ਆਹ ਕੀ ਕਹਿ ਦਿੱਤਾ ਧੋਨੀ ਨੇ ਕੋਚ ਨੂੰ ? ਵੀਡੀਓ ਹੋਈ ਵਾਇਰਲ

By  Jashan A January 19th 2019 07:24 PM

ਆਹ ਕੀ ਕਹਿ ਦਿੱਤਾ ਧੋਨੀ ਨੇ ਕੋਚ ਨੂੰ ? ਵੀਡੀਓ ਹੋਈ ਵਾਇਰਲ,ਮੈਲਬੋਰਨ:ਭਾਰਤੀ ਸਾਬਕਾ ਕਪਤਾਨ ਤੇ ਵਿਕੇਟਕੀਪਰ ਮਹਿੰਦਰ ਸਿੰਘ ਧੋਨੀ ਇਸ ਵਾਰ ਆਸਟ੍ਰੇਲੀਆ ਦੌਰੇ 'ਤੇ ਬੇਹਤਰੀਨ ਪ੍ਰਦਰਸ਼ਨ ਕਰ ਰਹੇ ਹਨ। ਜਿਸ ਦੌਰਾਨ ਉਹਨਾਂ ਨੇ ਵਨਡੇ ਸੀਰੀਜ਼ 'ਚ 'ਮੈਨ ਆਫ ਦਿ ਸੀਰੀਜ਼' ਐਵਾਰਡ ਲੈ ਕੇ ਆਲੋਚਕਾਂ ਨੂੰ ਜਵਾਬ ਦੇ ਦਿੱਤਾ। [caption id="attachment_242738" align="aligncenter" width="300"]dhoni ਆਹ ਕੀ ਕਹਿ ਦਿੱਤਾ ਧੋਨੀ ਨੇ ਕੋਚ ਨੂੰ ? ਵੀਡੀਓ ਹੋਈ ਵਾਇਰਲ[/caption] ਧੋਨੀ ਦੇ ਕਰੀਅਰ 'ਤੇ ਕਈ ਸਵਾਲ ਵੀ ਉੱਠੇ ਤੇ ਉਹਨਾਂ ਨੂੰ ਕਿਹਾ ਗਿਆ ਕਿ ਧੋਨੀ ਨੂੰ ਸਨਿਆਸ ਲੈਣਾ ਚਾਹੀਦਾ ਹੈ ਪਰ ਉਸ ਨੇ ਸਾਬਤ ਕੀਤਾ ਕਿ ਉਨ੍ਹਾਂ ਦੇ ਅੰਦਰ ਕਾਫੀ ਕ੍ਰਿਕਟ ਬਚਿਆ ਹੈ। [caption id="attachment_242739" align="aligncenter" width="300"]dhoni ਆਹ ਕੀ ਕਹਿ ਦਿੱਤਾ ਧੋਨੀ ਨੇ ਕੋਚ ਨੂੰ ? ਵੀਡੀਓ ਹੋਈ ਵਾਇਰਲ[/caption] ਦੱਸ ਦੇਈਏ ਕਿ ਧੋਨੀ ਨੇ ਆਸਟਰੇਲੀਆ ਖਿਲਾਫ ਸੀਰੀਜ਼ ਜਿੱਤਣ ਤੋਂ ਬਾਅਦ ਹੱਥ ਵਿਚ ਗੇਂਦ ਲੈਣ ਤੋਂ ਇਨਕਾਰ ਕਰ ਦਿੱਤਾ,ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।ਜਦੋਂ ਧੋਨੀ ਮੈਦਾਨ 'ਤੇ ਆਪਣੇ ਸਾਥੀ ਖਿਡਾਰੀਆਂ ਨਾਲ ਹੱਥ ਮਿਲਾ ਰਹੇ ਸੀ ਉਸ ਸਮੇਂ ਉਸ ਨੇ ਗੇਂਦ ਨੂੰ ਬੱਲੇਬਾਜ਼ੀ ਕੋਚ ਸੰਜੇ ਬਾਂਗਰ ਨੂੰ ਸੌਂਪ ਦਿੱਤੀ ਅਤੇ ਮਜ਼ਾਕੀਆ ਅੰਦਾਜ਼ 'ਚ ਕਿਹਾ, ''ਬਾਲ ਲੈਲੋ ਨਹੀਂ ਤਾਂ ਕਹਿਣਗੇ ਕਿ ਰਿਟਾਇਰਮੈਂਟ ਲੈ ਰਿਹਾ ਹੈ। ਜ਼ਿਕਰ ਏ ਖਾਸ ਹੈ ਕਿ ਬੀਤੇ ਇੱਕ-ਦੋ ਸਾਲਾਂ ਤੋਂ ਧੋਨੀ ਦੇ ਟੀਮ 'ਚ ਬਣੇ ਰਹਿਣ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਸਾਲ 2018 ਵਿਚ ਧੋਨੀ ਦਾ ਬੱਲੇ ਨਾਲ ਪ੍ਰਦਰਸ਼ਨ ਬਹੁਤ ਹੀ ਨਿਰਾਸ਼ਾਜਨਕ ਰਿਹਾ ਸੀ। -PTC News

Related Post