ਆਸਟ੍ਰੇਲੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ ,ਇੱਕ ਨੌਜਵਾਨ ਦੀ ਮੌਤ ,ਦੂਜਾ ਗੰਭੀਰ ਜ਼ਖਮੀ

By  Shanker Badra February 23rd 2019 12:12 PM

ਆਸਟ੍ਰੇਲੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ ,ਇੱਕ ਨੌਜਵਾਨ ਦੀ ਮੌਤ ,ਦੂਜਾ ਗੰਭੀਰ ਜ਼ਖਮੀ:ਆਸਟ੍ਰੇਲੀਆ : ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਸੜਕ ਹਾਦਸੇ ਦੌਰਾਨ ਕਾਰ ਡਰਾਈਵਰ ਦੀ ਮੌਤ ਹੋ ਗਈ ਅਤੇ ਉਸ ਦੇ ਨਾਲ ਬੈਠਾ ਨੌਜਵਾਨ ਜ਼ਖਮੀ ਹੋ ਗਿਆ ਹੈ।ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ,ਜਿਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। [caption id="attachment_260461" align="aligncenter" width="300"]Australia Road Accident During One young man Death ਆਸਟ੍ਰੇਲੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਇੱਕ ਨੌਜਵਾਨ ਦੀ ਮੌਤ ,ਦੂਜਾ ਗੰਭੀਰ ਜ਼ਖਮੀ[/caption] ਜਾਣਕਾਰੀ ਅਨੁਸਾਰ ਸ਼ਹਿਰ ਮੈਲਬੌਰਨ 'ਚ ਰਾਡਫੋਰਡ ਰੋਡ 'ਤੇ ਅੱਜ ਸਵੇਰੇ ਇੱਕ ਕਾਰ ਪਾਰਕਿੰਗ 'ਚ ਖੜ੍ਹੇ ਟਰੱਕ ਨਾਲ ਟਕਰਾ ਗਈ।ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ।ਇਸ ਦੌਰਾਨ ਕਾਰ ਡਰਾਈਵਰ ਦੀ ਮੌਤ ਹੋ ਗਈ ਅਤੇ 30 ਸਾਲਾ ਨੌਜਵਾਨ ਜ਼ਖਮੀ ਹੋ ਗਿਆ ਹੈ। [caption id="attachment_260462" align="aligncenter" width="300"]Australia Road Accident During One young man Death ਆਸਟ੍ਰੇਲੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਇੱਕ ਨੌਜਵਾਨ ਦੀ ਮੌਤ ,ਦੂਜਾ ਗੰਭੀਰ ਜ਼ਖਮੀ[/caption] ਡਾਕਟਰਾਂ ਦੇ ਦੱਸਣ ਮੁਤਾਬਕ ਜ਼ਖਮੀ ਨੌਜਵਾਨ ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਿਹਾ ਹੈ।ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਦੋਹਾਂ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ। -PTCNews

Related Post