ਵਿਦਿਆਰਥੀ ਨੇ ਸਿਰਫ਼ 5 ਮਿੰਟ ਤੱਕ ਦੇਖੀ ਸੀ ਅਜਿਹੀ ਫ਼ਿਲਮ , ਮਿਲੀ 14 ਸਾਲ ਦੀ ਸਜ਼ਾ

By  Shanker Badra November 30th 2021 05:07 PM

ਉੱਤਰੀ ਕੋਰੀਆ : ਬੱਚੇ ਹੋਣ ਜਾਂ ਬੁੱਢੇ ਫ਼ਿਲਮ ਹਰ ਕੋਈ ਦੇਖਣਾ ਪਸੰਦ ਕਰਦਾ ਹੈ। ਫ਼ਿਲਮਾਂ ਮਨੋਰੰਜਨ ਲਈ ਇੱਕ ਵਧੀਆ ਸਾਧਨ ਹਨ। ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਨੂੰ ਫ਼ਿਲਮ ਦੇਖਣ ਲਈ ਜੇਲ੍ਹ ਦੀ ਸਜ਼ਾ ਮਿਲ ਸਕਦੀ ਹੈ। ਹਾਲ ਹੀ 'ਚ ਉੱਤਰੀ ਕੋਰੀਆ 'ਚ ਕੁਝ ਅਜਿਹਾ ਹੀ ਹੋਇਆ ਹੈ। ਜਿੱਥੇ ਇੱਕ 14 ਸਾਲ ਦੇ ਸਕੂਲੀ ਵਿਦਿਆਰਥੀ ਬੇ ਸਿਰਫ਼ 5 ਮਿੰਟ ਲਈ ਇੱਕ ਫ਼ਿਲਮ ਦੇਖੀ, ਜਿਸ ਤੋਂ ਬਾਅਦ ਉਸ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਹੈ। [caption id="attachment_553992" align="aligncenter" width="300"] ਵਿਦਿਆਰਥੀ ਨੇ ਸਿਰਫ਼ 5 ਮਿੰਟ ਤੱਕ ਦੇਖੀ ਸੀ ਅਜਿਹੀ ਫ਼ਿਲਮ , ਮਿਲੀ 14 ਸਾਲ ਦੀ ਸਜ਼ਾ[/caption] ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ-ਜੋਂਗ ਅਤੇ ਉਥੋਂ ਦੀ ਸਰਕਾਰ ਆਪਣੇ ਅਜੀਬੋ-ਗਰੀਬ ਰਵੱਈਏ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਉੱਤਰੀ ਕੋਰੀਆ ਦੇ ਲੋਕ ਕਈ ਤਰ੍ਹਾਂ ਦੇ ਬੰਧਨਾਂ ਵਿੱਚ ਰਹਿੰਦੇ ਹਨ, ਜਿਸ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਹੈ। ਉਥੋਂ ਦੀ ਸਰਕਾਰ ਅਤੇ ਉਨ੍ਹਾਂ ਵੱਲੋਂ ਬਣਾਏ ਨਿਯਮ ਤਾਲਿਬਾਨ ਤੋਂ ਘੱਟ ਨਹੀਂ ਹਨ। ਹਾਲ ਹੀ ਵਿੱਚ ਇਸਦੀ ਇੱਕ ਜਿਉਂਦੀ ਜਾਗਦੀ ਮਿਸਾਲ ਦੇਖਣ ਨੂੰ ਮਿਲੀ ਹੈ। [caption id="attachment_553999" align="aligncenter" width="300"] ਵਿਦਿਆਰਥੀ ਨੇ ਸਿਰਫ਼ 5 ਮਿੰਟ ਤੱਕ ਦੇਖੀ ਸੀ ਅਜਿਹੀ ਫ਼ਿਲਮ , ਮਿਲੀ 14 ਸਾਲ ਦੀ ਸਜ਼ਾ[/caption] ਇੱਕ 14 ਸਾਲ ਦੇ ਸਕੂਲੀ ਵਿਦਿਆਰਥੀ ਨੇ ਦੱਖਣੀ ਕੋਰੀਆ ਦੀ ਫ਼ਿਲਮ ਦਾ ਇੱਕ ਛੋਟਾ ਜਿਹਾ ਦ੍ਰਿਸ਼ ਦੇਖਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 7 ਨਵੰਬਰ ਨੂੰ ਉੱਤਰੀ ਕੋਰੀਆ ਵਿੱਚ ਇੱਕ 14 ਸਾਲਾ ਲੜਕੇ ਨੂੰ ਸਿਰਫ਼ ਇਸ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਉਸ ਨੇ ਦੱਖਣੀ ਕੋਰੀਆ ਦੀ ਫ਼ਿਲਮ ਦ ਅੰਕਲ ਦਾ ਇੱਕ ਸੀਨ ਸਿਰਫ਼ 5 ਮਿੰਟ ਲਈ ਦੇਖਿਆ ਸੀ। [caption id="attachment_553994" align="aligncenter" width="300"] ਵਿਦਿਆਰਥੀ ਨੇ ਸਿਰਫ਼ 5 ਮਿੰਟ ਤੱਕ ਦੇਖੀ ਸੀ ਅਜਿਹੀ ਫ਼ਿਲਮ , ਮਿਲੀ 14 ਸਾਲ ਦੀ ਸਜ਼ਾ[/caption] ਦੱਸ ਦੇਈਏ ਕਿ ਇਹ ਕਿਮ ਹਯੋਂਗ-ਜਿਨ ਦੁਆਰਾ ਨਿਰਦੇਸ਼ਿਤ 'ਮਿਸਟਰੀ ਡਰਾਮਾ' ਫਿਲਮ ਹੈ। ਰਿਪੋਰਟ ਮੁਤਾਬਕ ਬੱਚਾ ਹਾਈਸਨ ਸ਼ਹਿਰ ਦੇ ਐਲੀਮੈਂਟਰੀ ਅਤੇ ਮਿਡਲ ਸਕੂਲ ਦਾ ਵਿਦਿਆਰਥੀ ਸੀ। ਬੱਚੇ ਨੇ ਸਿਰਫ 5 ਮਿੰਟ ਹੀ ਫ਼ਿਲਮ ਦੇਖੀ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਅਤੇ 14 ਸਾਲ ਦੀ ਸਖ਼ਤ ਮਿਹਨਤ ਦੀ ਸਜ਼ਾ ਸੁਣਾਈ ਗਈ। [caption id="attachment_553993" align="aligncenter" width="300"] ਵਿਦਿਆਰਥੀ ਨੇ ਸਿਰਫ਼ 5 ਮਿੰਟ ਤੱਕ ਦੇਖੀ ਸੀ ਅਜਿਹੀ ਫ਼ਿਲਮ , ਮਿਲੀ 14 ਸਾਲ ਦੀ ਸਜ਼ਾ[/caption] ਮਾਤਾ -ਪਿਤਾ ਨੂੰ ਵੀ ਮਿਲ ਸਕਦੀ ਹੈ ਸਜ਼ਾ ਮੰਨਿਆ ਜਾ ਰਿਹਾ ਹੈ ਕਿ ਦੇਸ਼ ਦੀ ਸੰਘ ਪ੍ਰਣਾਲੀ ਦੇ ਤਹਿਤ ਬੱਚੇ ਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਪ੍ਰਣਾਲੀ ਦੇ ਤਹਿਤ ਜੇਕਰ ਦੇਸ਼ ਵਿੱਚ ਗੈਰ-ਜ਼ਿੰਮੇਵਾਰ ਸਿੱਖਿਆ ਦੇ ਕਾਰਨ ਸੱਭਿਆਚਾਰ ਨਾਲ ਸਬੰਧਤ ਕੋਈ ਅਪਰਾਧ ਵਾਪਰਦਾ ਹੈ ਤਾਂ ਅਜਿਹੀ ਸਿੱਖਿਆ ਲਈ ਜ਼ਿੰਮੇਵਾਰ ਲੋਕਾਂ ਨੂੰ 16,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ, ਜੋ ਕਿ ਉੱਥੋਂ ਦੇ ਲੋਕਾਂ ਮੁਤਾਬਕ ਬਹੁਤ ਵੱਡੀ ਰਕਮ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜਨਤਾ ਦੀ ਆਮਦਨ ਅਤੇ ਤਨਖਾਹ ਬਹੁਤ ਘੱਟ ਹੈ। -PTCNews

Related Post