤ ਸਨ। [caption id="attachment_275224" align="aligncenter" width="300"]brc ਆਸਟਰੇਲੀਆ ਦੇ ਸਾਬਕਾ ਸਪਿਨਰ ਬਰੂਸ ਯਾਰਡਲੀ ਨੇ ਦੁਨੀਆਂ ਨੂੰ ਕਿਹਾ ਅਲਵਿਦਾ[/caption] ਉਹ 71 ਸਾਲਾਂ ਦੇ ਸਨ। ਤੇਜ਼ ਗੇਂਦਬਾਜ਼ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕਰਕੇ 27 ਸਾਲ ਦੀ ਉਮਰ 'ਚ ਆਫ ਸਪਿਨਰ ਬਣਨ ਵਾਲੇ ਯਾਰਡਲੀ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਹੋਰ ਪੜ੍ਹੋ:ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ ਨੂੰ ਲੱਗੀ ਅਣਜਾਣ ਬਿਮਾਰੀ [caption id="attachment_275225" align="aligncenter" width="300"]brc ਆਸਟਰੇਲੀਆ ਦੇ ਸਾਬਕਾ ਸਪਿਨਰ ਬਰੂਸ ਯਾਰਡਲੀ ਨੇ ਦੁਨੀਆਂ ਨੂੰ ਕਿਹਾ ਅਲਵਿਦਾ[/caption] ਉਨ੍ਹਾਂ ਨੇ ਪੱਛਮੀ ਆਸਟਰੇਲੀਆ ਦੇ ਕੁਨਨੁਰਾ ਜ਼ਿਲਾ ਹਸਪਤਾਲ 'ਚ ਆਖਰੀ ਸਾਹ ਲਿਆ। ਕ੍ਰਿਕਟ ਆਸਟਰੇਲੀਆ ਦੇ ਮੁਖ ਕਾਰਜਕਾਰੀ ਕੇਵਿਨ ਰਾਬਰਟਸ ਨੇ ਯਾਰਡਲੀ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ। [caption id="attachment_275223" align="aligncenter" width="300"]cri ਆਸਟਰੇਲੀਆ ਦੇ ਸਾਬਕਾ ਸਪਿਨਰ ਬਰੂਸ ਯਾਰਡਲੀ ਨੇ ਦੁਨੀਆਂ ਨੂੰ ਕਿਹਾ ਅਲਵਿਦਾ[/caption] ਉਨ੍ਹਾਂ ਕਿਹਾ, ''ਬਰੂਸ ਆਸਟਰੇਲੀਆਈ ਕ੍ਰਿਕਟ 'ਚ ਮਹੱਤਵਪੂਰਨ ਸਥਾਨ ਰਖਦੇ ਹਨ।ਜ਼ਿਕਰ ਏ ਖਾਸ ਹੈ ਕਿ ਪੱਛਮੀ ਆਸਟਰੇਲੀਆ ਦੇ ਮਿਡਲੈਂਡ 'ਚ ਪੰਜ ਸਤੰਬਰ 1947 'ਚ ਜੰੰਮੇ ਯਾਰਡਲੀ ਨੇ ਜਨਵਰੀ 1978 'ਚ 30 ਸਾਲ ਦੀ ਉਮਰ 'ਚ ਭਾਰਤ ਖਿਲਾਫ ਐਡੀਲੇਡ 'ਚ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਸੀ। -PTC News

Related Post