ਇਸ ਆਸਟਰੇਲੀਆਈ ਤੇਜ਼ ਗੇਂਦਬਾਜ਼ ਖਿਡਾਰੀ ਨੇ ਲਿਆ ਸੰਨਿਆਸ ਦਾ ਫੈਸਲਾ

By  Joshi October 6th 2017 07:43 PM

ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਖਿਡਾਰੀ ਜਾਨ ਹੈਸਟਿੰਗਸ John Hastings ਨੇ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ। ਉਹਨਾਂ ਨੇ ਇਹ ਘੋਸ਼ਣਾ ਕੀਤੀ ਕਿ ਉਹ 50 ਓਵਰਾਂ ਦੇ ਪ੍ਰਾਰੂਪ ਤੋਂ ਸੰਨਿਆਸ ਲੈਣਗੇ। Australian cricketer John Hastings announces retirement from ODIਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਇਹ ਫੈਸਲਾ ਲੱਗ ਰਹੀਆਂ ਸੱਟਾਂ ਕਾਰਨ ਲਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਵੀ ਰਿਟਾਇਰਮੈਂਟ ਲੈਣ ਦੀ ਅਫਵਾਹ ਉਡੀ ਸੀ। ਚਾਹੇ, ਜਾਨ ਹੈਸਟਿੰਗਸ John Hastings ਹੁਣ ਵਿਕਟੋਰੀਆ ਲਈ ਨਹੀਂ ਖੇਡਣਗੇ ਪਰ ਉਹਨਾਂ ਵੱਲੋਂ ਬਿਗ ਬੈਸ਼ ਲੀਗ ਵਿਚ ਮੈਲਬੋਰਨ ਸਟਾਰਸ ਨਾਲ ਖੇਡ ਜਾਰੀ ਰਹਿਣ ਦੀ ਸੰਭਾਵਨਾ ਹੈ। Australian cricketer John Hastings announces retirement from ODIਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਹ ਆਪਣੀਆਂ ਸੱਟਾਂ ਕਾਰਨ ਕਾਫੀ ਪਰੇਸ਼ਾਨ ਸਨ। ਹੈਸਟਿੰਗਸ John Hastings ਹੇਠਲੇ ਕ੍ਰਮ ਵਿਚ ਵਧੀਆ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਾਰਨ ਆਸਟਰੇਲੀਆ ਟੀਮ ਵਿੱਚ ਵਿੱਚ ਕਾਫੀ ਦੇਰ ਰਹੇ ਅਤੇ ਬੱਲੇਬਾਜ਼ੀ ਵਿਚ ਉਨ੍ਹਾਂ ਦਾ ਔਸਤ ਸਟਰਾਈਕ ਰੇਟ 99 ਤੋਂ ਵੀ ਜ਼ਿਆਦਾ ਦਾ ਰਿਹਾ ਸੀ। ਹਾਂਲਾਕਿ, ਪ੍ਰਸ਼ੰਸਕ ਉਹਨਾਂ ਦੇ ਇਸ ਫੈਸਲੇ ਤੋਂ ਕਾਫੀ ਨਿਰਾਸ਼ ਹਨ, ਪਰ ਸਿਹਤ ਨੂੰ ਜ਼ਿਆਦਾ ਤਵੱਜੋ ਦਿੰਦੇ ਹੋਏ ਉਹਨਾਂ ਨੇ ਇਹ ਮਹੱਤਵਪੂਰਨ ਫੈਸਲਾ ਲਿਆ ਹੈ। —PTC News

Related Post